ਤਿਲੰਗਾਨਾ: ਧਾਰਮਿਕ ਟਿੱਪਣੀਆਂ ਕਰਨ ’ਤੇ ਭਾਜਪਾ ਨੇਤਾ ਰਾਜਾ ਸਿੰਘ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ, ਪਾਰਟੀ ਨੇ ਮੁਅੱਤਲ ਕੀਤਾ
ਦਸ ਗੁਣਾਂ ਵੱਧ ਕੀਮਤ ’ਤੇ ਵਿਕ ਰਹੀਆਂ ਨੇ ਟਿਕਟਾਂ
Advertisement
ਹੈਦਰਾਬਾਦ/ਦਿੱਲੀ, 23 ਅਗਸਤ
ਹੈਦਰਾਬਾਦ ਪੁਲੀਸ ਨੇ ਇਕ ਵੀਡੀਓ ਵਿੱਚ ਇਸਲਾਮ ਤੇ ਪੈਗੰਬਰ ਮੁਹੰਮਦ ਬਾਰੇ ਕਥਿਤ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਭਾਜਪਾ ਵਿਧਾਇਕ ਟੀ.ਰਾਜਾ ਸਿੰਘ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ। ਰਾਜਾ ਸਿੰਘ ਖਿਲਾਫ਼ ਦਰਜ ਐੱਫਆਈਆਰ ਵਿੱਚ ਦੋ ਭਾਈਚਾਰਿਆਂ ਵਿੱਚ ਧਰਮ ਦੇ ਆਧਾਰ ’ਤੇ ਦੁਸ਼ਮਣੀ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਸਣੇ ਹੋਰ ਧਾਰਾਵਾਂ ਲਾਈਆਂ ਗਈਆਂ ਹਨ। ਯੂ-ਟਿਊਬ ’ਤੇ ਪਾਈ ਵੀਡੀਓ ਨੂੰ ਮਗਰੋਂ ਉਥੋਂ ਹਟਾ ਦਿੱਤਾ ਗਿਆ। ਹਾਲਾਂਕਿ ਗ੍ਰਿਫ਼ਤਾਰੀ ਤੋਂ ਕੁਝ ਘੰਟਿਆਂ ਮਗਰੋਂ ਸਥਾਨਕ ਕੋਰਟ ਨੇ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਉਸ ਨੂੰ ਭਾਜਪਾ ਵਿਧਾਇਕ ਨੇ ਸੋਮਵਾਰ ਨੂੰ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਅਤੇ ਵਿਸ਼ੇਸ਼ ਧਰਮ ਦੀ ਆਲੋਚਨਾ ਕਰਨ ਵਾਲਾ ਵੀਡੀਓ ਜਾਰੀ ਕੀਤਾ ਸੀ। ਉਧਰ, ਭਾਜਪਾ ਨੇ ਇਸ ਮਾਮਲੇ ਨੂੰ ਲੈ ਕੇ ਆਪਣੇ ਵਿਧਾਇਕ ਰਾਜਾ ਸਿੰਘ ਨੂੰ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਹੈ ਅਤੇ ਉਸ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ।
Advertisement
Advertisement
Advertisement
×


