ਮੋਗਾ ਗੋਲੀ ਕਾਂਡ: ਸੀਬੀਆਈ ਜਾਂਚ ਲਈ ਹਾਈ ਕੋਰਟ ਪੁੱਜਾ ਪੀੜਤ ਪਰਿਵਾਰ

ਐੱਸਐੱਸਪੀ ਦਫ਼ਤਰ ਵਿਚ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰਾਂ ਦੇ ਮੈਂਬਰ।

ਮਹਿੰਦਰ ਸਿੰਘ ਰੱਤੀਆਂ ਮੋਗਾ, 17 ਜਨਵਰੀ ਇੱਥੇ 19 ਦਸੰਬਰ ਦੀ ਰਾਤ ਨੂੰ ਮੁਹਾਲੀ ਐੱਸਟੀਐੱਫ ਦੀ ਗੋਲੀ ਨਾਲ ਪੱਟੀ ਦੇ ਹਲਾਕ ਨੌਜਵਾਨ ਅਤੇ ਜ਼ਖ਼ਮੀ ਨੌਜਵਾਨ ਦੇ ਮਾਪਿਆਂ ਵੱਲੋਂ ਸੀਬੀਆਈ ਜਾਂਚ ਲਈ ਹਾਈ ਕੋਰਟ ’ਚ ਦਾਇਰ ਰਿੱਟ ’ਤੇ ਪੁਲੀਸ ਨੂੰ ਚਾਰ ਫਰਵਰੀ ਤੱਕ ਸਟੇਟਸ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਅੱਜ ਇੱਥੇ ਐੈੱਸਐੱਸਪੀ ਦਫ਼ਤਰ ਵਿਚ ਪੀੜਤ ਪਰਿਵਾਰ ਪੰਚਾਇਤ ਨਾਲ ਆਪਣਾ ਪੱਖ ਪੇਸ਼ ਕਰਨ ਲਈ ਆਇਆ ਸੀ। ਦੂਜੇ ਪਾਸੇ, ਐੱਸਟੀਐੱਫ ਹੁਣ ਤੱਕ ਮੈਜਿਸਟ੍ਰੇਟ ਜਾਂਚ ’ਚ ਵੀ ਸ਼ਾਮਲ ਨਹੀਂ ਹੋਈ। ਸਥਾਨਕ ਐੱਸਡੀਐੱਮ ਸਤਵੰਤ ਸਿੰਘ ਨੇ ਦੱਸਿਆ ਕਿ ਐੱਸਟੀਐੱਫ ਮੁਲਾਜ਼ਮਾਂ ਨੂੰ ਮੈਜਿਸਟ੍ਰੇਟ ਜਾਂਚ ’ਚ ਵੀ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਹੋਇਆ। ਐੱਸਟੀਐੱਫ ਮੁਲਾਜ਼ਮਾਂ ਵੱਲੋਂ ਜਾਂਚ ’ਚ ਸ਼ਾਮਲ ਨਾ ਹੋਣ ਬਾਰੇ ਸੀਨੀਅਰ ਪੁਲੀਸ ਅਫ਼ਸਰਾਂ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ ਤੇ ਮੁੜ ਨੋਟਿਸ ਜਾਰੀ ਕੀਤਾ ਗਿਆ ਹੈ। ਸੁਪਰਡੈਂਟ ਆਫ ਪੁਲੀਸ (ਜਾਂਚ) ਹਰਿੰਦਰਪਲ ਸਿੰਘ ਪਰਮਾਰ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਪਰਿਵਾਰ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਹੈ। ਮ੍ਰਿਤਕ ਜੋਬਨਪ੍ਰੀਤ ਪਿੰਡ ਸੀਤੋ ਨੌਆਬਾਦ (ਤਰਨ ਤਾਰਨ) ਦੀ ਮਾਂ ਅਮਰਜੀਤ ਕੌਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਅਨੁਸੂਚਿਤ ਜਾਤੀ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਹੈ। ਪੁਲੀਸ ਗੋਲੀ ਨਾਲ ਜ਼ਖ਼ਮੀ ਗੁਰਚੇਤ ਸਿੰਘ ਪਿੰਡ ਬੰਗਲਾ ਰਾਏ (ਤਰਨ ਤਾਰਨ) ਦੀ ਪਤਨੀ ਅਮਨਦੀਪ ਕੌਰ ਨੇ ਦੋਸ਼ ਲਾਇਆ ਕਿ ਪੁਰਾਣੀ ਰੰਜਿਸ਼ ਤੇ ਮਨਪ੍ਰੀਤ ਸਿੰਘ ਉਰਫ਼ ਰੂੰਮੀ ਨਾ ਦੇ ਵਿਅਕਤੀ ਨਾਲ ਮਿਲ ਕੇ ਐੱਸਟੀਐੱਫ ਨੇ ਝੂਠੀ ਕਹਾਣੀ ਘੜੀ ਹੈ। ਉਨ੍ਹਾਂ ਜ਼ਿੰਮੇਵਾਰ ਪੁਲੀਸ ਅਫ਼ਸਰਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਪੁਲੀਸ ਤੋਂ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਨਹੀਂ, ਇਸ ਲਈ ਉਨ੍ਹਾਂ ਹਾਈ ਕੋਰਟ ’ਚ ਸੀਬੀਆਈ ਜਾਂਚ ਲਈ ਰਿੱਟ ਦਾਇਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇੱਥੇ ਥਾਣਾ ਮਹਿਣਾ ਖੇਤਰ ’ਚ 19 ਦਸੰਬਰ ਦੀ ਦੇਰ ਸ਼ਾਮ ਨੂੰ ਮੁਹਾਲੀ ਐੈੱਸਟੀਐੱਫ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਕੀਤੀ ਨਾਕਾਬੰਦੀ ਦੌਰਾਨ ਅਚਾਨਕ ਗੋਲੀਆਂ ਚੱਲਣ ਕਾਰਨ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਦੀ ਮੌਤ ਹੋ ਗਈ ਸੀ ਅਤੇ ਗੁਰਚੇਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ। ਐਸਟੀਐਫ ਵੱਲੋਂ ਨਾਕਾਬੰਦੀ ਤੋੜਨ ਦਾ ਦਾਅਵਾ ਕੀਤਾ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਉਪ ਚੇਅਰਮੈਨ ਤੋਂ ਖੋਹ ਕੇ ਰੂਲ ਬੁੱਕ...

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ’ਚ ਕੀਤਾ ਟਵੀਟ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਕਈ ਮੁਲਕਾਂ ਨੇ ਅਮਰੀਕਾ ਦੇ ਕਦਮ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ

ਸ਼ਹਿਰ

View All