DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੱਜ ਦੀ ਕਵਿਤਾ: ਮਿਰਜ਼ਾ-ਸਾਹਿਬਾ

ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ । ਡੂਮ ਸੋਹਲੇ ਗਾਂਵਦੇ, ਖਾਨ ਖੀਵੇ ਦੇ ਬਾਰ । ਰੱਜ ਦੁਆਈਂ ਦਿੱਤੀਆਂ, ਸੋਹਣੇ ਪਰਵਾਰ । ਰਲ ਤਦਬੀਰਾਂ ਬੱਧੀਆਂ, ਛੈਲ ਹੋਈ ਮੁਟਿਆਰ । ਵਿਕੀਪੀਡੀਆ ਤੋਂ ਧੰਨਵਾਦ ਸਹਿਤ ਸਾਹਿਬਾਂ ਨਾਲ ਸਹੇਲੀਆਂ, ਕੂੜੀ ਰੀਸਕਾਰ । ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ । ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁਲ ਜਹਾਨ । ਨਾ ਮਾਰ […]

  • fb
  • twitter
  • whatsapp
  • whatsapp
Advertisement

ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ ।

ਡੂਮ ਸੋਹਲੇ ਗਾਂਵਦੇ, ਖਾਨ ਖੀਵੇ ਦੇ ਬਾਰ ।

Advertisement

ਰੱਜ ਦੁਆਈਂ ਦਿੱਤੀਆਂ, ਸੋਹਣੇ ਪਰਵਾਰ ।

Advertisement

ਰਲ ਤਦਬੀਰਾਂ ਬੱਧੀਆਂ, ਛੈਲ ਹੋਈ ਮੁਟਿਆਰ ।

ਵਿਕੀਪੀਡੀਆ ਤੋਂ ਧੰਨਵਾਦ ਸਹਿਤ

ਸਾਹਿਬਾਂ ਨਾਲ ਸਹੇਲੀਆਂ, ਕੂੜੀ ਰੀਸਕਾਰ ।

ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ ।

ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁਲ ਜਹਾਨ ।

ਨਾ ਮਾਰ ਕਾਜ਼ੀ ਛਮਕਾਂ, ਨਾ ਦੇ ਤੱਤੀ ਨੂੰ ਤਾਇ ।

ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਇ ।

ਪੀਲੂ Punjabi Tribune: Punjabi Poetry

Advertisement
×