ਸੂਖ਼ਮ ਵਿਚਾਰਾਂ ਦੀ ਲਘੂ ਕਵਿਤਾ

ਸੂਖ਼ਮ ਵਿਚਾਰਾਂ ਦੀ ਲਘੂ ਕਵਿਤਾ

ਡਾ . ਮੀਨਾਕਸ਼ੀ ਵਸ਼ਿਸ਼ਠ

ਜ਼ਿੰਦਗੀ ਦੀ ਗਤੀਸ਼ੀਲਤਾ ਅਤੇ ਸਮੇਂ ਦੇ ਸੰਕਟ ਤੋਂ ਉਪਜੀ ਲਘੂ ਕਵਿਤਾ ਸ਼ੈਲੀ ਕਾਫ਼ੀ ਹਰਮਨ ਪਿਆਰੀ ਹੋ ਚੁੱਕੀ ਹੈ। ਕੁਝ ਵਾਕਾਂ ਵਿਚ ਹੀ ਪੂਰਾ ਵਿਸ਼ਾ ਕਾਵਿਮਈ ਰੂਪ ਵਿਚ ਬਿਆਨ ਕਰ ਦੇਣਾ ਕਾਫ਼ੀ ਔਖਾ ਹੁੰਦਾ ਹੈ। ਕਵਿੱਤਰੀ ਅੰਜੂ ਦੂਆ ਜੈਮਿਨੀ ਨੇ ਇਸ ਸ਼ੈਲੀ ਵਿਚ ਆਪਣੀ ਵਿਲੱਖਣ ਉਪਲੱਬਧੀ ਦਰਜ ਕਰਵਾਈ ਹੈ। ਪੁਸਤਕ ‘ਸਿਹਰਨ’ (ਕੀਮਤ: 280 ਰੁਪਏ; ਅਇਨ ਪ੍ਰਕਾਸ਼ਨ, ਮਹਿਰੌਲੀ, ਨਵੀਂ ਦਿੱਲੀ) ਕਵਿੱਤਰੀ ਦਾ ਤੀਜਾ ਲਘੂ ਕਵਿਤਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ ਦੋ ਸੰਗ੍ਰਹਿ ‘ਰੂਹ ਨੂੰ ਪਨਾਹ’ ਅਤੇ ‘ਈਸ਼ਵਰ ਸੇ ਨਾਰਾਜ਼’ ਆ ਚੁੱਕੇ ਹਨ। ਇਸ ਸੰਕਲਨ ਨੂੰ ਕਵਿੱਤਰੀ ਨੇ ਸੱਤ ਛੋਟੇ-ਛੋਟੇ ਅਧਿਆਇਆਂ ਵਿਚ ਵੰਡਿਆ ਹੈ। ਡਾ. ਅੰਜੂ ਦੂਆ ਦਾ ਕਹਿਣਾ ਹੈ ਕਿ ‘ਜੇਕਰ ਕਵੀ ਆਪਣੀ ਕਵਿਤਾ ਵਿਚ ਮਨ, ਰੂਹ ਨਹੀਂ ਫੂਕਦਾ ਤਾਂ ਚਾਹੇ ਉਹ ਮਹਾਂਕਾਵਿ ਜਾਂ ਕੁਝ ਵੀ ਰਚ ਦੇਵੇ, ਉਸ ਦਾ ਪ੍ਰਭਾਵ ਨਹੀਂ ਪੈਂਦਾ’। ਸਾਰੇ ਅਧਿਆਇਆਂ ਦੇ ਨਾਮ ਕਵਿਤਾਵਾਂ ਦੇ ਵਿਸ਼ਾ ਵਸਤੂ ਨਾਲ ਜੁੜੇ ਹਨ। ਅੰਜੂ ਦੀਆਂ ਕੁਝ ਲਘੂ ਕਵਿਤਾਵਾਂ ਵਿਚ ਕਿਤੇ-ਕਿਤੇ ਪੂਰੀ ਲਘੂ ਕਹਾਣੀ ਉੱਭਰ ਆਉਂਦੀ ਹੈ। ਕਿਧਰੇ ਉਸ ਨੇ ਸੂਖ਼ਮ ਸੰਵੇਦਨਾਵਾਂ ਨੂੰ ਆਪਣੀਆਂ ਲਘੂ ਕਵਿਤਾਵਾਂ ਵਿਚ ਪਰੋ ਲਿਆ ਹੈ। ਲਘੂ ਕਵਿਤਾਵਾਂ ਦੇ ਇਸ ਅਨੂਠੇ ਸੰਕਲਨ ਦਾ ‘ਸਮਰਪਣ’ ਇਸ ਕਾਵਿ ਸ਼ੈਲੀ ਦਾ ਸਰੂਪ ਬਿਆਨ ਕਰ ਦਿੰਦਾ ਹੈ। ਸਮਰਪਣ ਹੈ- ‘ਬਾਰਿਸ਼ ਵਿਚ ਭਿੱਜਦੀ ਚਿੜੀ ਦੇ ਨਾਮ’। ਕੁਝ ਕੁ ਸ਼ਬਦਾਂ ਵਿਚ ਹੀ ਵਿਚਾਰ ਉਤੇਜਕ ਗੱਲ ਕਹਿ ਦੇਣਾ ਅੰਜੂ ਦੂਆ ਦੀ ਵਿਸ਼ੇਸ਼ਤਾ ਹੈ। ਕੁੱਲ ਮਿਲਾ ਕੇ ਇਹ ਇਸ ਨਵ-ਸ਼ੈਲੀ ਦੀ ਇਕ ਵਿਸ਼ੇਸ਼ ਕਿਰਤ ਹੈ ਜਿਸ ਨੂੰ ਪੜ੍ਹਨਾ ਬਣਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All