ਬੀਬੀਐੱਮਬੀ ਵੱਲੋਂ 23ਵੀਂ ਵਾਰ ਵਾਲੀਬਾਲ ਚੈਂਪੀਅਨਸ਼ਿਪ ’ਤੇ ਕਬਜ਼ਾ

ਜੇਤੂ ਟੀਮ ਨੂੰ ਇਨਾਮ ਵੰਡਦੇ ਹੋਏ ਚੀਫ਼ ਇੰਜਨੀਅਰ ਏਕੇ ਅਗਰਵਾਲ।

ਰਾਕੇਸ਼ ਸੈਣੀ ਨੰਗਲ, 8 ਦਸੰਬਰ ਕੇਂਦਰੀਯ ਖੇਲ ਸਮਿਤਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ 24ਵੀਂ ਪਾਵਰ ਸਪੋਰਟਸ ਕੰਟਰੋਲ ਬੋਰਡ ਵਾਲੀਬਾਲ ਚੈਂਪੀਅਨਸ਼ਿਪ ਧੁਮ ਨਾਲ ਸੰਪਨ ਹੋ ਗਈ। ਇਸ ਚੈਂਪੀਅਨਸ਼ਿਪ ਵਿੱਚ ਕੌਮੀ ਪੱਧਰ ਦੀਆਂ ਕੁੱਲ 9 ਟੀਮਾਂ ਭਾਗ ਲਿਆ, ਜਿਨ੍ਹਾਂ ਵਿੱਚੋਂ ਮਨਿਸਟਰੀ ਆਫ ਪਾਵਰ, ਸੈਂਟਰ ਇਲੈਕਟ੍ਰੀਸਿਟੀ ਅਥਾਰਿਟੀ, ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਲਿਮਿਟੇਡ, ਪਾਵਰ ਫਾਈਨਾਂਸ ਕਾਰਪੋਰੇਸ਼ਨ, ਸਤਲੁਜ ਜਲ ਵਿਧੁਤ ਨਿਗਮ ਲਿਮਿਟੇਡ, ਟੀਹਰੀ ਹਾਈਡਰੋ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸ਼ਾਮਲ ਸਨ। ਸਪੋਰਟਸ ਕਮੇਟੀ ਦੇ ਪ੍ਰਧਾਨ ਏਕੇ ਅਗਰਵਾਲ ਚੀਫ਼ ਇੰਜਨੀਅਰ ਭਾਖੜਾ ਡੈਮ ਦੀ ਅਗਵਾਈ ਹੇਠ ਸਮਾਪਤ ਹੋਏ ਇਨ੍ਹਾਂ ਮੁਕਾਬਲਿਆਂ ’ਚ ਬੀਬੀਐੱਮਬੀ ਨੇ 23ਵਾਰ ਇਸ ਚੈਮਪਿਅਨਸ਼ਿਪ ਨੂੰ ਜਿੱਤ ਕੇ ਟ੍ਰਾਫੀ ’ਤੇ ਕਬਜ਼ਾ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਸੈਮੀ-ਫਾਈਨਲ ਤੇ ਫਾਈਨਲ ਦੇ ਮੈਚ ਖੇਡੇ ਗਏ। ਜਿਸ ਵਿਚ ਐੱਨਐੱਚਪੀਸੀ ਸੈਮੀ-ਫਾਈਨਲ ਜਿੱਤ ਕੇ ਤੀਜੇ ਸਥਾਨ ’ਤੇ ਰਹੀ ਅਤੇ ਉਨ੍ਹਾਂ ਬਾਅਦ ਫਾਈਨਲ ਮੈਚ ਐੱਸਜੀਵੀਐੱਨਐੱਲ ਅਤੇ ਬੀਬੀਐੱਮਬੀ ਦੇ ਵਿਚਕਾਰ ਹੋਇਆ, ਜੋ ਬੀਬੀਐੱਮਬੀ ਨੇ ਜਿੱਤਿਆ। ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਲਈ ਕੇਂਦਰੀ ਖੇਡਕੁਦ ਕਮੇਟੀ ਨੰਗਲ ਦੇ ਪ੍ਰਧਾਨ ਇੰਜੀਨੀਅਰ ਅਸ਼ਵਨੀ ਕੁਮਾਰ ਅਗਰਵਾਲ ਨੇ ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਬੀਬੀਐੱਮਬੀ ਡੀਏਵੀ ਸਕੂਲ ਦੇ ਬੱਚਿਆਂ ਨੇ ਗਿੱਧਾ ਪਾਇਆ। ਇਸ ਮੌਕੇ ਇੰਜਨੀਅਰ ਨਿਤੇਸ਼ ਜੈਨ ਮੁੱਖ ਬੀਐੱਸਐੱਲ, ਡਿਪਟੀ ਚੀਫ ਹੁਸਨ ਲਾਲ ਕੰਬੋਜ, ਇੰ. ਮੋਹਨ ਸਿੰਘ, ਇੰਜੀਨੀਅਰ ਕੇ ਕੇ ਸੂਦ, ਇੰ. ਐਸ ਕੇ ਬੇਦੀ, ਇੰ.ਅਰਵਿੰਦ ਸ਼ਰਮਾ, ਇੰਜੀਨੀਅਰ ਐੱਸਐੱਸ ਡਡਵਾਲ, ਕੇਕੇ ਕਚੋਰੀਆ, ਇੰਜ. ਰਾਜੇਸ਼ ਕੁਮਾਰ, ਬਖਸ਼ੀਸ਼ ਸਿੰਘ ਖੇਡ ਅਧਿਕਾਰੀ, ਸ਼ਮੀ ਡਾਬਰਾ, ਸੰਜੀਵ ਸ਼ਰਮਾ ਤੇ ਸਤਨਾਮ ਸਿੰਘ ਏਪੀਆਰਓ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All