ਸੜਕਾਂ ਦੇ ਮੁਰੰਮਤ ਕਾਰਜ ਫਰਵਰੀ ਤੋਂ ਪਹਿਲਾਂ ਨਬੇੜਨ ਦੀ ਅਪੀਲ

ਪੱਤਰ ਪ੍ਰੇਰਕ ਰੂਪਨਗਰ, 13 ਜਨਵਰੀ ਲੋਕ ਜਗਾਓ ਮੰਚ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਪਤਿਆਲਾਂ, ਪ੍ਰਧਾਨ ਸੁਰਿੰਦਰ ਸਿੰਘ, ਜਨਰਲ ਸਕੱਤਰ ਗੁਰਵਿੰਦਰ ਸਿੰਘ ਰੋਮੀ, ਸਲਾਹਕਾਰ ਬਲਵਿੰਦਰ ਸਿੰਘ ਗਿੱਲ ਅਤੇ ਬਲਰਾਜ ਸ਼ਰਮਾ ਨੇ ਰੂਪਨਗਰ ਸ਼ਗਿਰ ਦੇ ਲੋਕਾਂ ਨੂੰ ਸ਼ਹਿਰ ਦੀਆਂ ਸੜਕਾਂ ਦੀ ਪੁੱਟ-ਪੁਟਾਈ ਦਾ ਕੰਮ ਫਰਵਰੀ ਤੋਂ ਪਹਿਲਾਂ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਮੰਚ ਦੇ ਆਗੂਆਂ ਨੇ ਕਿਹਾ ਕਿ ਸਬੰਧਤ ਮਹਿਕਮੇ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰੂਪਨਗਰ ਦੇ ਚੁਗਿਰਦੇ ਦੀਆਂ ਮੁੱਖ ਸੜਕਾਂ 15 ਫਰਵਰੀ ਤੱਕ ਨਵੀਆਂ ਬਣ ਜਾਣਗੀਆਂ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਮਿੰਨੀ ਸਕੱਤਰੇਤ) ਤੋਂ ਲੈ ਕੇ ਪੁਰਾਣਾ ਬੱਸ ਅੱਡਾ (ਵਾਇਆ ਬੇਲਾ ਚੌਕ) ਤੱਕ ਸੜਕ ਨਵੀਂ ਬਣਨ ਜਾ ਰਹੀ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਦਫਤਰ ਤੋਂ ਲੈ ਕੇ ਨਵੇਂ ਬੱਸ ਅੱਡੇ ਦੇ ਪੁਲ ਤੱਕ ਸੜਕ ’ਚ ਨਵੀਂ ਬਣ ਜਾਵੇਗੀ। ਆਗੂਆਂ ਨੇ ਕਿਹਾ ਕਿ ਨਵੀਂ ਸੜਕ ਬਣਨ ਸਾਰ ਹੀ ਪਾਣੀ/ਸੀਵਰੇਜ, ਟੈਲੀਫੋਨ ਕੇਬਲ ਅਤੇ ਹੋਰ ਕਈ ਤਰ੍ਹਾਂ ਦੀਆਂ ਪਾਈਪਾਂ ਪਾਉਣ ਵਾਲੇ ਸੜਕ ਦੀ ਪੁਟਾਈ ਕਰਨ ਆ ਜਾਂਦੇ ਹਨ। ਉਨ੍ਹਾਂ ਸੜਕਾਂ ਦੇ ਨਾਲ ਵਸਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਪੁਟਾਈ ਨਾਲ ਸਬੰਧਤ ਮਹਿਕਮੇ ਦਾ ਲੋੜੀਂਦਾ ਕੰਮ ਬਾਕੀ ਹੈ ਤਾਂ ਇਸੇ ਮਹੀਨਾ ਪੂਰਾ ਕਰ ਲੈਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All