ਪੰਜਾਬੀ ਜ਼ੁਬਾਨ ਦੀ ਵਿਲੱਖਣ ਸਾਹਿਤਕ ਪ੍ਰਤਿਭਾ

ਪੰਜਾਬੀ ਜ਼ੁਬਾਨ ਦੀ ਵਿਲੱਖਣ ਸਾਹਿਤਕ ਪ੍ਰਤਿਭਾ

ਡਾ. ਹਰਪ੍ਰੀਤ ਸਿੰਘ

ਸੁਰਜੀਤ ਪਾਤਰ ਪੰਜਾਬੀ ਕਵਿਤਾ ਵਿਚ ਸਥਾਪਿਤ ਨਾਮ ਹੈ। ਇਸ ਸਥਾਪਤੀ ਪਿੱਛੇ ਉਸ ਦੀ ਕਾਵਿ ਸਿਰਜਣਾ ਦਾ ਚਾਰ ਦਹਾਕਿਆਂ ਤੱਕ ਫੈਲਿਆ ਸਫ਼ਰ ਹੈ। ਉਸ ਨੇ ਵਿਸ਼ੇਸ਼ ਧਾਰਾ, ਲਹਿਰ ਜਾਂ ਵਿਚਾਰਧਾਰਾ ਦੇ ਮਕੈਨੀਕਲ ਫਾਰਮੂਲੇ ਮੁਤਾਬਿਕ ਕਾਵਿ-ਸਿਰਜਣਾ ਨਹੀਂ ਕੀਤੀ ਸਗੋਂ ਆਪਣੇ ਇਤਿਹਾਸਕ ਸੰਕਟਾਂ, ਅੰਤਰ ਵਿਰੋਧਾਂ ਅਤੇ ਮਨੁੱਖੀ ਹੋਣੀ ਦੇ ਮਸਲਿਆਂ ਨੂੰ ਮੁਖ਼ਾਤਿਬ ਹੋ ਕੇ ਕਾਵਿਕਾਰੀ ਕੀਤੀ ਹੈ। ਉਹ ਅਜਿਹਾ ਸ਼ਾਇਰ ਹੈ ਜਿਸਨੂੰ ਪਾਠਕਾਂ, ਸਰੋਤਿਆਂ, ਆਲੋਚਕਾਂ ਤੇ ਵਿਦਵਾਨਾਂ ਦੀ ਵਿਆਪਕ ਪ੍ਰਵਾਨਗੀ ਪ੍ਰਾਪਤ ਹੋਈ। ਇਸ ਪ੍ਰਵਾਨਗੀ ਪਿੱਛੇ ਇਕ ਅਹਿਮ ਕਾਰਨ ਇਹ ਰਿਹਾ ਹੈ ਕਿ ਉਸ ਨੇ ਸਮੁੱਚੇ ਪੰਜਾਬ ਦੇ ਇਤਿਹਾਸਕ ਸੰਕਟ ਦੀ ਉਦਾਸ ਫਿਜ਼ਾ ਅਤੇ ਯਖ਼ ਹੋ ਚੁੱਕੀ ਰੁਮਕ ਵਿਚ ਸਿਰਫ਼ ਉਦਾਸੀ ਦੀ ਕਵਿਤਾ ਹੀ ਨਹੀਂ ਸਿਰਜੀ ਸਗੋਂ ਸੁਹਜ, ਸਰੋਦ ਅਤੇ ਸੰਚਾਰਯੁਕਤ ਥੀਮਾਂ ਭਰੀ ਸ਼ੈਲੀ ਨਾਲ ਮਹਾਂਆਸ਼ਾ ਅਤੇ ਸਾਕਾਰਾਤਮਕਤਾ ਦੀ ਕਵਿਤਾ ਪੈਦਾ ਕੀਤੀ। ਉਸ ਦੀ ਸਾਰੀ ਕਵਿਤਾ ਹੀ ਇਕ ਵਿਸ਼ਾਲ ਤੇ ਲੰਮੇਰੀ ਕਵਿਤਾ ਹੈ ਜੋ ਦਹਾਕਿਆਂ ਤੋਂ ਪੰਜਾਬੀ ਪਾਠਕਾਂ ਨਾਲ ਸੰਵਾਦ ਸਿਰਜਦੀ ਆ ਰਹੀ ਹੈ। ਪਾਤਰ ਦੀ ਸ਼ਾਇਰੀ ਨੂੰ ਸਮਝਣ ਲਈ ਆਧੁਨਿਕ ਪੰਜਾਬ ਦੀ ਇਤਿਹਾਸਕ ਗਤੀਸ਼ੀਲ ਕਿਰਿਆ ਨੂੰ ਵੀ ਧਿਆਨ ਵਿਚ ਰੱਖਣਾ ਲਾਜ਼ਮੀ ਹੈ। ਸੁਰਜੀਤ ਪਾਤਰ ਕਵੀ, ਸ਼ਾਇਰ ਜਾਂ ਗ਼ਜ਼ਲਗ਼ੋ ਹੀ ਨਹੀਂ ਸਗੋਂ ਉਸ ਨੇ ਵਾਰਤਕ, ਆਲੋਚਨਾ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਬੇਮਿਸਾਲ ਕਾਰਜ ਕੀਤਾ ਹੈ। ਹਥਲੀ ਸੰਪਾਦਿਤ ਪੁਸਤਕ ‘ਸੁਰਜੀਤ ਪਾਤਰ ਸਾਹਿਤਕ ਪ੍ਰਤਿਭਾ ਸੰਗ ਸੰਵਾਦ’ (ਸੰਪਾਦਕ: ਡਾ. ਯੋਗਰਾਜ; ਕੀਮਤ: 600 ਰੁਪਏ; ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਦਾ ਨਾਮ ਵਿਸ਼ੇਸ਼ ਧਿਆਨ ਖਿੱਚਦਾ ਹੈ। ਇਹ ਸੰਪਾਦਿਤ ਆਲੋਚਨਾ ਪੁਸਤਕ ਸੰਵਾਦਮਈ ਸ਼ੈਲੀ ਵਿਚ ਹੈ ਜੋ ਸੁਰਜੀਤ ਪਾਤਰ ਦੀ ਸਾਹਿਤਕ ਪ੍ਰਤਿਭਾ ਦੇ ਵਿਭਿੰਨ ਪਾਸਾਰ, ਕੋਣ ਅਤੇ ਆਯਾਮ ਤਾਲਾਸ਼ਦੀ ਹੈ ਨਾ ਕਿ ਵਿਸ਼ੇਸ਼ ਵਿਚਾਰਧਾਰਕ ਚੌਖਟੇ ’ਚ ਇਸ ਪ੍ਰਤਿਭਾ ਨੂੰ ਕੈਦ ਕਰਦੀ ਹੈ। ਇਸ ਪੁਸਤਕ ਦਾ ਸੰਪਾਦਕ ਨਵੀਂ ਪੀੜ੍ਹੀ ਦਾ ਸਥਾਪਤ ਆਲੋਚਕ ਡਾ. ਯੋਗਰਾਜ (ਮੁਖੀ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਹੈ ਜਿਸ ਨੇ ਆਧੁਨਿਕ ਪੰਜਾਬੀ ਕਵਿਤਾ ਤੇ ਸਮਕਾਲੀ ਪੰਜਾਬੀ ਕਵਿਤਾ ਦੇ ਖੇਤਰ ਵਿਚ ਨਿੱਠ ਕੇ ਖੋਜ ਕਾਰਜ ਕੀਤਾ ਹੈ। ਉਸ ਦੀ ਆਲੋਚਨਾਤਮਕ ਸੰਪਾਦਕੀ ਸੂਝ ਇਸ ਕਿਤਾਬ ਦੇ ਹਰ ਪੰਨੇ ’ਤੇ ਦਿਸਦੀ ਹੈ। ਉਹ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਲਿਖਦਾ ਹੈ ਕਿ “ਸੁਰਜੀਤ ਪਾਤਰ ਦੀ ਕਵਿਤਾ ਵਿਚ ਜਿਸ ਇਤਿਹਾਸਕ ਸੰਕਟ ਅਤੇ ਸੰਤਾਪ ਦੀ ਧੁਨੀ ਗੂੰਜਦੀ ਹੈ, ਉਸਦਾ ਕਾਰਨ ਉਹ ਪਰਿਸਥਿਤੀਆਂ ਹਨ ਜਿਨ੍ਹਾਂ ਵਿਚ ਮਹਾਂ ਆਦਰਸ਼ ਟੁੱਟ ਰਹੇ ਹਨ। ਸੁਰਜੀਤ ਪਾਤਰ ਵਿਚਾਰਧਾਰਕ ਕਾਵਿ-ਧਾਰਾਵਾਂ ਦੇ ਭਰਮਿਕ ਸੁਪਨੇ ਜਗਾਉਣ ਦੀ ਬਜਾਏ ਇਤਿਹਾਸ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ ਨੂੰ ਵਧੇਰੇ ਯਥਾਰਥਕ ਰੂਪ ਵਿਚ ਚਿਤ੍ਰਣ ਦੇ ਪ੍ਰਯਤਨ ਵਿਚ ਉਦਾਸੀ ਦੀ ਧੁਨੀ ਅਪਣਾਉਂਦਾ ਹੈ। ਉਦਾਸੀ ਦੀ ਇਸ ਧੁਨੀ ਵਿਚ ਵਿਚਾਰਧਾਰਕ ਤੌਰ ’ਤੇ ਮਹਾਂਆਸ਼ਾ ਦੀ ਗੂੰਜ ਸੁਣਾਈ ਦਿੰਦੀ ਹੈ”। ਇਸ ਮਹਾਂਆਸ਼ਾ ਦੀ ਬਦੌਲਤ ਸੁਰਜੀਤ ਪਾਤਰ ਪੰਜਾਬੀ ਜ਼ੁਬਾਨ ਦੀ ਵਡੇਰੀ ਸਾਹਿਤਕ ਪ੍ਰਤਿਭਾ ਹੈ।

ਸੰਪਾਦਕ ਨੇ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ: ‘ਸੁਰਜੀਤ ਪਾਤਰ: ਸਿਰਜਣਾ ਦਾ ਸਫ਼ਰ’ ਜਿਸ ਵਿਚ ਪਾਤਰ ਦੀ ਕਵਿਤਾ ਅਤੇ ਵਾਰਤਕ ਬਾਰੇ ਉੱਨੀ ਲੇਖ ਹਨ। ਇਹ ਲੇਖ ਪੰਜਾਬੀ ਅਤੇ ਅੰਗਰੇਜ਼ੀ ਦੇ ਸਥਾਪਤ ਆਲੋਚਕਾਂ ਅਤੇ ਵਿਦਵਾਨਾਂ ਦੁਆਰਾ ਲਿਖੇ ਗਏ ਹਨ। ਇਨ੍ਹਾਂ ਲੇਖਾਂ ਅੰਦਰ ਸੁਰਜੀਤ ਪਾਤਰ ਦੀ ਕਵਿਤਾ ਦੇ ਵਿਚਾਰਧਾਰਾਈ, ਸੁਹਜ ਸ਼ਾਸਤਰੀ, ਪ੍ਰਗੀਤ ਸ਼ਾਸਤਰੀ, ਮਿੱਥਾਂ ਸੰਬੰਧੀ ਅਤੇ ਇਤਿਹਾਸਕ ਪ੍ਰਕਿਰਿਆ ਸੰਬੰਧੀ ਜ਼ਹੀਨ ਤੇ ਪ੍ਰਬੁੱਧ ਵਿਚਾਰਕੀ ਉਤਪੰਨ ਹੋਈ ਹੈ। ਦੂਜਾ ਭਾਗ ‘ਸੁਰਜੀਤ ਪਾਤਰ: ਸਾਹਿਤ ਸਮੀਖਿਅਕ ਦੀ ਭੂਮਿਕਾ ਵਿਚ’ ਹੈ ਜਿਸ ਵਿਚ ਸੁਰਜੀਤ ਪਾਤਰ ਦੁਆਰਾ ਲਿਖੇ ਲੇਖ ਹਨ। ਇਨ੍ਹਾਂ ਵਿਚ ਆਧੁਨਿਕ ਪੰਜਾਬੀ ਕਵਿਤਾ ਬਾਰੇ ਆਲੋਚਨਾਤਮਕ ਲੇਖ ਵੀ ਸ਼ਾਮਿਲ ਹੈ। ਸਵੈ-ਕਥਨ ਵਰਗਾ ਇਕ ਲੇਖ, ਜਿਸ ਵਿਚ ਸੁਰਜੀਤ ਪਾਤਰ ਨੇ ਪਰਿਵਾਰ ਅਤੇ ਕਵਿਤਾ ਬਾਰੇ ਵਿਚਾਰ ਪੇਸ਼ ਕੀਤੇ ਹਨ। ਤੀਜਾ ਭਾਗ ਹੈ ‘ਸਿਰਜਕ ਨਾਲ ਮੁਲਾਕਾਤਾਂ’। ਇਸ ਵਿਚ ਸੁਰਜੀਤ ਪਾਤਰ ਨਾਲ ਕੀਤੇ ਵੱਖ-ਵੱਖ ਸੰਵਾਦ ਸ਼ਾਮਿਲ ਹਨ। ਇਹ ਸੰਵਾਦ/ਮੁਲਾਕਾਤ ਇੰਨੇ ਮਾਇਨੇਖੇਜ਼ ਹਨ ਕਿ ਪਾਤਰ ਦੀ ਪ੍ਰਿਜ਼ਮੀ ਸ਼ਖ਼ਸੀਅਤ ਦੇ ਦੀਦਾਰ ਹੁੰਦੇ ਹਨ। ਸੰਪਾਦਕ ਨੇ ਕੁਸ਼ਲਤਾ ਨਾਲ ਇਸ ਪੁਸਤਕ ਦੀ ਰੂਪ ਰੇਖਾ ਤਿਆਰ ਕੀਤੀ ਹੈ ਜੋ ਖੋਜਾਰਥੀਆਂ ਅਤੇ ਆਮ ਪਾਠਕਾਂ ਲਈ ਪੁਸਕਤ ਦੀ ਪੜ੍ਹਤ ਆਸਾਨ ਬਣਾਉਂਦੀ ਹੈ। ਸਮੱਗਰ ਤੇ ਸਮੁੱਚੇ ਰੂਪ ਵਿਚ ਪੰਜਾਬੀ ਸ਼ਾਇਰੀ ਦੇ ਵੱਡੇ ਨਾਮ ਸੁਰਜੀਤ ਪਾਤਰ ਦੀ ਸਾਹਿਤਕ ਪ੍ਰਤਿਭਾ ਨੂੰ ਇਹ ਪੁਸਤਕ ਆਪਣੇ ਕਲੇਵਰ ਵਿਚ ਲੈਂਦੀ ਹੈ।
ਸੰਪਰਕ: 94643-15244

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All