ਕਿਸਾਨਾਂ ਲਈ ਅਗਸਤ ਦੇ ਦੂਜੇ ਪੰਦਰਵਾੜੇ ਦੇ ਕੰਮ

ਡਾ. ਰਣਜੀਤ ਸਿੰਘ ਮੌਸਮ ਬਹੁਤ ਹੀ ਬੇਭਰੋਸਗੀ ਦਾ ਚੱਲ ਰਿਹਾ ਹੈ ਪਰ ਮਿਹਨਤ ਸਦਕਾ ਸਾਉਣੀ ਦੀਆਂ ਫ਼ਸਲਾਂ ਸੋਹਣੀਆਂ ਖੜ੍ਹੀਆਂ ਹਨ। ਜੇ ਭਾਰੀ ਬਾਰਸ਼ ਹੋ ਜਾਵੇ ਤਾਂ ਝੋਨੇ ਤੋਂ ਬਗੈਰ ਹੋਰ ਕਿਸੇ ਫ਼ਸਲ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਜੇ ਬਾਰਸ਼ ਨਹੀਂ ਹੁੰਦੀ ਤਾਂ ਫ਼ਸਲਾਂ ਨੂੰ ਪਾਣੀ ਦੇਵੋ। ਖੇਤਾਂ ਵਿਚ ਗੇੜਾ ਜ਼ਰੂਰ ਮਾਰੋ। ਫ਼ਸਲਾਂ ਵਿਚ ਨਦੀਨ ਨਾ ਹੋਣ ਦਿੱਤੇ ਜਾਣ। ਜੇ ਕਿਸੇ ਬਿਮਾਰੀ ਜਾਂ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਆਪਣੇ ਨੇੜਲੇ ਖੇਤੀਬਾੜੀ ਮਾਹਿਰ ਨਾਲ ਸੰਪਰਕ ਕਰੋ। ਉਸੇ ਦੀ ਸਲਾਹ ਅਨੁਸਾਰ ਹੀ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਸਾਉਣੀ ਦੀਆਂ ਫ਼ਸਲਾਂ ਨੂੰ ਨਾਈਟ੍ਰੋਜਨ ਵਾਲੀ ਖਾਦ ਜਾਂ ਯੂਰੀਆ ਲੋੜ ਤੋਂ ਵੱਧ ਦਾ ਪਾਇਆ ਜਾਵੇ। ਇਸ ਨਾਲ ਫ਼ਸਲ ਢਹਿ ਵੀ ਸਕਦੀ ਹੈ ਜਾਂ ਕੀੜਿਆਂ ਦਾ ਵਧੇਰੇ ਹਮਲਾ ਹੋ ਸਕਦਾ ਹੈ। ਕਮਾਦ ਨੂੰ ਢਹਿਣ ਤੋਂ ਬਚਾਉਣ ਲਈ ਉਸ ਦੇ ਮੂੰਹੇ ਬੰਨ੍ਹ ਦੇਣੇ ਚਾਹੀਦੇ ਹਨ। ਹਰੇ ਚਾਰੇ ਦੇ ਖਾਲੀ ਹੋਏ ਖੇਤਾਂ ਵਿਚ ਮੁੜ ਹਰੇ ਚਾਰੇ ਦੀ ਬਿਜਾਈ ਕਰੋ ਤਾਂ ਜੋ ਇਸ ਦੀ ਘਾਟ ਨਾ ਆ ਸਕੇ। ਹੁਣ ਮੱਕੀ, ਬਾਜਰਾ ਜਾਂ ਗੁਆਰਾ ਬੀਜਿਆ ਜਾ ਸਕਦਾ ਹੈ। ਮੱਕੀ ਦੀ ਜੇ 1006 ਕਿਸਮ ਬੀਜੀ ਜਾਵੇ। ਇਸ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਬਾਜਰੇ ਦੀਆਂ ਪੀ.ਐੱਚ.ਬੀ.ਐਫ਼.-1, ਪੀ.ਸੀ.ਬੀ. 164 ਅਤੇ ਐਫ਼.ਬੀ.ਸੀ. 16 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਮੱਕੀ ਦਾ 30 ਕਿਲੋ ਅਤੇ ਬਾਜਰੇ ਦਾ 8 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਬੀਜ ਨੂੰ ਬੀਜਣ ਤੋਂ ਪਹਿਲਾਂ ਤਿੰਨ ਗ੍ਰਾਮ ਐਗਰੋਜ਼ਿਮ 50 ਡਬਲਯੂ.ਪੀ. ਅਤੇ ਥੀਰਮ ਜਾਂ ਕੈਪਟਾਨ ਜ਼ਹਿਰਾਂ ਪ੍ਰਤੀ ਕਿਲੋ ਬੀਜ ਨਾਲ ਸੋਧ ਲਵੋ। ਗੁਆਰੇ ਦੀ ਗੁਆਰਾ 80 ਕਿਸਮ ਬੀਜੀ ਜਾਵੇ। ਇਸ ਮੌਸਮ ਵਿੱਚ ਫ਼ਸਲਾਂ ਉੱਤੇ ਕੀੜੇ ਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ । ਇਨ੍ਹਾਂ ਦੀ ਰੋਕਥਾਮ ਲਈ ਕੀੜੇ ਮਾਰ ਜ਼ਹਿਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਰਮੇ ਦੀ ਫ਼ਸਲ ਉੱਤੇ ਤਾਂ ਇਹ ਛਿੜਕਾਅ ਜ਼ਰੂਰੀ ਹੈ। ਜ਼ਹਿਰ ਛਿੜਕਦੇ ਸਮੇਂ ਇਨ੍ਹਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਵੋ। * ਛਿੜਕਾ ਕਰਨ ਲਈ ਵੱਖਰੇ ਕੱਪੜੇ ਰੱਖੋ। ਹੱਥਾਂ ਉੱਤੇ ਦਸਤਾਨੇ, ਪੈਰਾਂ ਵਿੱਚ ਬੂਟ, ਸਿਰ ’ਤੇ ਪੱਗੜੀ ਤੇ ਅੱਖਾਂ ’ਤੇ ਐਨਕ ਲਗਾਵੋ। ਛਿੜਕਾ ਕਰਨ ਪਿਛੋਂ ਇਨ੍ਹਾਂ ਨੂੰ ਧੋ ਲਵੋ। * ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। * ਜਿਸ ਪਾਸੇ ਦੀ ਹਵਾ ਚੱਲ ਰਹੀ ਹੋਵੇ ਛਿੜਕਾ ਦਾ ਰੁਖ਼ ਉਸੇ ਪਾਸੇ ਰੱਖੋ ਤਾਂ ਜੋ ਜ਼ਹਿਰ ਮੂੰਹ ਉੱਤੇ ਨਾ ਪਵੇ। * ਛਿੜਕਾਅ ਸਮੇਂ ਖੇਤ ਵਿਚ ਇਕੱਲਾ ਕਾਮਾ ਨਹੀਂ ਹੋਣਾ ਚਾਹੀਦਾ ਸਗੋਂ ਇੱਕ ਹੋਰ ਕਾਮਾ ਨਾਲ ਜ਼ਰੂਰ ਹੋਵੇ । * ਛਿੜਕਾਅ ਕੀਤੇ ਖੇਤਾਂ ਵਿਚ ਬੈਠ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਚਾਹੀਦਾ। * ਕਿਸੇ ਵੀ ਪੰਪ ਦੀ ਨੋਜ਼ਲ ਖੋਲ੍ਹਣ ਲਈ ਫ਼ੂਕ ਨਾ ਮਾਰੀ ਜਾਵੇ। * ਛਿੜਕਾਅ ਪਿਛੋਂ ਬਾਲਟੀ ਅਤੇ ਪੰਪ ਨੂੰ ਚੰਗੀ ਤਰ੍ਹਾਂ ਧੋਇਆ ਜਾਵੇ ਤੇ ਇਹ ਪਾਣੀ ਕਿਸੇ ਬੰਜਰ ਧਰਤੀ ਉੱਤੇ ਜਾਂ ਟੋਇਆ ਪੁੱਟ ਕੇ ਡੋਲ੍ਹਿਆ ਜਾਵੇ। * ਜ਼ਹਿਰ ਨੂੰ ਪਾਣੀ ਵਿੱਚ ਰਲਾਣ ਲਈ ਕਦੇ ਵੀ ਹੱਥਾਂ ਦੀ ਵਰਤੋਂ ਨਾ ਕਰੋ। * ਜ਼ਹਿਰ ਦੇ ਡੱਬੇ ਉਤੇ ਲਿਖੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਤੇ ਉਨ੍ਹਾਂ ਉਤੇ ਅਮਲ ਕੀਤਾ ਜਾਵੇ। * ਜ਼ਹਿਰਾਂ ਦੇ ਡੱਬਿਆਂ ਨੂੰ ਕਿਸੇ ਵੀ ਹੋਰ ਕੰਮ ਲਈ ਨਾ ਵਰਤਿਆ ਜਾਵੇ ਸਗੋਂ ਟੋਇਆ ਪੁੱਟ ਕੇ ਦੱਬ ਦਿੱਤਾ ਜਾਵੇ। ਮਾਹਿਰਾਂ ਅਨੁਸਾਰ ਪਿਆਜ਼ ਦੀ ਪਨੀਰੀ ਹੁਣ ਪੁੱਟ ਕੇ ਲਗਾਈ ਜਾ ਸਕਦੀ ਹੈ। ਜੇ ਗੰਢੀਆਂ ਜਾਂ ਪਨੀਰੀ ਤਿਆਰ ਹੈ ਤਾਂ ਇਸ ਨੂੰ ਖੇਤ ਵਿੱਚ ਲਗਾ ਦੇਵੋ। ਫ਼ਸਲ ਨੂੰ ਰੂੜ੍ਹੀ ਦੀ ਖਾਦ ਜ਼ਰੂਰ ਪਾਈ ਜਾਵੇ। ਇਸ ਮੌਸਮ ਦੇ ਪਿਆਜ਼ ਹਰੇ ਪੁੱਟ ਕੇ ਵੀ ਆਸਾਨੀ ਨਾਲ ਵੇਚੇ ਜਾ ਸਕਦੇ ਹਨ। ਹੁਣ ਦੀ ਕਾਸ਼ਤ ਲਈ ਡਾਰਕ ਰੈੱਡ ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਨਦੀਨਾਂ ਦੀ ਰੋਕਥਾਮ ਗੋਡੀ ਨਾਲ ਕਰਨੀ ਚਾਹੀਦੀ ਹੈ। ਪਹਿਲੀ ਗੋਡੀ ਪਨੀਰੀ ਲਗਾਉਣ ਤੋਂ ਇਕ ਮਹੀਨੇ ਪਿਛੋਂ ਕਰੋ। ਪਿਆਜ਼ ਲਈ ਜੀਵਾਣੂ ਖਾਦ ਵੀ ਤਿਆਰ ਕੀਤੀ ਗਈ ਹੈ। ਬਿਜਾਈ ਸਮੇਂ ਚਾਰ ਕਿਲੋ ਖਾਦ ਨੂੰ ਮਿੱਟੀ ਵਿੱਚ ਰਲਾ ਕੇ ਪਾ ਦੇਣਾ ਚਾਹੀਦਾ ਹੈ। ਇਕ ਏਕੜ ਵਿਚੋਂ 100 ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। ਹੁਣ ਜੜ੍ਹਾਂ ਵਾਲੀਆਂ ਸਬਜ਼ੀਆਂ ਭਾਵ ਮੂਲੀ, ਗਾਜਰ ਅਤੇ ਸ਼ਲਗਮਾਂ ਦੀ ਅਗੇਤੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਮੌਸਮ ਲਈ ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਗਾਜਰ ਦੀਆਂ ਪੰਜਾਬ ਬਲੈਕ ਬਿਊਟੀ, ਪੰਜਾਬ ਕੋਰਟ ਰੈਡ ਅਤੇ ਪੀ ਸੀ-35 ਕਿਸਮਾਂ ਬੀਜੋ। ਸ਼ਲਗਮ ਦੀ ਐਲ-1 ਕਿਸਮ ਬੀਜੋ। ਖੇਤ ਤਿਆਰ ਕਰਦੇ ਸਮੇਂ 15 ਟਨ ਰੂੜੀ ਪ੍ਰਤੀ ਏਕੜ ਪਾਵੋ। ਪਾਣੀ ਦੀ ਬੱਚਤ ਲਈ ਝੋਨੇ ਨੂੰ ਪਾਣੀ ਸੁੱਕਣ ਤੋਂ ਦੋ ਦਿਨਾਂ ਪਿੱਛੋਂ ਪਾਣੀ ਦੇਵੋ। ਪਰ ਖੇਤ ਵਿੱਚ ਤਰੇੜਾਂ ਨਾ ਪੈਣ ਦੇਵੋ। ਜੇ ਫ਼ਸਲ ਉੱਤੇ ਝੁਲਸ ਰੋਗ ਦਾ ਹਮਲਾ ਨਜ਼ਰ ਆਵੇ ਤਾਂ ਨਾਈਟ੍ਰੋਜਨ ਵਾਲੀ ਖਾਦ ਹੋਰ ਨਾ ਪਾਵੋ। ਪਾਣੀ ਵੀ ਘੱਟ ਦੇਵੋ। ਕਪਾਹ ਅਤੇ ਨਰਮੇ ਵਿੱਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ। ਜਦੋਂ ਫੁੱਲ ਪੈ ਜਾਣ ਤਾਂ 33 ਕਿਲੋ ਯੂਰੀਆ ਕਪਾਹ ਨੂੰ 45 ਕਿਲੋ ਬੀ.ਟੀ. ਨਰਮੇ ਅਤੇ 40 ਕਿਲੋ ਯੂਰੀਆ ਪੀ.ਏ.ਯੂ.ਬੀ.ਟੀ-1 ਕਿਸਮ ਨੂੰ ਪ੍ਰਤੀ ਏਕੜ ਪਾਵੋ। ਸਜਾਵਟੀ ਰੁੱਖ, ਝਾੜੀਆਂ ਅਤੇ ਵੇਲਾਂ ਨੂੰ ਹੁਣ ਵੀ ਲਗਾਇਆ ਜਾ ਸਕਦਾ ਹੈ। ਆਪਣੀ ਪਸੰਦ ਅਤੇ ਥਾਂ ਅਨੁਸਾਰ ਕੁਝ ਬੂਟੇ ਜ਼ਰੂਰ ਲਗਾਵੋ। ਇਨ੍ਹਾਂ ਦਿਨਾਂ ਵਿਚ ਪਸ਼ੂਆਂ ਦਾ ਸੂਆ ਪੈਂਦਾ ਹੈ। ਸੂਣ ਵਾਲੇ ਡੰਗਰ ਨੂੰ ਦੂਜੇ ਡੰਗਰਾਂ ਤੋਂ ਅਲੱਗ ਰੱਖੋ ਅਤੇ ਪੂਰੀ ਦੇਖਭਾਲ ਕਰੋ। ਜੇ ਸੂਣ ਪਿਛੋਂ 8-12 ਘੰਟੇ ਤੱਕ ਜ਼ੇਰ ਨਾ ਪਵੇ ਤਾਂ ਡਾਕਟਰ ਦੀ ਸਲਾਹ ਲਵੋ। ਡੰਗਰਾਂ ਨੂੰ ਚਿਚੜਾਂ ਤੋਂ ਜ਼ਰੂਰ ਬਚਾਵੋ। ਮੁਰਗੀਆਂ ਦੀ ਖ਼ੁਰਾਕ ਵਿੱਚ ਥੋੜ੍ਹਾ ਵਾਧਾ ਕਰੋ। ਪਰ ਧਿਆਨ ਰੱਖੋ ਕਿ ਇਸ ਨੂੰ ਉੱਲੀ ਨਾ ਲੱਗੀ ਹੋਵੇ। ਮੁੱਰਗੀਆਂ ਹੇਠਾਂ ਸੁਕ ਨੂੰ ਗਿਲਾ ਨਾ ਹੋਣ ਦੇਵੋ। ਇਸ ਨੂੰ ਬਦਲਦੇ ਰਹਿਣਾ ਚਾਹੀਦਾ ਹੈ। ਬਰਸਾਤ ਭਾਵੇਂ ਖ਼ਤਮ ਹੋਣ ਵਾਲੀ ਹੈ ਪਰ ਅਜੇ ਵੀ ਪਸ਼ੂਆਂ ਅਤੇ ਮੁਰਗੀਆਂ ਦਾ ਧਿਆਨ ਰੱਖਣ ਦੀ ਲੋੜ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਦੀ ਅਗਵਾਈ ਹੇਠ ਅਕਾਲੀਆਂ ਨੇ ਦੂਜੇ ਦਿਨ ਵੀ ਦਿੱਤੀਆਂ...

ਸ਼ਹਿਰ

View All