
ਮੋਹਿਤ ਵਰਮਾ
ਪੰਜਾਬ ਦੇ ਜ਼ਿਆਦਾਤਰ ਖੇਤਾਂ ’ਚ ਝੋਨੇ ਦੀ ਕਟਾਈ ਦਾ ਕੰਮ ਨੇਪਰੇ ਚੜ੍ਹ ਗਿਆ ਹੈ। ਝੋਨੇ ਦੀ ਕਟਾਈ ਤੋਂ ਬਾਅਦ ਪਿੱਛੇ ਬਚੀ ‘ਪਰਾਲੀ’ ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣਦੀ ਹੈ। ਬਹੁਤ ਸਾਰੇ ਕਿਸਾਨਾਂ ਵੱਲੋਂ ਪਰਾਲੀ ਨੂੰ ਖੇਤ ਵਿੱਚ ਹੀ ਅੱਗ ਲਗਾ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਹੀ ਖਤਰਨਾਕ ਰੁਝਾਨ ਹੈ। ਹਰ ਛੇ ਮਹੀਨਿਆਂ ਬਾਅਦ ਧਰਤੀ ਮਾਂ ਦੀ ਹਿੱਕ ’ਤੇ ਭਾਂਬੜ ਬਾਲੇ ਜਾਂਦੇ ਹਨ। ਫਸਲ ਦੀ ਕਟਾਈ ਤੋਂ ਬਾਅਦ ਧਰਤੀ ਮਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਸ ਨਾਲ ਜਿੱਥੇ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ ਉÎÎÎੱਥੇ ਹੀ ਇਸ ਦਾ ਮਨੁੱਖੀ ਸਿਹਤ ਅਤੇ ਖੇਤਾਂ ਦੀ ਉਪਜਾਊ ਸ਼ਕਤੀ ’ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਝੋਨੇ ਦੀ ਪਰਾਲੀ ਨੂੰ ਜਲਾਉਣ ਨਾਲ ਅਣਗਿਣਤ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜਿਨ੍ਹਾਂ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਪਰਾਲੀ ਸੈਾੜਨ ਉਪਰੰਤ ਪੈਦਾ ਹੋਇਆ ਜ਼ਹਿਰੀਲਾ ਧੂੰਆਂ ਕਈ ਨਾ-ਮੁਰਾਦ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਇਸ ਧੂੰਏਂ ਵਿੱਚੋਂ ਨਿਕਲਦੀਆਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟਰੇਟ ਆਕਸਾਈਡ ਅਤੇ ਮੀਥੇਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਕਾਰਨ ਚਮੜੀ, ਸਾਹ ਅਤੇ ਅੱਖਾਂ ਦੀਆਂ ਕਈ ਖਤਰਨਾਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਹਰ ਸਾਲ ਸਾਡੇ ਸੂਬੇ ’ਚ ਕੁੱਲ ਖੇਤੀ ਹੇਠਲੇ ਰਕਬੇ ਵਿੱਚੋਂ ਲਗਪਗ 90 ਫੀਸਦੀ ਜ਼ਮੀਨ ਦੀ ਪਰਾਲੀ ਨੂੰ ਜਲਾ ਦਿੱਤਾ ਜਾਂਦਾ ਹੈ। ਇਸ ਤੋਂ ਨਿਕਲਣ ਵਾਲੀਆਂ ਲੱਖਾਂ ਟਨ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਦੂਸ਼ਿਤ ਕਰਦੀਆਂ ਹਨ। ਇਨ੍ਹਾਂ ਗੈਸਾਂ ’ਚ ਸਭ ਤੋਂ ਜ਼ਿਆਦਾ 70 ਫੀਸਦੀ ਹਿੱਸਾ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਦਾ ਹੁੰਦਾ ਹੈ। 2.09 ਫੀਸਦੀ ਨਾਈਟ੍ਰੇਟ ਆਕਸਾਈਡ, 0.66 ਫੀਸਦੀ ਮੀਥੇਨ ਅਤੇ ਬਾਕੀ ਬਚਦੇ ਹਿੱਸੇ ਵਿੱਚੋਂ ਹੋਰ ਗੈਸਾਂ ਨਿਕਲਦੀਆਂ ਹਨ। ਇਹ ਗੈਸਾਂ ਸਾਹ ਕਿਰਿਆ ਰਾਹੀਂ ਸਾਡੇ ਸਰੀਰ ਅੰਦਰ ਜਾ ਕੇ ਬਹੁਤ ਹੀ ਮਾਰੂ ਅਸਰ ਕਰਦੀਆਂ ਹਨ। ਕਾਰਬਨ ਮੋਨੋਆਕਸਾਈਡ ਸਰੀਰ ਅੰਦਰ ਜਾ ਕੇ ਆਕਸੀਜਨ ਨੂੰ ਖਤਮ ਕਰਦੀ ਹੈ ਜਿਸ ਨਾਲ ਸਾਹ ਦੇ ਰੋਗ ਪੈਦਾ ਹੁੰਦੇ ਹਨ। ਝੋਨੇ ਦੀ ਪਰਾਲੀ ਸਾੜਨ ਕਾਰਨ ‘ਆਖਰੀ ਦਮ’ ਤੱਕ ਮਨੁੱਖ ਨੇ ਨਾਲ ਨਿਭਣ ਵਾਲੀ ‘ਦਮੇ’ ਵਰਗੀ ਬਿਮਾਰੀ ਸਹੇੜ ਲਈ ਹੈ।
ਪਰਾਲੀ ਦਾ ਧੂੰਆਂ ਸੜਕ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਸੜਕ ਕਿਨਾਰੇ ਖੇਤਾਂ ’ਚ ਪਰਾਲੀ ਸਾੜਨ ਕਾਰਨ ਧੂੰਆਂ ਸੜਕ ਉੱਪਰ ਫੈਲ ਜਾਂਦਾ ਹੈ ਅਤੇ ਆਲੇ ਦੁਆਲੇ ਕੁੱਝ ਵੀ ਨਜ਼ਰ ਆਉਣਾ ਮੁਸ਼ਕਲ ਹੋ ਜਾਂਦਾ ਹੈ ਜਿਸ ਕਾਰਨ ਕਈ ਵਾਰ ਜਾਨਲੇਵਾ ਸੜਕ ਹਾਦਸੇ ਵਾਪਰ ਜਾਂਦੇ ਹਨ।
ਪਰਾਲੀ ਸਾੜਨ ਕਾਰਨ ਵਾਯੂਮੰਡਲ ’ਚ ਬਹੁਤ ਸਾਰੀਆਂ ਇਹੋ ਜਿਹੀਆਂ ਗੈਸਾਂ ਭਰ ਗਈਆਂ ਹਨ ਜਿਨ੍ਹਾਂ ਨੇ ਓਜੋਨ ਪਰਤ ਨੂੰ ਨੁਕਸਾਨ ਪਹੁੰਚਾਇਆ ਹੈ। ਕੁਝ ਸਮਾਂ ਪਹਿਲਾਂ ਓਜੋਨ ਪਰਤ ਵਿੱਚ ਹੋਇਆ ਛੋਟਾ ਜਿਹਾ ਸੁਰਾਖ ਮਘੋਰੇ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਇਸ ਮਘੋਰੇ ਨੂੰ ਹੋਰ ਵਧਣ ਤੋਂ ਰੋਕਣਾ ਵਿਗਿਆਨੀਆਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਓਜੋਨ ਪਰਤ ’ਚ ਹੋ ਰਹੇ ਮਘੋਰਿਆਂ ਕਾਰਨ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਧਰਤੀ ’ਤੇ ਸਿੱਧੀਆਂ ਹੀ ਪਹੁੰਚਣ ਲੱਗੀਆਂ ਹਨ ਅਤੇ ਇਨ੍ਹਾਂ ਨੇ ਧਰਤੀ ’ਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਨੇ ਧਰਤੀ ਉੱਪਰਲੇ ਮੌਸਮ ਅਤੇ ਵਾਯੂਮੰਡਲ ਵਿੱਚ ਭਾਰੀ ਤਬਦੀਲੀਆਂ ਲਿਆਂਦੀਆਂ ਅਤੇ ਵਾਤਾਵਰਨ ’ਚ ਸਾਵਾਂਪਣ ਖਤਮ ਕਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਤਾਪਮਾਨ ਵਿੱਚ ਭਾਰੀ ਵਾਧਾ ਹੋਇਆ ਅਤੇ ਰੁੱਤਾਂ ਦੇ ਸਮੇਂ ਬਦਲ ਗਏ ਹਨ। ਭੂ ਵਿਗਿਆਨੀਆਂ ਅਨੁਸਾਰ ਗਰਮੀ ਵਧਣ ਕਾਰਨ ਕਿਸਾਨਾਂ ਦੇ ਮਿੱਤਰ ਕੀੜੇ, ਪਤੰਗੇ ਅਤੇ ਬੈਕਟੀਰੀਆ ਮਰ ਜਾਂਦੇ ਹਨ ਜਿਸ ਕਾਰਨ ਧਰਤੀ ਹੇਠਲੀ ਕੁਦਰਤੀ ਖਾਦ ਬਣਨੀ ਬੰਦ ਹੋ ਜਾਂਦੀ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਭਾਰੀ ਖੋਰਾ ਲਗਦਾ ਹੈ। ਉਪਜਾਊ ਸ਼ਕਤੀ ਘੱਟ ਹੋਣ ਕਾਰਨ ਕਿਸਾਨਾਂ ਨੂੰ ਫਸਲਾਂ ਉਪਰ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪੈਂਦੀ ਹੈ ਜੋ ਉਨ੍ਹਾਂ ਦੀ ‘ਜੇਬ੍ਹ’ ਅਤੇ ਲੋਕਾਂ ਦੀ ‘ਸਿਹਤ’ ਉÎÎÎੱਤੇ ਭਾਰੀ ਪੈਣ ਲੱਗਾ ਹੈ। ਪਰਾਲੀ ਨੂੰ ਨਸ਼ਟ ਕਰਨਾ ਕਿਸਾਨਾਂ ਲਈ ਵੀ ‘ਘਰ ਫੂਕ ਤਮਾਸ਼ਾ ਦੇਖਣ’ ਸਮਾਨ ਹੈ। ਪਰਾਲੀ ਇਕੱਠੀ ਕਰ ਕੇ ਸੰਭਾਲਣ ’ਤੇ ਲਗਪਗ 2 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ ਜੋ ਕਿ ਮੰਦੀ ਆਰਥਿਕਤਾ ਦੇ ਚੱਲਦਿਆਂ ਕਿਸਾਨਾਂ ਦੇ ਵੱਸ ਦਾ ਰੋਗ ਨਹੀਂ ਹੈ। ਫਸਲ ਕੱਟਣ ਉਪਰੰਤ ਪਿੱਛੇ ਬਚੀ ਪਰਾਲੀ ਬਹੁਤ ਸਖਤ ਹੁੰਦੀ ਹੈ ਅਤੇ ਇਸ ਦੀ ਵਾਹੀ ਕਰਨੀ ਬਹੁਤ ਹੀ ਔਖੀ ਅਤੇ ਖਰਚੀਲੀ ਹੈ। ਪਰਾਲੀ ਨਸ਼ਟ ਕਰਨ ਲਈ ਹਜ਼ਾਰਾਂ ਰੁਪਏ ਦਾ ਡੀਜ਼ਲ ਫੂਕਣਾ ਪੈਦਾ ਹੈ। ਇਸ ਤੋਂ ਇਲਾਵਾ ਜੋ ‘ ਕਰੜੀ ਮਸ਼ੱਕਤ ’ ਕਰਨੀ ਪੈਂਦੀ ਹੈ ਉਹ ਅਲੱਗ ਹੈ। ਇਸ ਝੰਜਟ ਤੋਂ ਬਚਣ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਉਣਾ ਹੀ ਬਿਹਤਰ ਸਮਝਦੇ ਹਨ।
ਹਰ ਸਾਲ ਹਜ਼ਾਰਾਂ ਏਕੜ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਦੇਖਦੇ ਰਹਿੰਦੇ ਹਨ। ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ, ਪ੍ਰਦੂਸ਼ਣ ਰੋਕੂ ਬੋਰਡਾਂ ਦੀ ਸਥਾਪਨਾ ਵੀ ਕੀਤੀ ਜਾਂਦੀ ਹੈ ਪਰ ਇਹ ਬੋਰਡ ਵੀ ਕਾਗਜ਼ਾਂ ਦਾ ਢਿੱਡ ਭਰਨ ਦੀ ਬਜਾਏ ਕੁਝ ਨਹੀਂ ਕਰਦੇ। ਅਧਿਕਾਰੀ ਸੂਬੇ ਵਿੱਚ ਧਾਰਾ 144 ਲਗਾ ਕੇ ਪੱਲਾ ਛੁਡਾ ਲੈਂਦੇ ਹਨ। ਪਿੰਡਾਂ-ਸ਼ਹਿਰਾਂ ’ਚ ਜਾਗਰੂਕਤਾ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਸੁਚੇਤ ਕੀਤਾ ਜਾਵੇ ਤਾਂ ਜੋ ਪਰਾਲੀ ਦੇ ਧੂੰÂਂੇ ਕਾਰਨ ਵਾਤਾਵਰਨ ਅਤੇ ਮਨੁੱਖਤਾ ਦੇ ਹੋ ਰਹੇ ਨੁਕਸਾਨ ਨੂੰ ਬੰਦ ਕੀਤਾ ਜਾ ਸਕੇ। ਇਸ ਲਈ ਸਮਾਜ ਸੇਵੀ ਜਥੇਬੰਦੀਆਂ ਅਤੇ ਸਰਕਾਰ ਨੂੰ ਇੱਕਮੁੱਠ ਹੋ ਕੇ ਕੰਮ ਕਰਨਾ ਪਵੇਗਾ। ਸਿਰਫ ਕਾਗਜ਼ੀ ਕਾਰਵਾਈਆਂ ਕਰਨ ਦੀ ਬਜਾਏ ਲੋਕਾਂ ਨੂੰ ਸਮਝਾਇਆ ਜਾਵੇ ਕਿ ਅਜਿਹੇ ਕੰਮਾਂ ਦੇ ਸਿੱਟੇ ਵਜੋਂ ਤੁਹਾਡਾ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਕਿੰਨਾ ਖਤਰਨਾਕ ਹੈ। ਸਾਨੂੰ ਆਪਣੇ ਸੌੜੇ ਹਿੱਤਾਂ ਨੂੰ ਤਿਆਗ ਕੇ ਇੱਕਮੁੱਠ ਹੋ ਕੇ ਕੰਮ ਕਰਨਾ ਪਵੇਗਾ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਦੀ ਮਜਬੂਰੀ ਸਮਝੇ ਅਤੇ ਕੋਈ ਅਜਿਹਾ ਤਰੀਕਾ ਅਖਤਿਆਰ ਕਰੇ ਜਿਸ ਨਾਲ ਕਿਸਾਨ ਕਿਸੇ ਡਰ ਦੀ ਥਾਂ ਖੁਸ਼ੀ ਨਾਲ ਪਰਾਲੀ ਨਾ ਸਾੜਨ ਦੇ ਵਿਚਾਰ ਨੂੰ ਅਪਣਾ ਲੈਣ।
ਅੰਤ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਉਹ ਆਪਣਾ ਫਰਜ਼ ਪਛਾਨਣ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ’ਚ ਆਪਣਾ ਸਹਿਯੋਗ ਦੇਣ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਿਹਤਮੰਦ ਜ਼ਿੰਦਗੀ ਜੀਅ ਸਕਣ ਕਿਉਂਕਿ ਜੇਕਰ ਅਸੀਂ ਦੇਸ਼ ਨੂੰ ‘ ਸੋਨੇ ਦੀ ਚਿੜੀ ’ ਤਾਂ ਬਣਾ ਲਿਆ ਪਰ ਉਹ ਚਿੜੀ ਸਿਹਤਮੰਦ ਹੋਣ ਦੀ ਥਾਂ ਅਨੇਕਾਂ ਹੀ ਬਿਮਾਰੀਆਂ ਦਾ ਸ਼ਿਕਾਰ ਹੋਈ ਤਾਂ ਫਿਰ ਅਜਿਹੀ ਚਿੜੀ ਦਾ ਕੀ ਫਾਇਦਾ ? ਇਸ ਲਈ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾ ਕੇ ਪ੍ਰਦੂਸ਼ਣ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਸਾਡਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ। J
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ