ਵਜ਼ਾਰਤ ਵਿਚ ਫੇਰ-ਬਦਲ ਤੋਂ ਕੈਪਟਨ ਦੇ ਨਜ਼ਦੀਕੀ ਮੰਤਰੀ ਵੀ ਨਾਖ਼ੁਸ਼

ਬਲਵਿੰਦਰ ਜੰਮੂ ਚੰਡੀਗੜ੍ਹ, 11 ਜੂਨ ਪੰਜਾਬ ਵਜ਼ਾਰਤ ਵਿਚ ਫੇਰ-ਬਦਲ ਕਰਦੇ ਸਮੇਂ ਕੋਈ ਠੋਸ ਆਧਾਰ ਨਾ ਅਪਣਾਉਣ ਕਾਰਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤਾਂ ਨਰਾਜ਼ ਹੀ ਹਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਤਰੀ ਵੀ ਨਾਖ਼ੁਸ਼ ਹਨ। ਇੱਕ ਮੰਤਰੀ ਨੇ ਜਨਤਕ ਤੌਰ ’ਤੇ ਆਪਣੀ ਨਾਖ਼ੁਸ਼ੀ ਜ਼ਾਹਰ ਕੀਤੀ ਹੈ ਤੇ ਕੁਝ ਆਪਣੇ ਨਜ਼ਦੀਕੀਆਂ ਕੋਲ ਚਰਚਾ ਕਰਦੇ ਵਿਖਾਈ ਦਿੰਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਤੋਂ ਚੋਣ ਹਾਰ ਜਾਣ ਕਾਰਨ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਪਰ ਮੁੱਖ ਮੰਤਰੀ ਸਮੇਤ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਮਤਾ ਪਾਸ ਕਰ ਕੇ ਉਨ੍ਹਾਂ ਦਾ ਅਸਤੀਫ਼ਾ ਰੱਦ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਅਹੁਦੇ ਉੱਤੇ ਬਣੇ ਰਹਿਣ ਲਈ ਕਿਹਾ ਸੀ, ਪਰ ਅਜੇ ਤੱਕ ਉਨ੍ਹਾਂ ਅਹੁਦਾ ਨਹੀਂ ਸੰਭਾਲਿਆ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ ਤੇ ਅਜੇ ਤੱਕ ਇਸ ਨੂੰ ਵਾਪਸ ਨਹੀਂ ਲਿਆ, ਜਿਸ ਕਾਰਨ ਕਾਂਗਰਸ ਦੀ ਸਥਿਤੀ ਅਜੀਬੋ ਗਰੀਬ ਬਣੀ ਹੋਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਸ੍ਰੀ ਜਾਖੜ ਕੁਝ ਦਿਨਾਂ ਵਿਚ ਅਹੁਦਾ ਸੰਭਾਲਣ ਲੈਣਗੇ। ਉਨ੍ਹਾਂ ਅਸਤੀਫ਼ਾ ਕਾਂਗਰਸ ਪ੍ਰਧਾਨ ਨੂੰ ਭੇਜਿਆ ਹੈ ਤੇ ਜਿੰਨਾ ਚਿਰ ਕੌਮੀ ਪ੍ਰਧਾਨ ਦੇ ਅਸਤੀਫ਼ੇ ਦਾ ਕੋਈ ਹੱਲ ਨਹੀਂ ਨਿਕਲਦਾ, ਓਨੀ ਦੇਰ ਤੱਕ ਸੂਬਾ ਪ੍ਰਧਾਨ ਦੇ ਅਸਤੀਫ਼ੇ ਨੂੰ ਕੌਣ ਰੱਦ ਕਰੇਗਾ। ਕਾਂਗਰਸ ਅਤੇ ਸੱਤਾ ਦੇ ਗਲਿਆਰਿਆਂ ਵਿਚ ਇਸ ਗੱਲ ਬਾਰੇ ਚਰਚਾ ਜਾਰੀ ਹੈ ਕਿ ਵਜ਼ਾਰਤ ਵਿਚ ਫੇਰਬਦਲ ਕਰਨ ਦਾ ਆਧਾਰ ਕੀ ਸੀ? ਮੁੱਖ ਮੰਤਰੀ ਨੇ ਚੋਣਾਂ ਸਮੇਂ ਐਲਾਨ ਕੀਤਾ ਸੀ ਜਿਨ੍ਹਾਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੀ ਕਾਰਗੁਜ਼ਾਰੀ ਮਾੜੀ ਹੋਵੇਗੀ, ਉਨ੍ਹਾਂ ਦੀ ਛਾਂਟੀ ਕੀਤੀ ਜਾਵੇਗੀ, ਪਰ ਅਜਿਹਾ ਤਾਂ ਕੀ ਹੋਣਾ ਸੀ, ਕਾਂਗਰਸ ਨੇ ਇਸ ਵਾਰ ਲੋਕ ਸਭਾ ਚੋਣਾਂ ਵਿਚ ਸ਼ਰ੍ਹੇਆਮ ਪਾਰਟੀ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਕਿਸੇ ਕਾਂਗਰਸੀ ਆਗੂ ਤੇ ਵਰਕਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਵਜ਼ਾਰਤ ਵਿਚ ਫੇਰਬਦਲ ਕਰਦੇ ਸਮੇਂ ਮੁੱਖ ਮੰਤਰੀ ਨੇ ਜਿਹੜੇ ਮੰਤਰੀਆਂ ਕੋਲੋਂ ਵਿਭਾਗ ਵਾਪਸ ਲਏ ਹਨ, ਕੀ ਉਹ ਮਾੜੀ ਕਾਰਗੁਜ਼ਾਰੀ ਕਰਕੇ ਲਏ ਗਏ ਹਨ ਜਾਂ ਕੋਈ ਹੋਰ ਆਧਾਰ ਸੀ, ਇਸ ਗੱਲ ਦਾ ਜੁਆਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਸਮੇਤ ਕਾਂਗਰਸ ਹਾਈਕਮਾਂਡ ਕੋਲੋਂ ਜਾਨਣਾ ਚਾਹ ਰਹੇ ਹਨ, ਪਰ ਕਿਸੇ ਪਾਸਿਓਂ ਜੁਆਬ ਮਿਲਦਾ ਨਹੀਂ ਜਾਪਦਾ। ਇੱਕ ਸੀਨੀਅਰ ਮੰਤਰੀ ਜੋ ਹਰ ਸੰਕਟ ਸਮੇਂ ਮੁੱਖ ਮੰਤਰੀ ਦਾ ਸਾਥ ਦਿੰਦਾ ਰਿਹਾ ਹੈ, ਵੀ ਫੇਰਬਦਲ ਤੋਂ ਹੈਰਾਨ ਹੈ। ਉਹ ਵੀ ਜਾਨਣਾ ਚਾਹ ਰਿਹਾ ਹੈ ਕਿ ਅਜਿਹਾ ਕਿਉਂ ਵਾਪਰਿਆ? ਜੇਕਰ ਮੁੱਖ ਮੰਤਰੀ ਦੇ ਕਰੀਬੀ ਮੰਤਰੀ ਹੀ ਨਾਖ਼ੁਸ਼ ਹਨ ਤਾਂ ਬਾਕੀ ਤਾਂ ਕੁਝ ਵੀ ਕਹਿ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਰਾਜਸਥਾਨ ’ਚ ਸੱਤਾ ਦਾ ਸੰਘਰਸ਼ ਹੋਇਆ ਡੂੰਘਾ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਸ਼ਹਿਰ

View All