ਹਿਮਾਚਲ ਦੇ ਕਰੱਸ਼ਰ ਮਾਲਕ ਉਦਯੋਗ ਮੰਤਰੀ ਕੋਲ ਪੁੱਜੇ

ਜਗਜੀਤ ਸਿੰਘ ਮੁਕੇਰੀਆਂ, 12 ਫਰਵਰੀ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਦੋਵਾਂ ਸੂਬਿਆਂ ਦੀ ਹੱਦ ’ਤੇ ਪੈਂਦੇ ਕਰੱਸ਼ਰ ਮਾਲਕਾਂ ਤੋਂ ਪੰਜਾਬ ਦੇ ਮਾਈਨਿੰਗ ਮਾਫੀਆ ਵੱਲੋਂ ਕਥਿਤ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਹਿਮਾਚਲ ਦੇ ਕਰੀਬ 40 ਕਰੱਸ਼ਰ ਮਾਲਕਾਂ ਨੇ ਹਿਮਾਚਲ ਦੇ ਉਦਯੋਗ ਮੰਤਰੀ ਵਿਕਰਮ ਠਾਕੁਰ ਤੇ ਕਾਂਗੜਾ ਦੇ ਡੀਸੀ ਕੋਲ ਉਠਾਇਆ ਹੈ। ਉਨ੍ਹਾਂ ਇਹ ਮਾਮਲਾ 14 ਫਰਵਰੀ ਨੂੰ ਮੁੱਖ ਮੰਤਰੀ ਠਾਕੁਰ ਜੈ ਰਾਮ ਦੀ ਇੰਦੌਰਾ ਫੇਰੀ ਦੌਰਾਨ ਵੀ ਉਠਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੀ ਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਕਸਬਾ ਨੂਰਪੁਰ, ਡਮਟਾਲ, ਫਤਿਹਪੁਰ, ਇੰਦੌਰ ਤੇ ਊਨਾ ’ਚ ਸਥਿਤ 40 ਤੋਂ ਵੱਧ ਕਰੱਸ਼ਰਾਂ ਵੱਲੋਂ ਰੇਤਾ ਬਜਰੀ ਸਪਲਾਈ ਕੀਤੀ ਜਾ ਰਹੀ ਹੈ। ਕਰੱਸ਼ਰ ਮਾਲਕਾਂ ਦਾ ਦੋਸ਼ ਹੈ ਕਿ ਪੰਜਾਬ ਦੀ ਹੱਦ ਅੰਦਰ ਦਾਖ਼ਲ ਹੋਣ ਲਈ ਖਣਨ ਮਾਫ਼ੀਆ ਵਲੋਂ ਕਥਿਤ ਪ੍ਰਤੀ ਟਰੱਕ 5 ਤੋਂ 11 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਸਟੋਨ ਕਰੱਸ਼ਰ ਯੂਨੀਅਨ ਨੂਰਪੁਰ ਦੇ ਪ੍ਰਧਾਨ ਰਣਵੀਰ ਸਿੰਘ ਨਿੱਕਾ, ਅਸ਼ੋਕ ਕੰਦੌਰੀਆ, ਰਾਹੁਲ ਪਠਾਨੀਆ, ਪ੍ਰਹਿਲਾਦ ਸਿੰਘ ਤੇ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਮੀਨ ਲੀਜ਼ ’ਤੇ ਲੈ ਕੇ ਦੋਵਾਂ ਸੂਬਿਆਂ ਦੀ ਹੱਦ ’ਤੇ ਆਪਣੇ ਕਰੱਸ਼ਰ ਲਗਾਏ ਹੋਏ ਹਨ। ਚੈੱਕ ਪੋਸਟਾਂ ਨੂੰ ਬਦਨਾਮ ਕੀਤਾ ਜਾ ਰਿਹੈ: ਖਣਨ ਅਧਿਕਾਰੀ ਖਣਨ ਅਧਿਕਾਰੀ ਗਗਨ ਨੇ ਕਿਹਾ ਕਿ ਹਿਮਾਚਲ ਦੇ ਕਰੱਸ਼ਰਾਂ ਵੱਲੋਂ ਪੰਜਾਬ ਨੂੰ ਕੀਤੀ ਜਾਂਦੀ ਨਾਜਾਇਜ਼ ਸਪਲਾਈ ਰੋਕਣ ਲਈ ਚੈੱਕ ਪੋਸਟਾਂ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਬਦਨਾਮ ਕਰਨ ਲਈ ਗੁੰਡਾ ਟੈਕਸ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੱਸ਼ਰ ਮਾਲਕ ਬਿੱਲਾਂ ਦੇ ਘਪਲੇ ਸਣੇ ਟਰੱਕਾਂ ਤੈਅ ਮਾਤਰਾ ਤੋਂ ਵੱਧ ਮਾਲ ਪਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All