ਹਲਦੀ ਦੀ ਜੈਵਿਕ ਖੇਤੀ

ਚਰਨਜੀਤ ਸਿੰਘ ਔਲਖ

ਜੈਵਿਕ ਖਾਧ ਪਦਾਰਥਾਂ ਦੀ ਲਗਾਤਾਰ ਵਧਦੀ ਮੰਗ ਅਤੇ ਵਾਤਾਵਰਨ ਸਬੰਧੀ ਜਾਗਰੂਕਤਾ ਨੇ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਸਾਲ 2007-08 ਵਿਚ ਭਾਰਤ ਨੇ ਲਗਪਗ 400 ਕਰੋੜ ਰੁਪਏ ਦੇ ਜੈਵਿਕ ਉਤਪਾਦ ਨਿਰਯਾਤ ਕੀਤੇ ਜਿਨ੍ਹਾਂ ਵਿਚੋਂ ਲਗਪਗ 123 ਕਰੋੜ ਦੀ ਕਪਾਹ ਅਤੇ 60 ਕਰੋੜ ਦੇ ਬਾਸਮਤੀ ਚਾਵਲ ਸਨ। ਇਹ ਨਿਰਯਾਤ ਪਿਛਲੇ ਸਾਲ ਨਾਲੋਂ 30 ਪ੍ਰਤੀਸ਼ਤ ਵੱਧ ਸੀ। ਇਸ ਵਧਦੀ ਮੰਗ ਸਦਕਾ ਹੀ ਭਾਰਤ ਵਿਚ ਜੈਵਿਕ ਖੇਤੀ ਹੇਠ ਰਕਬਾ 8,65,000 ਹੈਕਟੇਅਰ ਤਕ ਹੋ ਗਿਆ ਜਿਹੜਾ ਕਿ 2003 ਵਿਚ ਸਿਰਫ 43,000 ਹੈਕਟੇਅਰ ਸੀ। ਜੈਵਿਕ ਖੇਤੀ ਵਿਚ ਰਸਾਇਣਕ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਪੌਦੇ ਵਧਾਉਣ ਵਾਲੇ ਰਸਾਇਣਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਂਦੀ। ਜੈਵਿਕ ਖੇਤੀ, ਫਸਲ ਨੂੰ ਖੁਰਾਕ ਦੇਣ ਦੀ ਬਜਾਏ ਜ਼ਮੀਨ ਨੂੰ ਖੁਰਾਕ ਦੇਣ ਭਾਵ ਉਪਜਾਊ ਬਣਾਉਣ ਦੇ ਸਿਧਾਂਤ ’ਤੇ ਨਿਰਭਰ ਕਰਦੀ ਹੈ। ਇਹ ਖੇਤੀ ਫਸਲੀ ਚੱਕਰ, ਫਸਲ ਦੀ ਰਹਿੰਦ-ਖੂੰਹਦ, ਰੂੜੀ ਦੀ ਖਾਦ, ਫਲੀਦਾਰ ਫਸਲਾ, ਹਰੀ ਖਾਦ ਅਤੇ ਬਾਇਓ ਕੀਟਨਾਸ਼ਕ ਜ਼ਹਿਰਾਂ ਆਦਿ ’ਤੇ ਨਿਰਭਰ ਕਰਦੀ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਪੌਦੇ ਨੂੰ ਵਧਣ-ਫੁਲਣ ਲਈ ਲੋੜੀਂਦੇ ਖੁਰਾਕੀ ਤੱਕ ਲਗਾਤਾਰ ਮਿਲਦੇ ਰਹਿੰਦੇ ਹਨ। ਪੰਜਾਬ ਵਿਚ ਹਰੀ ਕ੍ਰਾਂਤੀ ਤੋਂ ਬਾਅਦ ਫਸਲਾਂ ਦੇ ਝਾੜ ਵਿਚ ਬਹੁਤ ਵਾਧਾ ਹੋਇਆ, ਪਰ ਖੇਤੀ ਰਸਾਇਣਾਂ ਦੇ ਲੋੜ ਤੋਂ ਵੱਧ ਅਤੇ ਬੇਵਕਤ ਵਰਤਣ ਨਾਲ ਸਾਡੇ ਕੁਦਰਤੀ ਸੋਮੇ, ਜ਼ਮੀਨ ਅਤੇ ਪਾਣੀ ਦੇ ਨਾਲ ਨਾਲ ਖੇਤੀ ਜ਼ਹਿਰਾਂ ਦਾ ਅਸਰ ਸਾਡੇ ਖਾਦ ਪਦਾਰਥਾਂ ਵਿਚ ਆਉਣ ਲੱਗਾ ਹੈ। ਇਸ ਲਈ ਜ਼ਰੂਰੀ ਹੈ ਕਿ ਮੌਜੂਦਾ ਖੇਤੀ ਨੂੰ ਛੱਡ ਕੇ ਸੰਯੁਕਤ ਖੇਤੀ ਭਾਵ ਗੈਰ ਰਸਾਇਣਕ ਅਤੇ ਰਸਾਇਣਕ ਖਾਦਾਂ ਅਤੇ ਕੀਟ ਪ੍ਰਬੰਧ ਦੇ ਢੰਗਾਂ ਦੀ ਰਲਵੀਂ ਵਰਤੋਂ ਕਰੀਏ ਅਤੇ ਜਿਹੜੀਆਂ ਫਸਲਾਂ ਦਾ ਜੈਵਿਕ ਖਤੀ ਵਿਚ ਝਾੜ ਨਹੀਂ ਘਟਦਾ, ਮੰਡੀਕਰਨ ਹੋ ਸਕਦਾ ਹੋਵੇ ਅਤੇ ਜੈਵਿਕ ਪ੍ਰੀਮੀਅਮ ਵੀ  ਮਿਲਦਾ ਹੋਵੇ ਉਨ੍ਹਾਂ ਫਸਲਾਂ ਦੀ ਜੈਵਿਕ ਖੇਤੀ ਕਰਨੀ ਚਾਹੀਦੀ ਹੈ। ਹਲਦੀ ਇਕ ਅਜਿਹੀ ਹੀ ਫਸਲ ਹੈ ਜਿਹੜੀ ਜੈਵਿਕ ਖੇਤੀ ਲਈ ਬਹੁਤ ਢੁੱਕਵੀਂ ਹੈ। ਇਸ ਦੀ ਵਰਤੋਂ ਮਸਾਲਿਆਂ, ਦਵਾਈਆਂ ਅਤੇ ਕਾਸਮੈਟਿਕ ਖੇਤਰ  ਵਿਚ ਹੋਣ ਕਰਕੇ ਇਸ ਦੀ ਮੰਡੀ ਵਿਚ ਮੰਗ ਵੀ ਵੱਧ ਰਹੀ ਹੈ ਅਤੇ ਇਹ ਜੈਵਿਕ ਖਾਦਾਂ ਨੂੰ ਵੀ ਬਹੁਤ ਮੰਨਦੀ ਹੈ ਜਿਸ ਕਰਕੇ ਇਸ ਦਾ ਝਾੜ ਜੈਵਿਕ ਖੇਤੀ ਹੇਠ ਘਟਣ ਦੀ ਬਜਾਏ ਜ਼ਿਆਦਾ ਆਉਂਦਾ ਹੈ। ਇਸ ਫਸਲ ’ਤੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਬਹੁਤ ਘੱਟ ਹੁੰਦਾ ਹੈ। J ਬਿਜਾਈ ਦਾ ਤਰੀਕਾ: ਬੀਜ ਨੂੰ ਕਿਸੇ ਵੀ ਰਸਾਇਣਕ ਜ਼ਹਿਰ ਨਾਲ ਨਹੀਂ ਸੋਧਣਾ। ਜੇ ਉਪਜ ਨੂੰ ਜੈਵਿਕ ਤਸਦੀਕ ਕਰਵਾਉਣਾ ਹੋਵੇ ਤਾਂ  ਬੀਜ ਪਿਛਲੇ ਸਾਲ ਦੀ ਜੈਵਿਕ ਉਪਜ ਤੋਂ ਲੈਣਾ ਜ਼ਰੂਰੀ ਹੈ। ਆਮ ਫਸਲ ਦੀ ਤਰ੍ਹਾਂ 6-8 ਕੁਇੰਟਲ ਬੀਜ ਪ੍ਰਤੀ ਏਕੜ ਵਰਤੋਂ ਅਤੇ ਗੰਡੀਆਂ ਦੀ ਇਕ ਫੁੱਟ ਦੇ ਫਾਸਲੇ ਦੀਆਂ ਲਾਈਨਾਂ ਵਿਚ 20 ਸੈਂਟੀਮੀਟਰ ਦੀ ਦੂਰੀ ’ਤੇ ਬਿਜਾਈ ਕਰੋ। ਫਸਲ ਦੀ ਬਿਜਾਈ ਦਾ ਢੁੱਕਵਾਂ ਸਮਾਂ ਅਖੀਰ ਅਪਰੈਲ ਹੈ।  J ਜੈਵਿਕ ਖਾਦਾਂ: ਜੈਵਿਕ ਹਲਦੀ ਦੀ ਖੁਰਾਕੀ ਤੱਤਾਂ ਦੀ ਲੋੜ 6 ਟਰਾਲੀਆਂ ਰੂੜੀ ਦੀ ਖਾਦ ਪ੍ਰਤੀ ਏਕੜ (6 ਟਨ ਸੁੱਕੀ) ਰੂੜੀ 1.0 ਪ੍ਰਤੀਸ਼ਤ ਨਾਈਟ੍ਰੋਜਨ ਤੱਕ ਵਾਲੀ ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ। ਜੇ ਰੂੜੀ ਦੀ ਖਾਦ ਪੂਰੀ ਮਾਤਰਾ ਵਿਚ ਉਪਲਬੱਧ ਨਾ ਹੋਵੇ ਤਾਂ 4 ਟਰਾਲੀਆਂ ਰੂੜੀ ਦੀ ਖਾਦ (4 ਟਨ ਸੁੱਕੀ ਰੂੜੀ) ਦੇ ਨਾਲ 1.3 ਟਨ ਗੰਡੋਆ ਖਾਦ (1.5 ਪ੍ਰਤੀਸ਼ਤ ਨਾਈਟ੍ਰੋਜਨ) ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ।  J ਨਦੀਨ ਪ੍ਰਬੰਧ: ਨਦੀਨਾਂ ਦੀ ਰੋਕਥਾਮ ਲਈ ਦੋ ਜਾਂ ਤਿੰਨ ਵਾਰ ਵੀਲ ਹੋਅ/ਖੁਰਪਾ ਜਾਂ ਕਸੌਲੇ ਨਾਲ ਗੋਡੀ ਕਰੋ। ਨਦੀਨਨਾਸ਼ਕ ਦੀ ਵਰਤੋਂ ਬਿਲਕੁਲ ਨਹੀਂ ਕਰਨੀ। ਕਿਸੇ ਵੀ ਫਸਲ ਦੀ ਰਹਿੰਦ-ਖੂੰਹਦ 2.5 ਟਨ ਪ੍ਰਤੀ ਏਕੜ ਦੇ ਹਿਸਾਬ ਤਹਿ ਵਿਛਾਉਣ ਨਾਲ ਫਸਲ ਜਲਦੀ ਉੱਗਦੀ ਹੈ, ਜ਼ਮੀਨ ਵਿਚ ਨਮੀ ਬਣੀ ਰਹਿੰਦੀ ਹੈ ਅਤੇ ਨਦੀਨ ਘੱਟ ਹੁੰਦੇ ਹਨ। ਜੈਵਿਕ ਹਲਦੀ ਤੋਂ ਵਧੇਰੇ ਮੁਨਾਫਾ ਲੈਣ ਲਈ ਇਸ ਦੀ ਪ੍ਰੋਸੈਸਿੰਗ ਕਰਕੇ ਆਪ ਮੰਡੀਕਰਨ ਕਰਨਾ ਚਾਹੀਦਾ ਹੈ। ਲੋਕਲ ਮਾਰਕੀਟ ਵਿਚ ਅਣ-ਤਸਦੀਕੀ ਫਸਲ ਕਿਸਾਨ ਦੇ ਵਿਸ਼ਵਾਸ ਨਾਲ ਵੇਚੀ ਜਾ ਸਕਦੀ ਹੈ। ਪਰ ਜੇ ਫਸਲ ਨੂੰ ਦੂਰ ਦੀਆਂ ਮੰਡੀਆਂ ਵਿਚ ਜੈਵਿਕ ਫਸਲ ਦੇ ਤੌਰ ’ਤੇ ਵੇਚਣਾ ਹੋਵੇ ਤਾਂ ਫਸਲ ਦਾ ਕਿਸੇ ਜੈਵਿਕ ਤਸਦੀਕ ਕਰਨ ਵਾਲੀ ਏਜੰਸੀ ਤੋਂ ਤਸਦੀਕਸ਼ੁਦਾ ਹੋਣਾ ਜ਼ਰੂਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਸ਼ਹਿਰ

View All