ਭੈਰੋਮਾਜਰਾ ’ਚ ਧੀਆਂ ਦੀ ਲੋਹੜੀ ਮਨਾਈ

ਪਿੰਡ ਭੈਰੋਮਾਜਰਾ ਵਿਚ ਲੜਕੀਆਂ ਨੂੰ ਸਟੇਸ਼ਨਰੀ ਵੰਡੇ ਜਾਣ ਦਾ ਦ੍ਰਿਸ਼।

ਸੰਜੀਵ ਬੱਬੀ ਚਮਕੌਰ ਸਾਹਿਬ, 17 ਜਨਵਰੀ ਪਿੰਡ ਭੈਰੋਮਾਜਰਾ ਦੀ ਪੰਚਾਇਤ ਨੇ ਸਮਾਜ ਵਿੱਚ ਲੜਕੀਆਂ ਪ੍ਰਤੀ ਸੋਚ ਬਦਲਣ ਦੇ ਉਦੇਸ਼ ਹਿਤ ਸਰਕਾਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਵਿੱਚ ਬਲਾਕ ਪੱਧਰ ’ਤੇ ਲੋਹੜੀ ਦਾ ਤਿਉਹਾਰ ਮਨਾਇਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਿੱਖਿਆ ਵਿਭਾਗ ਦੀ ਡਿਪਟੀ ਡਾਇਰੈਕਟਰ ਹਰਭੂਪਿੰਦਰ ਕੌਰ, ਸੀਡੀਪੀਓ ਚਰਨਜੀਤ ਕੌਰ ਤੇ ਸਾਬਕਾ ਡਿਪਟੀ ਡਾਇਰੈਕਟਰ ਸੰਗਤ ਸਿੰਘ ਲੌਂਗੀਆ ਸ਼ਾਮਲ ਹੋਏ। ਉਨ੍ਹਾਂ ਸਾਂਝੇ ਤੌਰ ’ਤੇ ਪਿੰਡ ਦੇ ਪੰਚਾਇਤ ਮੈਂਬਰਾਂ ਦੀ ਇਸ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕਿ ਲੜਕੀਆਂ ਮਨੋਬਲ ਉੱਚਾ ਹੋ ਸਕੇ। ਪਿੰਡ ਦੀ ਸਰਪੰਚ ਰਾਜਵਿੰਦਰ ਕੌਰ ਨੇ ਲੋਹੜੀ ਬਾਲਣ ਦੀ ਰਸਮ ਅਦਾ ਕਰਦਿਆਂ ਕਿਹਾ ਕਿ ਹੁਣ ਲੜਕੀਆਂ ਹਰੇਕ ਕੰਮ ਵਿੱਚ ਲੜਕਿਆਂ ਨਾਲੋ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ, ਜਿਸ ਤੇ ਹੁਣ ਲੜਕੀਆਂ ਕਿਸੇ ’ਤੇ ਬੋਝ ਨਹੀਂ ਹਨ। ਇਸ ਤੋਂ ਬਾਅਦ ਪੰਚਾਇਤ ਮੈਂਬਰਾਂ ਵੱਲੋਂ ਨਵਜੰਮੀਆਂ ਲੜਕੀਆਂ ਨੂੰ ਚਾਂਦੀ ਦੇ ਕੰਗਣ ਅਤੇ ਸਕੂਲ ਲੜਕੀਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ। ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਕੂਲ ਅਧਿਆਪਕ ਸਾਰਿਕਾ ਨੇ ਸਮਾਗਮ ਦੌਰਾਨ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ ਬੇਲਾ, ਆਂਗਨਵਾੜੀ ਸੁਪਰਵਾਈਜ਼ਰ ਮਹਿੰਦਰ ਕੌਰ, ਹਰਮਿੰਦਰ ਸਿੰਘ, ਜਸਵੀਰ ਕੌਰ, ਗੁਰਮੁੱਖ ਸਿੰਘ ਲੌਂਗੀਆ, ਜਸਵਿੰਦਰਪਾਲ ਸਿੰਘ, ਅਧਿਆਪਕ ਪਰਮਿੰਦਰ ਸਿੰਘ, ਪੰਚਾਇਤ ਸਕੱਤਰ ਰਾਮਜੀਤ ਸਿੰਘ, ਅਮਰਜੀਤ ਕੌਰ, ਗੁਰਮੀਤ ਕੌਰ, ਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਦਵਿੰਦਰ ਸਿੰਘ ਲੌਂਗੀਆ, ਰਾਜਿੰਦਰ ਸਿੰਘ, ਗੁਰਿੰਦਰ ਕੌਰ ਅਤੇ ਪਰਵੀਨ ਕੁਮਾਰੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਉਪ ਚੇਅਰਮੈਨ ਤੋਂ ਖੋਹ ਕੇ ਰੂਲ ਬੁੱਕ...

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ’ਚ ਕੀਤਾ ਟਵੀਟ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਕਈ ਮੁਲਕਾਂ ਨੇ ਅਮਰੀਕਾ ਦੇ ਕਦਮ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ

ਸ਼ਹਿਰ

View All