ਸਕੂਲ ਵੈਨ ਦੇ ਇੰਤਜ਼ਾਰ ’ਚ ਖੜ੍ਹਾ ਮਾਸੂਮ ਦਰੜਿਆ

ਮ੍ਰਿਤਕ ਦੇ ਪਰਿਵਾਰਕ ਮੈਂਬਰ ਵਿਰਲਾਪ ਕਰਦੇ ਹੋਏ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ ਲੁਧਿਆਣਾ, 4 ਦਸੰਬਰ ਇਥੇ ਗੋਕੁਲ ਰੋਡ ’ਤੇ ਬੁੱਧਵਾਰ ਸਵੇਰੇ ਸਕੂਲ ਵੈਨ ਦੀ ਉਡੀਕ ਕਰ ਰਹੇ 6 ਸਾਲਾ ਮਾਸੂਮ ਹਰਸ਼ਿਤ ਨੂੰ ਬੋਲੇਰੋ ਗੱਡੀ ਨੇ ਦਰੜ ਦਿੱਤਾ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਹਾਦਸੇ ਮਗਰੋਂ ਡਰਾਈਵਰ ਫ਼ਰਾਰ ਹੋ ਗਿਆ। ਉਪਰੰਤ ਗੁੱਸੇ ਵਿੱਚ ਆਏ ਲੋਕਾਂ ਨੇ ਗੱਡੀ ਦੀ ਭੰਨਤੋੜ ਕੀਤੀ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਏਸੀਪੀ ਵਰਿਆਮ ਸਿੰਘ ਮੌਕੇ ’ਤੇ ਪੁੱਜੇ ਅਤੇ ਲੋਕਾਂ ਨੂੰ ਸ਼ਾਂਤ ਕੀਤਾ। ਹਰਸ਼ਿਤ ਸ਼ਹਿਰ ਦੇ ਮਸ਼ਹੂਰ ਪਤੰਗ ਵਪਾਰੀ ਲੱਡੂ ਪਤੰਗ ਵਾਲੇ ਲੱਡੂ ਦਾ ਪੋਤਾ ਸੀ। ਪੁਲੀਸ ਨੇ ਇਸ ਮਾਮਲੇ ’ਚ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਲਚਮਨ ਗਲੀ ਵਾਸੀ ਸੰਨੀ ਕੌਸ਼ਲ ਦਾ ਲੜਕਾ ਹਰਸ਼ਿਤ (6) ਪੱਖੋਵਾਲ ਰੋਡ ਸਥਿਤ ਡੀਏਵੀ ਸਕੂਲ ’ਚ ਪਹਿਲੀ ਜਮਾਤ ’ਚ ਪੜ੍ਹਦਾ ਸੀ। ਤੰਗ ਗਲੀ ਹੋਣ ਕਾਰਨ ਸਕੂਲ ਵੈਨ ਅੰਦਰ ਨਹੀਂ ਆ ਸਕਦੀ ਸੀ। ਇਸ ਲਈ ਉਸ ਦੀ ਭੂਆ ਉਸ ਨੂੰ ਰੋਜ਼ਾਨਾ ਕੁਝ ਦੂਰੀ ’ਤੇ ਛੱਡਣ ਜਾਂਦੀ ਸੀ। ਬੁੱਧਵਾਰ ਸਵੇਰੇ ਹਰਸ਼ਿਤ ਨੂੰ ਸਕੂਟਰ ਤੋਂ ਥੱਲੇ ਉਤਾਰ ਕੇ ਉਸ ਦੀ ਭੂਆ ਸਕੂਟਰ ਨੂੰ ਇੱਕ ਪਾਸੇ ਲਾ ਰਹੀ ਸੀ ਕਿ ਅਚਾਨਕ ਓਵਰਲੋਡ ਬਲੇਰੋ ਆਈ ਤੇ ਸੜਕ ਦੇ ਕਿਨਾਰੇ ਖੜ੍ਹੇ ਹਰਸ਼ਿਤ ਨੂੰ ਦਰੜ ਦਿੱਤਾ। ਮੌਕੇ ’ਤੇ ਮੌਜੂਦ ਵਿਅਕਤੀ ਨੇ ਜ਼ਖ਼ਮੀ ਹਰਸ਼ਿਤ ਨੂੰ ਸੀਐੱਮਸੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਦੇ

ਮ੍ਰਿਤਕ ਹਰਸ਼ਿਤ

ਮੁਹੱਲੇ ਨੇੜੇ ਵੱਡੀ ਗਿਣਤੀ ’ਚ ਟਰਾਂਸਪੋਟਰਾਂ ਦੇ ਦਫ਼ਤਰ ਹਨ ਤੇ ਰੋਜ਼ਾਨਾ ਓਵਰਲੋਡ ਵਾਹਨ ਇੱਥੋਂ ਤੇਜ਼ੀ ਨਾਲ ਲ਼ੰਘਦੇ ਹਨ। ਇਸ ਤੋਂ ਪਹਿਲਾਂ ਵੀ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ, ਪਰ ਕੋਈ ਕਾਰਵਾਈ ਨਹੀਂ ਹੋਈ। ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ ਟਰਾਂਸਪੋਰਟਰਾਂ ਦੇ ਦਫ਼ਤਰਾਂ ਬਾਰੇ ਉਹ ਪੁਲੀਸ ਕਮਿਸ਼ਨਰ ਨਾਲ ਗੱਲ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All