ਜਾਨਵਰ

ਸੁਣ! ਜਾਨਵਰਾਂ, ਪਸ਼ੂਆਂ ਦਿਆ ਦੁਸ਼ਮਣਾ ਓਏ, ਕੀ ਕੀ ਛੱਡੇਂਗਾ, ਕੀ ਕੀ ਖਾਏਂਗਾ ਤੂੰ। ਤੇਰੇ ਡਰੋਂ ਬੇਜ਼ੁਬਾਨ, ਤੈਥੋਂ ਦੂਰ ਨੱਠ ਗਏ, ਕਿੱਥੋਂ ਲੱਭ ਕੇ ਇਨ੍ਹਾਂ ਨੂੰ ਲਿਆਏਂਗਾ ਤੂੰ। ਚਿੜੀ ਚੂਕਦੀ, ਕੋਇਲ ਦੀ ਕੂਕਣੀ ਨੂੰ, ਬੱਚੇ ਪੁੱਛਣਗੇ, ਕਿੱਥੋਂ ਸੁਣਾਏਂਗਾ ਤੂੰ। ਪੈਲ ਮੋਰ ਦੀ, ਸਤਰੰਗੀ ਪੀਂਘ ਵਰਗੀ, ਪੁੱਤ ਪੋਤੇ ਨੂੰ ਕਿਵੇਂ ਦਿਖਲਾਏਂਗਾ ਤੂੰ। ਤੋਤਾ ਰਾਮ, ਖਰਗੋਸ਼ ਤੇ ਮਿਆਓਂ ਬਿੱਲੀ, ਸਭ ਬਨਾਵਟੀ, ਘਰੇਂ ਸਜਾਏਂਗਾ ਤੂੰ। ਤੇਰੇ ਕੋਲੋਂ ਹੈ ਅਸਲ ਨੇ ਮੁੱਕ ਜਾਣਾ, ਡਿਸਕਵਰੀ ਲਾ ਫੇਰ ਸਮਝਾਏਂਗਾ ਤੂੰ। ਸ਼ੇਰਾਂ, ਘੋੜਿਆਂ, ਚੀਤਿਆਂ, ਹਾਥੀਆਂ ਨੂੰ, ਜੇ ਨਾ ਪਹਿਲ ਦੇ, ਹੁਣ ਬਚਾਏਂਗਾ ਤੂੰ। ‘ਘੁਮਾਣ’ ਵਕਤ ਦੇ ਨਾਲ ਸੰਭਾਲ ਕਰ ਲੈ, ਵਕਤ ਲੰਘੇ ਤੋਂ ਬਹੁਤ ਪਛਤਾਏਂਗਾ ਤੂੰ। ।

-ਜਰਨੈਲ ਘੁਮਾਣ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All