ਸਪੀਕਰ ਸਹੀ ਕੰਮ ਨਹੀਂ ਕਰ ਰਹੇ: ਮਜੀਠੀਆ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 15 ਜਨਵਰੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਉਹ ਭਲਕੇ ਸੈਸ਼ਨ ਦੇ ਪਹਿਲੇ ਦਿਨ ਉਨ੍ਹਾਂ ਵੱਲੋਂ (ਰਾਜਪਾਲ ਵੱਲੋਂ) ਦਿੱਤੇ ਜਾਣ ਵਾਲੇ ਭਾਸ਼ਣ ਵਿਚੋਂ ਸਰਕਾਰ ਦੀਆਂ ਝੂਠੀਆਂ ਦਾਅਵੇਦਾਰੀਆਂ ਖਤਮ ਕਰ ਕੇ ਭਾਸ਼ਣ ਦੇਣ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੈਸ਼ਨ ਦੌਰਾਨ ਝੂਠ ਦਾ ਪੁਲੰਦਾ ਪੇਸ਼ ਕਰਨਾ ਹੈ, ਜਿਸ ਦਾ ਖ਼ੁਦ ਕਾਂਗਰਸ ਵਿਚੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਵਿਚ ਵੀ ਸਪੀਕਰ ਕਥਿਤ ਤੌਰ ’ਤੇ ਸਹੀ ਭੂਮਿਕਾ ਨਹੀਂ ਨਿਭਾ ਰਹੇ ਤੇ ਸਰਕਾਰ ਦੇ ਹੁਕਮਾਂ ’ਤੇ ਵਿਰੋਧੀ ਧਿਰ ਦੇ ਸੰਵਿਧਾਨਕ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਨਾ ਤਾਂ ਸਵਾਲ ਪੁੱਛਣ ਦਿੱਤੇ ਜਾਂਦੇ ਹਨ ਤੇ ਨਾ ਹੀ ਕੰਮ ਰੋਕੂ ਜਾਂ ਧਿਆਨ ਦਿਵਾਊ ਮਤਾ ਪੇਸ਼ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ। ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ। ਅਜਿਹੇ ਵਿਚ ਵਿਧਾਇਕਾਂ ਦਾ ਲੋਕ ਮਸਲੇ ਚੁੱਕਣ ਦਾ ਅਧਿਕਾਰ ਬਹਾਲ ਹੋਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All