ਮੁਕਤਸਰ ’ਚ ਦਿਨ ਦਿਹਾੜੇ ਨੌਜਵਾਨ ਅਗਵਾ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 6 ਦਸੰਬਰ

ਮੁਕਤਸਰ ’ਚ ਪੁਲੀਸ ਪਾਰਟੀ ਦੀ ਗ੍ਰਿਫ਼ਤ ਵਿੱਚ ਅਗਵਾਕਾਰ।

ਇਥੋਂ ਦੇ ਇੱਕ ਆਈਲੈਟਸ ਸੈਂਟਰ ਤੋਂ ਦਿਨ ਦਿਹਾੜੇ ਮੁਲਜ਼ਮਾਂ ਨੇ ਇਕ ਨੌਜਵਾਨ ਅਗਵਾ ਕਰ ਲਿਆ ਗਿਆ। ਪੁਲੀਸ ਨੇ ਆਧੁਨਿਕ ਤਕਨੀਕ ਦੀ ਮਦਦ ਨਾਲ ਤਿੰਨ ਘੰਟਿਆਂ ’ਚ ਨੌਜਵਾਨ ਨੂੰ ਬਰਾਮਦ ਕਰ ਲਿਆ। ਸੂਤਰਾਂ ਅਨੁਸਾਰ ਇਹ ਅਗਵਾ ਕਾਂਡ ਕੁੜੀ-ਮੁੰਡੇ ਦੇ ਸਬੰਧਾਂ ਕਾਰਨ ਵਾਪਰਿਆ ਸੀ, ਜਿਸ ਬਾਰੇ ਪੁਲੀਸ ਤਫਤੀਸ਼ ਕਰ ਰਹੀ ਹੈ। ਜਾਣਕਾਰੀ ਅਨੁਸਾਰ ਫਾਜ਼ਿਲਕਾ ਲਾਗਲੇ ਪਿੰਡ ਰੋਹੀਵਾਲਾ ਦਾ ਲਵਦੀਪ ਸਿੰਘ ਆਈਲੈਟਸ ਸੈਂਟਰ ਤੋਂ ਆਪਣੇ ਦੋਸਤ ਲਵਜੋਤ ਸਿੰਘ ਨਾਲ ਮੋਟਰਸਾਈਕਲ ’ਤੇ ਜਾਣ ਲੱਗਿਆ ਤਾਂ ਉਨ੍ਹਾਂ ਨੂੰ ਦੋ ਕਾਰਾਂ ’ਚ ਆਏ 9 ਅਣਪਛਾਤੇ ਵਿਅਕਤੀਆਂ ਨੇ ਘੇਰ ਲਿਆ ਅਤੇ ਲਵਦੀਪ ਨੂੰ ਅਗਵਾ ਕਰਕੇ ਫਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਮੁਕਤਸਰ ਸੀਨੀਅਰ ਪੁਲੀਸ ਕਪਤਾਨ ਰਾਜਬਚਨ ਸਿੰਘ ਸੰਧੂ ਤੇ ਪੁਲੀਸ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਸੀਸੀਟੀਵੀ ਕੈਮਰਿਆਂ ਤੇ ਤਕਨੀਕੀ ਵਿੰਗ ਦੀ ਮਦਦ ਨਾਲ ਲਵਦੀਪ ਸਿੰਘ ਅਤੇ ਮੁਲਜ਼ਮਾਂ ਦੇ ਮੋਬਾਈਲ ਫੋਨ ਟਰੇਸ ਕੀਤੇ ਅਤੇ ਉਨ੍ਹਾਂ ਦਾ ਲਗਾਤਾਰ ਪਿੱਛਾ ਕੀਤਾ। ਪੁਲੀਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਦੇਰ ਸ਼ਾਮ ਦੱਸਿਆ ਕਿ ਅਗਵਾਕਾਰ ਲਵਦੀਪ ਸਿੰਘ ਨੂੰ ਮੁਕਤਸਰ ਤੋਂ ਮਲੋਟ ਲੈ ਗਏ ਤੇ ਰਾਹ ਵਿੱਚ ਉਸ ਦੀ ਕੁੱਟਮਾਰ ਕਰਕੇ ਪੁਲੀਸ ਨੂੰ ਝਕਾਨੀ ਦੇਣ ਦੀ ਖਾਤਰ ਲਵਦੀਪ ਸਿੰਘ ਨੂੰ ਇਕ ਹੋਰ ਸਵਿਫਟ ਕਾਰ ਵਿੱਚ ਤਬਦੀਲ ਕਰ ਕੇ ਉਸ ਨੂੰ ਜਲਾਲਾਬਾਦ ਵੱਲ ਲੈ ਗਏ। ਅਗਵਾਕਾਰਾਂ ਦਾ ਪਿੱਛਾ ਕਰ ਰਹੀ ਪੁਲੀਸ ਟੀਮ, ਜਿਸ ਦੀ ਅਗਵਾਈ ਐੱਸਐੱਚਓ ਸਿਟੀ ਤੇਜਿੰਦਰਪਾਲ ਸਿੰਘ ਬਰਾੜ ਕਰ ਰਹੇ ਸਨ। ਉਨ੍ਹਾਂ ਅਗਵਾਕਾਰਾਂ ਦੀਆਂ ਸਾਰੀਆਂ ਚਾਲਾਂ ਨੂੰ ਫੇਲ੍ਹ ਕਰਦਿਆਂ ਉਨ੍ਹਾਂ ਨੂੰ ਝੁੱਗੀਆਂ ਵਾਲਾ ਚੌਕ ਪਿੰਡ ਕਾਲੇਵਾਲਾ (ਜਲਾਲਾਬਾਦ) ਕੋਲ ਘੇਰ ਕੇ ਕਾਬੂ ਕਰ ਲਿਆ ਅਤੇ ਨੌਜਵਾਨ ਨੂੰ ਸਹੀ ਸਲਾਮਤ ਛੁਡਾ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਤੋਤਿਆਂਵਾਲੀ, ਅਨੀਕੇਤ ਵਾਸੀ ਦਸਮੇਸ਼ ਨਗਰ ਜਲਾਲਾਬਾਦ ਅਤੇ ਸਤਬੀਰ ਸਿੰਘ ਵਾਸੀ ਜੰਡਵਾਲਾ ਖਰਤਾ ਵਜੋਂ ਹੋਈ ਹੈ ਤੇ ਮੁਲਜ਼ਮ ਸਾਹਿਲ ਤੇ ਗਗਨ ਦੀ ਭਾਲ ਜਾਰੀ ਹੈ। ਬਾਕੀ ਚਾਰ ਦੀ ਅਜੇ ਪਛਾਣ ਹੋਣੀ ਬਾਕੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ