ਮਹਾਨ ਕੋਸ਼ ਦੇ ਅੱਠਵੇਂ ਐਡੀਸ਼ਨ ਦੀ ੳੁਡੀਕ ਹੋੲੀ ਲੰਮੀ

ਮਹਾਨ ਕੋਸ਼ ਦੇ ਅੱਠਵੇਂ ਐਡੀਸ਼ਨ ਦੀ ੳੁਡੀਕ ਹੋੲੀ ਲੰਮੀ

ਰਵੇਲ ਸਿੰਘ ਭਿੰਡਰ ਪਟਿਆਲਾ, 9 ਨਵੰਬਰ ਪੰਜਾਬ ਦੇ ਪਹਿਲੇ ਪ੍ਰਮਾਣਿਕ ਸਾਈਕਲੋਪੀਡੀਆ ਵਜੋਂ ਜਾਣੇ ਜਾਂਦੇ ਭਾਈ ਕਾਨ੍ਹ ਸਿੰਘ ਰਚਿਤ ਮਹਾਨ ਕੋਸ਼ ਪੰਜਾਬੀ ਦਾ ਪਹਿਲਾ ਅਜਿਹਾ ਸ਼ਾਹਕਾਰ ਕੋਸ਼ ਹੈ ਜਿਸਦਾ ਹਰ ਐਡੀਸ਼ਨ ਹੱਥੋਂ-ਹੱਥੀ ਵਿਕ ਰਿਹਾ ਹੈ|  ਹੁਣ ਤੱਕ ਇਸ ਕੋਸ਼ ਦੇ ਸੱਤ ਐਡੀਸ਼ਨ ਛਪ ਚੁੱਕੇ ਹਨ ਪਰ ਹੁਣ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਹ ਭਾਸ਼ਾ ਵਿਭਾਗ ਦੇ ਪੁਸਤਕ ਭੰਡਾਰ ’ਚੋਂ ਮੁੱਕਿਆ ਹੋਇਆ ਹੈ| ਪਟਿਆਲਾ ਰਿਆਸਤ ਦੇ ਮਹਿਕਮਾ ਪੰਜਾਬੀ ਮਗਰੋਂ ਮਹਾਨ ਕੋਸ਼ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਨੂੰ ਨਸੀਬ ਹੋਏ ਸਨ| ਉਂਜ ਮਹਾਨ ਕੋਸ਼  ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਵਿੱਤੀ ਮਦਦ ਜ਼ਰੀਏ 1926 ’ਚ  ਤਿਆਰ ਹੋਇਆ ਸੀ| ਇਸ ਨੂੰ ਛਪਣ ਵਿੱਚ 14 ਸਾਲਾਂ ਦਾ ਵਕਤ ਲੱਗਿਆ ਸੀ| ਸੰਨ 1930 ਇਸ ਕੋਸ਼ ਨੂੰ ਦਰਬਾਰ ਪਟਿਆਲਾ ਨੇ ਪਹਿਲੀ ਵਾਰ ਪ੍ਰਕਾਸ਼ਿਤ ਕਰਨ ਦਾ ਜੱਸ ਖੱਟਿਆ ਸੀ| ਉਸ ਸਮੇਂ ਇਸ ਕੋਸ਼ ’ਤੇ 51 ਹਜ਼ਾਰ ਰੁਪਏ ਦਾ ਖਰਚ ਆਇਆ ਸੀ ਤੇ ਪਟਿਆਲਾ ਰਿਆਸਤ ਨੇ ਖੁਸ਼ੀ ਖੁਸ਼ੀ ਇਸ ਖਰਚੇ ਨੂੰ ਓਟਿਆ ਸੀ ਪਰ ਅੱਜ ਇਸ ਕੋਸ਼ ਨੂੰ ਮੁੜ ਛਪਣ ਲਈ ਅਜੋਕੀ ਪੰਜਾਬ ਦੀ ਹਕੂਮਤ ਵੱਲ ਵੇਖਣ ਲਈ ਮਜਜਬੂਰ ਹੋਣਾ ਪੈ ਰਿਹਾ ਹੈ| ਪੰਜਾਬੀ ਕੋਸ਼ਾਂ ’ਚੋਂ ਸਭ ਤੋਂ ਵੱੱਧ ਇਹ ਕੋਸ਼ ਵਿਕਿਆ ਹੈ ਪਰ ਹਕੂਮਤਾਂ ਨੇ ਕਦੇ ਵੀ ਇਸ ਕੋਸ਼ ਨੂੰ ਲਗਾਤਾਰਤਾ ਦੀ ਬਿਰਤੀ ਨਹੀਂ ਦਿੱਤੀ| ਜਦੋਂ ਵੀ ਇਹ ਕੋਸ਼ ਮੁੱਕ ਜਾਂਦਾ ਹੈ ਤਾਂ ਅਗਲੇ ਐਡੀਸ਼ਨ ਦੀ ਛਪਾਈ ਦੇ ਖਰਚੇ ਲਈ ਭਾਸ਼ਾ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ| ਪਿਛਲੇ ਐਡੀਸ਼ਨ ਦੇ ਖਤਮ ਹੋਣ ਮਗਰੋਂ ਅਗਲੇ ਐਡੀਸ਼ਨ ਤੱਕ ਪਾਠਕਾਂ ਨੂੰ ਲੰਮੀ ਉਡੀਕ ਕਰਨੀ ਪੈਂਦੀ ਹੈ| ਇਨੀਂ ਦਿਨੀਂ ਵੀ ਇਸ ਕੋਸ਼ ਦੇ ਸੱਤਵੇਂ ਐਡੀਸ਼ਨ ਨੂੰ ਮੁੱਕਿਆਂ ਇੱਕ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਤਕ ਇਸ ਦੇ ਅਗਲੇ ਐਡੀਸ਼ਨ ਦੇ ਛਪਣ ਬਾਰੇ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਕੌਮਾਂਤਰੀ ਪੱਧਰ ਦੇ ਖੋਜਾਰਥੀਆਂ, ਭਾਸ਼ਾ ਵਿਗਿਆਨੀਆਂ ਤੇ ਪੁਸਤਕਾਂ ਦੇ ਪ੍ਰੇਮੀਆਂ ਲਈ ਇਸ ਦੀ ਦੀਦ ਮੱਕਾ ਮੰਨੀ ਜਾਂਦੀ ਹੈ| ਚਿੰਤਕ ਇਸ ਗੱਲੋਂ ਖ਼ਫ਼ਾ ਹਨ ਕਿ ਜਿਹੜੀ ਰਚਨਾ ਜਾਂ ਕੋਸ਼ ਪਾਠਕਾਂ ਦੀ ਮੰਗ ਬਣ ਰਿਹਾ ਹੈ, ਭਾਸ਼ਾ ਵਿਭਾਗ ਉਸ ਨੂੰ ਛਾਪਣ ਤੋਂ ਹੁਣ ਅਸਮਰੱਥ ਬਣਿਆ ਹੋਇਆ ਹੈ|  ਭਾਸ਼ਾ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਿਕ ਸੂਬਾ ਸਰਕਾਰ ਦੇ ਪੱਧਰ ’ਤੇ ਇਸ ਕੋਸ਼ ਨੂੰ ਸਰਕਾਰੀ ਪ੍ਰਿੰਟਿੰਗ ਪ੍ਰੈਸ ਵਗੈਰਾ ਅਲਾਟ ਕਰਨੀ ਹੁੰਦੀ ਹੈ ਤੇ ਇਸ ਪ੍ਰਕਿਰਿਆ ਵਿੱਚ ਹਾਲੇ ਥੋੜ੍ਹਾ ਸਮਾਂ ਲੱਗਣ ਦੀ ਸੰਭਾਵਨਾ ਹੈ| ਅਧਿਕਾਰੀ ਦਾ ਮੰਨਣਾ ਸੀ ਕਿ ਸ਼ਾਇਦ ਸਰਕਾਰ ਨੇ ਇਸਦੇ ਛਪਣ ਦੇ ਖਰਚੇ ਬਗੈਰਾ ਨੂੰ ਹਾਲੇ ਪੂਰੀ ਤਰ੍ਹਾਂ ਅਡਜਸਟ ਨਹੀਂ ਕੀਤਾ ਜਿਸ ਕਾਰਨ ਇਸਦੇ ਅਗਲੇ ਐਡੀਸ਼ਨ ਦਾ ਭਵਿੱਖ ਹਾਲੇ ਮੰਝਧਾਰ ’ਚ ਹੀ ਹੈ| ਸੂਤਰਾਂ ਮੁਤਾਬਕ ਭਾਸ਼ਾ ਵਿਭਾਗ ਨੇ ਇਸ ਕੋਸ਼ ਦੇ ਅਗਲੇ ਐਡੀਸ਼ਨ ਨੂੰ ਕਿਸੇ ਪ੍ਰਾਈਵੇਟ ਪ੍ਰਕਾਸ਼ਨ ਫਰਮ ਤੋਂ ਛਪਵਾਉਣ ਦੀ ਪ੍ਰਵਾਨਗੀ ਮੰਗੀ ਸੀ ਪਰ ਸਰਕਾਰ ਦਾ ਵਿੱਤੀ ਹੱਥ ਤੰਗ ਹੋਣ ਕਾਰਨ ਅਜਿਹੀ ਇਜਾਜਤ ਨਹੀਂ ਮਿਲ ਸਕੀ | ਵਿਭਾਗ ਛਪਾਈ ਲਈ ਯਤਨਸ਼ੀਲ: ਡਾ. ਚੇਤਨ ਸਿੰਘ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਚੇਤਨ ਸਿੰਘ ਨਾਲ ਜਦੋਂ ਇਸ ਕੋਸ਼ ਦੇ ਮੁੱਕਣ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਇਸ ਦੀ ਛਪਾਈ ਲਈ ਯਤਨਸ਼ੀਲ ਹੈ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ