ਹਰ ਧਰਮ-ਫ਼ਿਰਕੇ ਨਾਲ ਜੁੜਿਆ ਭਾਰਤੀ ਵਰਤ ਸਕੇਗਾ ਲਾਂਘਾ

ਡੇਰਾ ਬਾਬਾ ਨਾਨਕ, 9 ਨਵੰਬਰ ਕਰਤਾਰਪੁਰ ਲਾਂਘੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਂਝੀ ਚੈੱਕ ਪੋਸਟ (ਆਈਸੀਪੀ) ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਮੌਕੇ ਮਦਦਗਾਰ ਸਾਬਿਤ ਹੋਵੇਗੀ। ਇਸ ਤੋਂ ਪਹਿਲਾਂ ਸ਼ਰਧਾਲੂ ਵੱਲੋਂ ਰਜਿਸਟਰੇਸ਼ਨ ਜ਼ਰੂਰੀ ਹੋਵੇਗੀ। ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ 24 ਅਕਤੂਬਰ ਨੂੰ ਸਮਝੌਤਾ ਹੋਇਆ ਸੀ ਤੇ ਇਸੇ ਤਹਿਤ ਕੌਮਾਂਤਰੀ ਸਰਹੱਦ ’ਤੇ ਜ਼ੀਰੋ ਲਾਈਨ ਉੱਤੇ ਉਸਾਰੇ ਲਾਂਘੇ ਰਾਹੀਂ ਆਵਾਜਾਈ ਹੋਵੇਗੀ। ਸਮਝੌਤੇ ਮੁਤਾਬਕ ਕਿਸੇ ਵੀ ਧਰਮ-ਵਿਸ਼ਵਾਸ ਨਾਲ ਜੁੜਿਆ ਭਾਰਤੀ ਸ਼ਰਧਾਲੂ ਲਾਂਘੇ ਰਾਹੀਂ ਆ-ਜਾ ਸਕਦਾ ਹੈ। ਭਾਰਤੀ ਮੂਲ ਦੇ ਮੁਲਕ ਤੋਂ ਬਾਹਰ ਰਹਿੰਦੇ ਵਿਅਕਤੀ ਵੀ ਲਾਂਘਾ ਵਰਤ ਸਕਦੇ ਹਨ। ਯਾਤਰਾ ਲਈ ਵੀਜ਼ਾ ਦੀ ਲੋੜ ਨਹੀਂ ਹੋਵੇਗੀ ਪਰ ਸ਼ਰਧਾਲੂਆਂ ਨੂੰ ਪਾਸਪੋਰਟ ਲਿਜਾਣਾ ਪਵੇਗਾ। ਭਾਰਤੀ ਮੂਲ ਦੇ ਮੁਲਕ ਤੋਂ ਬਾਹਰ ਰਹਿੰਦੇ ਵਿਅਕਤੀਆਂ ਨੂੰ ਓਸੀਆਈ ਕਾਰਡ ਲਿਜਾਣਾ ਪਵੇਗਾ ਤੇ ਜਿਸ ਮੁਲਕ ਵਿਚ ਉਹ ਰਹਿ ਰਹੇ ਹਨ, ਉੱਥੋਂ ਦਾ ਪਾਸਪੋਰਟ ਦਿਖਾਉਣਾ ਪਵੇਗਾ। ਸ਼ਰਧਾਲੂਆਂ ਨੂੰ ਆਨਲਾਈਨ ਪੋਰਟਲ prakashpurb550.mha.gov.in ਉਤੇ ਰਜਿਸਟਰ ਕਰਨਾ ਹੋਵੇਗਾ। ਸ਼ਰਧਾਲੂਆਂ ਨੂੰ ਤਿੰਨ ਜਾਂ ਚਾਰ ਦਿਨ ਪਹਿਲਾਂ ਯਾਤਰਾ ਲਈ ਪ੍ਰਵਾਨਗੀ ਮਿਲਣ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਸ਼ਹਿਰ

View All