ਭਰਤੀ ਸਕੈਂਡਲ: ‘ਬੱਬੂ ਬਾਰਾਂ ਬੋਰ’ ਨੂੰ ਮੁੜ ਜੇਲ੍ਹ ਭੇਜਿਆ

ਖੇਤਰੀ ਪ੍ਰਤੀਨਿਧ ਪਟਿਆਲਾ, 16 ਜਨਵਰੀ ਪੁਲੀਸ ਵਿਚ ਭਰਤੀ ਦੇ ਨਾਮ ’ਤੇ ਵੱਖ ਵੱਖ ਜ਼ਿਲ੍ਹਿਆਂ ਵਿਚ 70 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਟਿਆਲਾ ਦੇ ਪਿੰਡ ਸ਼ਮਸ਼ਪੁਰ ਵਾਸੀ ਹਰਿੰਦਰ ਸਿੰਘ ਉਰਫ਼ ਬੱਬੂ ਬਾਰਾਂ ਬੋਰ ਨੂੰ ਦੋ ਹਫ਼ਤਿਆਂ ਦੇ ਪੁਲੀਸ ਰਿਮਾਂਡ ਮਗਰੋਂ ਅੱਜ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਉੱਚ ਪੁਲੀਸ ਅਧਿਕਾਰੀਆਂ ਦੇ ਚਹੇਤੇ ਬੱਬੂ ’ਤੇ ਪੁਲੀਸ ਵਿਚ ਭਰਤੀ ਦੇ ਨਾਮ ’ਤੇ ਲੋਕਾਂ ਤੋਂ ਪੈਸੇ ਬਟੋਰਨ ਦੇ ਦੋਸ਼ ਲੱਗੇ ਸਨ ਜਿਸ ਤਹਿਤ ਡੀਜੀਪੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਦੇ ਆਈਜੀ ਜਤਿੰਦਰ ਔਲਖ ਦੀ ਅਗਵਾਈ ਹੇਠਾਂ ‘ਸਿਟ’ ਬਣਾਈ ਗਈ ਸੀ ਜਿਸ ’ਚ ਅੱਧੀ ਦਰਜਨ ਜ਼ਿਲ੍ਹਿਆਂ ਦੇ ਐੱਸਐੱਸਪੀ ਵੀ ਸ਼ਾਮਲ ਹਨ। ਉਸ ਖ਼ਿਲਾਫ਼ ਦੋ ਥਾਣੇਦਾਰਾਂ ਸਮੇਤ ਕੁਝ ਹੋਰਨਾਂ ਵਿਅਕਤੀਆਂ ਕੋਲ਼ੋਂ 68 ਲੱਖ ਰੁਪਏ ਬਟੋਰਨ ਦੇ ਦੋਸ਼ਾਂ ਤਹਿਤ ਵੱਖ ਵੱਖ ਥਾਈਂ ਅੱਧੀ ਦਰਜਨ ਕੇਸ ਦਰਜ ਕੀਤੇ ਗਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All