ਮੋਦੀ ਨੇ ਆਈਸੀਪੀ ਦਾ ਚੱਕਰ ਲਗਾ ਕੇ ਲਿਆ ਕੰਮ ਦਾ ਜਾਇਜ਼ਾ

ਦਲਬੀਰ ਸੱਖੋਵਾਲੀਆ ਡੇਰਾ ਬਾਬਾ ਨਾਨਕ (ਬਟਾਲਾ), 9 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਸੰਜਰ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ ਅਤੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਤਕਨੀਕੀ ਮਾਹਿਰਾਂ ਅਤੇ ਕਾਮਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਪਲੇਠੇ ਜਥੇ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਸ੍ਰੀ ਮੋਦੀ ਨੇ ਜਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਨੂੰ ਜਿੱਥੇ ਗਲੇ ਲਗਾਇਆ, ਉਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹੇ। ਇਸ ਦੌਰਾਨ ਜਥਾ ਖ਼ਾਲਸਈ ਜੈਕਾਰੇ ਲਗਾਉਂਦਾ ਹੋਇਆ ਟਰਮੀਨਲ ਤੋਂ ਬਾਹਰ ਆਇਆ ਅਤੇ ਸੰਗਤ ਕੌਮਾਂਤਰੀ ਸੀਮਾ ’ਤੇ ਸਥਿਤ ਜ਼ੀਰੋ ਲਾਈਨ ਤੱਕ ਪਹੁੰਚੀ। ਉਂਜ ਇਹ ਜਥਾ ਉਪ ਰਾਸ਼ਟਰਪਤੀ ਦੀ ਅਗਵਾਈ ਵਿੱਚ ਜਾਣਾ ਸੀ, ਪਰ ਉਹ ਅੱਜ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਟਰਮੀਨਲ 15 ਏਕੜ ਵਿੱਚ ਹੈ, ਜਿਸ ’ਤੇ 50 ਇਮੀਗ੍ਰੇਸ਼ਨ ਕਾਊਂਟਰ ਹਨ ਅਤੇ 5 ਹਜ਼ਾਰ ਸ਼ਰਧਾਲੂ ਰੋਜ਼ ਕਰਤਾਰਪੁਰ ਜਾ ਸਕਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਈਸੀਪੀ ਨੂੰ ਬਾਰੀਕੀ ਨਾਲ ਦੇਖਿਆ। ਲੈਂਡ ਪੋਰਟ ਅਥਾਰਿਟੀ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਉੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੰਮਾਂ ਸਬੰਧੀ ਜਾਣਕਾਰੀ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All