DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੱਛਮੀ ਬੰਗਾਲ ਵਿਧਾਨ ਸਭਾ ਵੱਲੋਂ ਸੂਬਾਈ ਯੂਨੀਵਰਸਿਟੀਆਂ ਦਾ ਚਾਂਸਲਰ ਰਾਜਪਾਲ ਦੀ ਥਾਂ ਮੁੱਖ ਮੰਤਰੀ ਨੂੰ ਬਣਾਉਣ ਸਬੰਧੀ ਬਿਲ ਪਾਸ

ਪਤਨੀ ਨੇ ਹੀ ਪ੍ਰੇਮੀ ਤੋਂ ਕਰਵਾਇਆ ਸੀ ਪਤੀ ਦਾ ਕਤਲ

  • fb
  • twitter
  • whatsapp
  • whatsapp
Advertisement

ਕੋਲਕਾਤਾ, 13 ਜੂਨ

Advertisement

ਪੱਛਮੀ ਬੰਗਾਲ ਵਿਧਾਨ ਸਭਾ ਨੇ ਸੋਮਵਾਰ ਨੂੰ ਭਾਜਪਾ ਵਿਧਾਇਕਾਂ ਦੇ ਵਿਰੋਧ ਦਰਮਿਆਨ ਰਾਜਪਾਲ ਜਗਦੀਪ ਧਨਖੜ ਦੀ ਥਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਦਾ ਚਾਂਸਲਰ ਬਣਾਉਣ ਦਾ ਬਿੱਲ ਪਾਸ ਕਰ ਦਿੱਤਾ।

Advertisement

ਸੂਬਾਈ ਸਿੱਖਿਆ ਮੰਤਰੀ ਭਰਤਿਆ ਬਾਸੂ ਨੇ ਵਿਧਾਨ ਸਭਾ ਵਿੱਚ ਪੱਛਮੀ ਬੰਗਾਲ ਯੂਨੀਵਰਸਿਟੀ ਕਾਨੂੰਨ ਸੋਧ ਬਿਲ 2022 ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਂਸਲਰ ਬਣਾਏ ਜਾਣ ਵਿੱਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਕਿਹਾ, ‘‘ਜੇ ਪ੍ਰਧਾਨ ਮੰਤਰੀ ਕੇਂਦਰੀ ਯੂਨੀਵਰਸਿਟੀ ‘ਵਿਸ਼ਵ ਭਾਰਤੀ’ ਦੇ ਚਾਂਸਲਰ ਹੋ ਸਕਦੇ ਹਨ ਤਾਂ ਸੂਬਾਈ ਯੂਨੀਵਰਸਿਟੀਆਂ ਦੇ ਚਾਂਸਲਰ ਮੁੱਖ ਮੰਤਰੀ ਕਿਉਂ ਨਹੀਂ ਹੋ ਸਕਦੇ। ’’ ਬਾਸੂ ਨੇ ਕਿਹਾ। ‘‘ ਰਾਜਪਾਲ ਜੋ ਮੌਜੂਦਾ ਸਮੇਂ ਵਿੱਚ ਚਾਂਸਲਰ ਹਨ ਨੇ ਕਈ ਮੌਕਿਆਂ ’ਤੇ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ।’’ 294 ਮੈਂਬਰਾਂ ਦੀ ਵਿਧਾਨ ਸਭਾ ਵਿੱਚ ਬਿਲ ਦੇ ਹੱਕ ਵਿੱਚ 182 ਤੇ ਵਿਰੋਧ ਵਿੱਚ 40 ਵੋਟ ਪਏ। ਬਿਲ ਦਾ ਵਿਰੋਧ ਕਰਦਿਆਂ ਭਾਜਪਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੂੰ ਚਾਂਸਲਰ ਨਿਯੁਕਤ ਕੀਤੇ ਜਾਣ ਨਾਲ ਸੂਬੇ ਦੇ ਉੱਚ ਸਿੱਖਿਆ ਸਿਸਟਮ ਵਿੱਚ ਸਿਆਸੀ ਦਖਲਅੰਦਾਜ਼ੀ ਵਧੇਗੀ। –ਏਜੰਸੀ 

Advertisement
×