ਸ਼ਹਿਨਾਜ਼ ਗਿੱਲ ਦੇ ਪਿਤਾ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ

ਸੰਤੋਖ ਸਿੰਘ

ਦਵਿੰਦਰ ਭੰਗੂ ਰਈਆ, 21 ਮਈ ‘ਬਿੱਗ ਬੌਸ-13’ ਦੀ ਪ੍ਰਸਿੱਧ ਮੁਕਾਬਲੇਬਾਜ਼ ਤੇ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਖ਼ਿਲਾਫ਼ ਬਿਆਸ ਪੁਲੀਸ ਨੇ ਜਬਰ-ਜਨਾਹ ਦਾ ਕੇਸ ਦਰਜ ਕੀਤਾ ਹੈ। ਜਲੰਧਰ ਰਹਿੰਦੀ ਇੱਕ ਔਰਤ ਨੇ ਥਾਣਾ ਬਿਆਸ ਪੁਲੀਸ ਕੋਲ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਵੀਹ ਵਰ੍ਹੇ ਪਹਿਲਾਂ ਉਸ ਦਾ ਵਿਆਹ ਜਲੰਧਰ ਦੇ ਇੱਕ ਵਿਅਕਤੀ ਨਾਲ ਹੋਇਆ ਸੀ, ਜਿਸ ਨਾਲ ਤਲਾਕ ਹੋ ਚੁੱਕਾ ਹੈ। ਉਪਰੰਤ ਜਲੰਧਰ ਵਸਨੀਕ ਇਕ ਹੋਰ ਵਿਅਕਤੀ ਨਾਲ ਪ੍ਰੇਮ ਸਬੰਧ ਬਣ ਗਏ ਅਤੇ ਕੁਝ ਸਮੇਂ ਤੋਂ ਉਸ ਦੀ ਆਪਣੇ ਦੋਸਤ ਨਾਲ ਅਣਬਣ ਹੋ ਗਈ। ਇਸ ਮਗਰੋਂ ਉਸ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਤਾਂ ਉਸ ਦੱਸਿਆ ਕਿ ਉਹ ਅਜੀਤ ਨਗਰ, ਬਿਆਸ ’ਚ ਸੁੱਖ ਪ੍ਰਧਾਨ ਦੇ ਘਰ ਹੈ। ਜਦੋਂ ਉਹ ਆਪਣੀ ਸਹੇਲੀ ਨਾਲ ਉਸ ਨੂੰ ਮਿਲਣ ਬਿਆਸ ਗਈ ਤਾਂ ਉੱਥੇ ਸੁੱਖ ਗਿੱਲ ਉਸ ਨੂੰ ਆਪਣੀ ਕਾਰ ’ਚ ਬਿਠਾ ਕੇ ਲੈ ਗਿਆ ਤੇ ਪਿਸਤੌਲ ਨਾਲ ਡਰਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਮੁਲਜ਼ਮ ਵੱਲੋਂ ਦੁਬਾਰਾ ਮਿਲਣ ਦੀ ਧਮਕੀ ਦੇਣ ’ਤੇ ਪੀੜਤਾ ਨੇ 19 ਮਈ ਨੂੰ ਥਾਣਾ ਬਿਆਸ ’ਚ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ 20 ਮਈ ਨੂੰ ਸੰਤੋਖ ਸਿੰਘ ਉਰਫ਼ ਸੁੱਖ ਪ੍ਰਧਾਨ ਖ਼ਿਲਾਫ਼ ਧਾਰਾ 376, 506 ਤਹਿਤ ਕੇਸ ਦਰਜ ਕੀਤਾ ਹੈ। ਪੀੜਤ ਔਰਤ ਦਾ ਮੈਡੀਕਲ ਚੈੱਕਅਪ ਵੀ ਕਰਵਾਇਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All