ਸਹਾਇਕ ਕਮਿਸ਼ਨਰ ਪੰਜ ਲੱਖ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਸਰਬਜੀਤ ਸਿੰਘ ਭੰਗੂ ਪਟਿਆਲਾ, 15 ਜਨਵਰੀ ਵਿਜੀਲੈਂਸ ਬਿਓਰੋ ਪਟਿਆਲਾ ਦੀ ਇੱੱਕ ਟੀਮ ਨੇ ਆਬਕਾਰੀ ਅਤੇ ਕਰ ਵਿਭਾਗ (ਮੁਬਾਈਲ ਵਿੰਗ) ਪੰਜਾਬ ਦੇ ਸਹਾਇਕ ਕਮਿਸ਼ਨਰ ਰਾਜੇਸ਼ ਭੰਡਾਰੀ ਨੂੰ ਪੰਜ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਲੁਧਿਆਣਾ ਦੇ ਇੱਕ ਟਰਾਂਸਪੋਰਟਰ ਕੋਲ਼ੋਂ ਇਹ ਪੈਸੇ ਉਸ ਨੇ ਆਪਣੇ ਡਰਾਈਵਰ ਗੁਰਮੇਲ ਸਿੰਘ ਗੇਲਾ ਰਾਹੀਂ ਹਾਸਲ ਕੀਤੇ, ਜਿਸ ਤਹਿਤ ਡਰਾਈਵਰ ਨੂੰ ਰੰਗੇ ਹੱਥੀਂ ਕਾਬੂ ਕਰਨ ਮਗਰੋਂ ਏਸ ਅਧਿਕਾਰੀ ਨੂੰ ਵੀ ਵਿਜਲੈਂਸ ਨੇ ਪਟਿਆਲਾ ’ਚੋਂ ਕਾਬੂ ਕਰ ਲਿਆ। ਰਾਕੇਸ਼ ਭੰਡਾਰੀ ਦਾ ਅਹੁਦਾ ‘ਏ.ਈ.ਟੀ.ਸੀ’ (ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ) ਵਿਭਾਗ ਅੰਦਰ ਸ਼ਕਤੀਸ਼ਾਲੀ ਅਹੁਦਾ ਮੰਨਿਆ ਜਾਂਦਾ ਹੈ। ਉਹ ਸੂਬੇ ’ਚ ਕਿਤੇ ਵੀ ਮਾਲ ਲੱਦ ਕੇ ਜਾ ਤੇ ਆ ਰਹੇ ਟਰੱਕਾਂ ਆਦਿ ਵਾਹਨਾਂ ਦੀ ਚੈਕਿੰਗ ਕਰਨ ਦਾ ਅਧਿਕਾਰ ਰੱਖਦਾ ਹੈ। ਵਿਜੀਲੈਂਸ ਨੇ ਅੱਜ ਦੀ ਇਹ ਵੱਡੀ ਕਾਰਵਾਈ ਲੁਧਿਆਣਾ ਦੇ ਇੱਕ ਟਰਾਂਸਪੋਰਟਰ ਦਲਜੀਤ ਸਿੰਘ ਟਿੱਕੂ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ, ਜਿਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੀਆਂ ਗੱਡੀਆਂ ਵਿਚ ਲੱਦੇ ਮਾਲ ਦੇ ਦਸਤਾਵੇਜ਼ਾਂ ’ਚ ਕੋਈ ਨਾ ਕੋਈ ਨੁਕਸ ਕੱਢ ਕੇ ਕਈ ਕਈ ਦਿਨਾਂ ਤੱਕ ਰੋਕੀਂ ਰੱਖਦਾ ਸੀ। ਸ਼ਿਕਾਇਤਕਰਤਾ ਅਨੁਸਾਰ ਇਸ ਤਰ੍ਹਾਂ ਉਸ ਨੇ ਆਪਣੀਆਂ ਗੱਡੀਆਂ (ਟਰੱਕ) ਨਾ ਰੋਕੇ ਜਾਣ ਸਬੰਧੀ ਜਦੋਂ ਗੱਲ ਕੀਤੀ, ਤਾਂ ਅਧਿਕਾਰੀ ਨੇ 25 ਲੱਖ ਦੀ ਮੰਗ ਕੀਤੀ। ਫੇਰ ਸੌਦਾ ਦਸ ਲੱਖ ਵਿੱਚ ਹੋ ਗਿਆ, ਜਿਸ ਵਿਚੋਂ ਦੂਜੀ ਕਿਸ਼ਤ ਇੱਕ ਮਹੀਨੇ ਮਗਰੋਂ ਦੇਣੀ ਸੀ। ਜਦਕਿ ਪਹਿਲੀ ਕਿਸ਼ਤ ਵਜੋਂ ਇਸ ਟਰਾਂਸਪੋਰਟਰ ਨੇ ਪੰਜ ਲੱਖ ਰੁਪਏ ਅੱਜ ਇਸ ਅਧਿਕਾਰੀ ਦੇ ਕਹਿਣ ’ਤੇ ਉਸ ਦੇ ਡਰਾਈਵਰ ਗੁਰਮੇਲ ਸਿੰਘ ਨੂੰ ਸੌਂਪੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All