ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ

ਮਿਉਂਸਿਪਲ ਪਾਰਕ ਵਿੱਚ ਉਸਾਰੀ ਅਧੀਨ ਟਰੈਕ ਦੀ ਹਾਲਤ ਦਾ ਦ੍ਰਿਸ਼। -ਫੋਟੋ: ਜੈਨ

ਪੱਤਰ ਪ੍ਰੇਰਕ ਖਰੜ, 14 ਨਵੰਬਰ ਪੁਰਾਣੇ ਮੋਰਿੰਡਾ ਰੋਡ ’ਤੇ ਪਿੰਡ ਖਾਨਪੁਰ ਵਿੱਚ ਸਥਿਤ ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਦੇ ਸਾਬਕਾ ਮੈਂਬਰ ਅਤੇ ਭਾਜਪਾ ਆਗੂ ਪ੍ਰੀਤ ਕੰਵਲ ਸਿੰਘ ਨੇ ਦੱਸਿਆ ਕਿ ਕੌਂਸਲ ਨੇ 4-5 ਮਹੀਨੇ ਪਹਿਲਾਂ ਇਸ ਪਾਰਕ ਨੂੰ ਠੀਕ ਕਰਨ ਲਈ ਪੱਟ ਦਿੱਤਾ ਸੀ। ਇਸ ਉਪਰੰਤ ਮੁੜ ਕੇ ਇਸ ਦੀ ਕੋਈ ਸਾਰ ਨਹੀਂ ਲਈ ਅਤੇ ਟਰੈਕ ਦੀ ਹਾਲਤ ਕਾਫ਼ੀ ਮਾੜੀ ਹੋ ਗਈ ਹੈ ਅਤੇ ਇਸ ’ਤੇ ਸੈਰ ਕਰਨਾ ਵੀ ਔਖਾ ਹੈ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਇਨ੍ਹਾਂ ਬੈਚਾਂ ਨੂੰ ਇੱਕਠੇ ਕਰਕੇ ਕੁਝ ਕੁ ਵਿਅਕਤੀਆਂ ਵੱਲੋਂ ਸ਼ਰਾਬ ਪੀਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਥਾਨਕ ਕੌਂਸਲ ਪੈਸੇ ਬਰਬਾਦ ਨਾ ਕਰੇ ਬਲਕਿ ਸਹੀ ਤਰੀਕੇ ਨਾਲ ਉਸ ਦਾ ਵਿਕਾਸ ਕੀਤਾ ਜਾਵੇ। ਇਸੇ ਦੌਰਾਨ ਕੌਂਸਲ ਦੇ ਜੂਨੀਅਰ ਇੰਜਨੀਅਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਟੈਂਡਰ ਦੀ ਪ੍ਰੀਕਿਆ ਪੂਰੀ ਨਹੀਂ ਹੋ ਸਕੇਗੀ। ਇਕ ਦੋ ਦਿਨਾਂ ਦੇ ਵਿੱਚ ਇਹ ਪ੍ਰੀਕਿਆ ਮੁਕੰਮਲ ਹੋ ਜਾਵੇਗੀ ਅਤੇ ਫਿਰ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All