ਹਿਮਾਚਲੀ ਪੇਂਟਰ ਦਾ ਨਿਕਲਿਆ ਦੀਵਾਲੀ ਬੰਪਰ

ਸੰਜੀਵ ਕੁਮਾਰ ਲਾਟਰੀ ਟਿਕਟ ਦਿਖਾਉਂਦਾ ਹੋਇਆ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 10 ਨਵੰਬਰ ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਪੈਂਦੇ ਪਿੰਡ ਚੂਰੜੂ ਦੇ ਵਸਨੀਕ ਸੰਜੀਵ ਕੁਮਾਰ ਦੀ ਜ਼ਿੰਦਗੀ ਰੌਸ਼ਨ ਕਰ ਦਿੱਤੀ ਹੈ। ਪੇਂਟਰ, ਪਲੰਬਰ ਤੇ ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਸੰਜੀਵ ਨੇ ਢਾਈ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਸੰਜੀਵ ਕੁਮਾਰ ਨੇ ਦੱਸਿਆ ਕਿ ਪੀਜੀਆਈ, ਚੰਡੀਗੜ੍ਹ ਤੋਂ ਆਪਣੇ ਬੇਟੇ ਨੂੰ ਦਿਵਾਈ ਦਿਵਾਉਣ ਬਾਅਦ ਪਿੰਡ ਨੂੰ ਪਰਤਦੇ ਸਮੇਂ ਉਸ ਨੇ ਨੰਗਲ ਦੇ ਬੱਸ ਅੱਡੇ ਨੇੜਲੇ ਇਕ ਲਾਟਰੀ ਟਿਕਟ ਸਟਾਲ ਤੋਂ ਦੋ ਟਿਕਟਾਂ ਖਰੀਦੀਆਂ ਸਨ ਅਤੇ ਉਸ ਨੂੰ ਟਿਕਟ ਨੰਬਰ ਏ-411577 ਨੇ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਵਿੱਚ ਇਕੱਲਾ ਕਮਾਊ ਹੈ ਅਤੇ ਉਸ ਨੂੰ ਉਮੀਦ ਹੈ ਕਿ ਇਹ ਵੱਡੀ ਇਨਾਮੀ ਰਾਸ਼ੀ ਉਸ ਦੀਆਂ ਸਾਰੀਆਂ ਮਾਲੀ ਮੁਸ਼ਕਲਾਂ ਖ਼ਤਮ ਕਰ ਦੇਵੇਗੀ। ਇਕ ਧੀ ਤੇ ਪੁੱਤਰ ਦੇ ਬਾਪ ਸੰਜੀਵ ਨੇ ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਰਾਸ਼ੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ ’ਤੇ ਖਰਚ ਕਰਨਾ ਚਾਹੁੰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All