ਸਿਹਤ ਵਿਭਾਗ ਦਾ ਇੰਸਪੈਕਟਰ ਅਤੇ ਡਰਾਈਵਰ ਰਿਸ਼ਵਤ ਲੈਂਦੇ ਕਾਬੂ

ਨਿੱਜੀ ਪੱਤਰ ਪ੍ਰੇਰਕ ਬਰਨਾਲਾ, 5 ਦਸੰਬਰ ਵਿਜੀਲੈਂਸ ਨੇ ਸਿਹਤ ਵਿਭਾਗ ਦੇ ਇੰਸਪੈਕਟਰ ਅਭਿਨਵ ਖੋਸਲਾ ਅਤੇ ਸਰਕਾਰੀ ਗੱਡੀ ਦੇ ਡਰਾਈਵਰ ਜਗਪਾਲ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵਿਭਾਗ ਨੇ ਮੌਕੇ ਤੋਂ ਸਰਕਾਰੀ ਗੱਡੀ ਵੀ ਜ਼ਬਤ ਕਰ ਕੇ ਜ਼ਿਲ੍ਹਾ ਸਿਹਤ ਅਧਿਕਾਰੀ, ਸਿਹਤ ਇੰਸਪੈਕਟਰ ਤੇ ਡਰਾਈਵਰ ਖਿਲਾਫ਼ ਰਿਸ਼ਵਤ ਲੈਣ ਦਾ ਕੇਸ ਦਰਜ ਕੀਤਾ ਹੈ। ਪਟਿਆਲਾ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਵਪਾਰੀ ਰਿਸ਼ਵ ਜੈਨ ਨੇ ਵਿਜੀਲੈਂਸ ਵਿਭਾਗ ਪਟਿਆਲਾ ਦੇ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਬਰਨਾਲਾ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਤੇ ਇੰਸਪੈਕਟਰ ਸੈਂਪਲ ਨਾ ਭਰਨ ਦੀ ਆੜ ਵਿੱਚ ਰਿਸ਼ਵਤ ਮੰਗ ਰਹੇ ਹਨ ਅਤੇ ਉਹ ਪਹਿਲਾਂ ਵੀ ਦੀਵਾਲੀ ਸਮੇਂ 50 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਗਏ ਸਨ ਤੇ ਹੁਣ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਮੰਗ ਰਹੇ ਹਨ। ਵਿਜੀਲੈਂਸ ਨੇ ਅੱਜ ਇੰਸਪੈਕਟਰ ਅਭਿਨਵ ਖੋਸਲਾ ਅਤੇ ਸਰਕਾਰੀ ਡਰਾਈਵਰ ਜਗਪਾਲ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ ਪਰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਾਜ ਕੁਮਾਰ ਅਜੇ ਗ੍ਰਿਫਤ ਤੋਂ ਬਾਹਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All