DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਣਕ ਤੇ ਆਟੇ ਦੀਆਂ ਕੀਮਤਾਂ ਨੂੰ ਡੇਗਣ ਲਈ ਸਰਕਾਰ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ’ਚ ਵੇਚੇਗੀ

ਨਵੀਂ ਦਿੱਲੀ, 21 ਫਰਵਰੀ ਕੇਂਦਰ ਸਰਕਾਰ ਕਣਕ ਅਤੇ ਆਟੇ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ਵਿੱਚ ਵੇਚੇਗੀ। 25 ਜਨਵਰੀ ਨੂੰ ਕੇਂਦਰ ਨੇ ਕਣਕ ਅਤੇ ਕਣਕ ਦੇ ਆਟੇ (ਆਟਾ) ਦੀਆਂ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਆਪਣੇ ਬਫਰ ਸਟਾਕ ਤੋਂ 30 ਲੱਖ ਟਨ ਕਣਕ ਖੁੱਲ੍ਹੇ ਬਾਜ਼ਾਰ ਵਿੱਚ ਵੇਚਣ ਦਾ […]

  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 21 ਫਰਵਰੀ

ਕੇਂਦਰ ਸਰਕਾਰ ਕਣਕ ਅਤੇ ਆਟੇ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ਵਿੱਚ ਵੇਚੇਗੀ। 25 ਜਨਵਰੀ ਨੂੰ ਕੇਂਦਰ ਨੇ ਕਣਕ ਅਤੇ ਕਣਕ ਦੇ ਆਟੇ (ਆਟਾ) ਦੀਆਂ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਆਪਣੇ ਬਫਰ ਸਟਾਕ ਤੋਂ 30 ਲੱਖ ਟਨ ਕਣਕ ਖੁੱਲ੍ਹੇ ਬਾਜ਼ਾਰ ਵਿੱਚ ਵੇਚਣ ਦਾ ਐਲਾਨ ਕੀਤਾ ਸੀ। ਅਧਿਕਾਰਤ ਬਿਆਨ ਅਨੁਸਾਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਮਾਲਕੀ ਵਾਲੀ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਓਪਨ ਮਾਰਕੀਟ ਸੇਲ ਸਕੀਮ (ਓਐੱਮਐਸਐਸ) ਦੇ ਤਹਿਤ ਖੁੱਲੀ ਮੰਡੀ ਵਿੱਚ 20 ਲੱਖ ਟਨ ਕਣਕ ਦੀ ਵਾਧੂ ਮਾਤਰਾ ਨੂੰ ਉਤਾਰੇਗੀ। ਇਹ ਸਟਾਕ ਈ-ਨਿਲਾਮੀ ਰਾਹੀਂ ਆਟਾ ਮਿੱਲਾਂ/ਨਿੱਜੀ ਵਪਾਰੀਆਂ/ਕਣਕ ਉਤਪਾਦਾਂ ਦੇ ਥੋਕ ਖਰੀਦਦਾਰਾਂ ਨੂੰ ਵੇਚਿਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਸਟਾਕ ਨੂੰ ਖੁੱਲ੍ਹੇ ਬਾਜ਼ਾਰ ਵਿਚ ਵੇਚਣ ਦਾ ਪ੍ਰਸਤਾਵ ਮੰਤਰੀਆਂ ਦੇ ਇਕ ਸਮੂਹ ਨੇ ਲਿਆ ਸੀ।

Advertisement

Advertisement
Advertisement
×