ਪੰਜਾਬ ਸਰਕਾਰ ਵੱਲੋਂ ਨਾਮਵਰ ਸਾਹਿਤਕਾਰਾਂ ਅਤੇ ਪੱਤਰਕਾਰਾਂ ਦਾ ਸਨਮਾਨ ਭਲਕੇ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਨਵੰਬਰ ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਸਰਕਾਰ ਵੱਲੋਂ ਨਾਮਵਰ ਸਾਹਿਤਕਾਰਾਂ ਤੇ ਪੱਤਰਕਾਰਾਂ ਨੂੰ 17 ਨਵੰਬਰ ਨੂੰ ਸੂਬਾ ਪੱਧਰੀ ਸਮਾਗਮ ਦੌਰਾਨ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 17 ਨਵੰਬਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਸ਼ਾਮ 4 ਵਜੇ ਸ਼੍ਰੋਮਣੀ ਐਵਾਰਡਾਂ ਦੀ ਵੰਡ ਕਰਨਗੇ। ਸਿੱਖਿਆ ਅਤੇ ਭਾਸ਼ਾ ਮੰਤਰੀ ਨੇ ਦੱਸਿਆ ਕਿ ਡਾ. ਮੋਹਿੰਦਰ ਕੌਰ ਗਿੱਲ ਤੇ ਪ੍ਰੇਮ ਪ੍ਰਕਾਸ਼ ਖੰਨਵੀ ਨੂੰ ´ਮਵਾਰ ਸਾਲ 2010 ਅਤੇ 2011 ਲਈ ਸਾਹਿਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਜਿਸ ਵਿੱਚ ਪੰਜ ਲੱਖ ਰੁਪਏ ਦੀ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਡਾ.ਤੇਜਵੰਤ ਮਾਨ ਅਤੇ ਸੁਰਜੀਤ ਹਾਂਸ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਐਵਾਰਡ ਮਿਲੇਗਾ ਜਦੋਂ ਕਿ 2011 ਵਿੱਚ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਸ਼੍ਰੋਮਣੀ ਹਿੰਦੀ ਸਾਹਿਤਕਾਰ ਐਵਾਰਡ ਅਤੇ ਸ਼੍ਰੋਮਣੀ ਉਰਦੂ ਸਾਹਿਤਕਾਰ ਐਵਾਰਡ ਡਾ. ਕ੍ਰਿਸ਼ਨ ਕੁਮਾਰ ਰੱਤੂ ਅਤੇ ਡਾ. ਰੂਬੀਨਾ ਸ਼ਬਨਮ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਹੁਕਮ ਚੰਦ ਸ਼ਰਮਾ ਨੂੰ ਸਾਲ 2010 ਲਈ ਸ਼੍ਰੋਮਣੀ ਪੰਜਾਬੀ ਪੱਤਰਕਾਰ ਦਾ ਐਵਾਰਡ ਮਿਲੇਗਾ। ਗੁਰਵਿੰਦਰ ਸਿੰਘ ਧਾਲੀਵਾਲ ਨੂੰ ਸਾਲ 2010 ਅਤੇ ਜਗਦੀਸ਼ ਵਰਿਆਮ ਨੂੰ ਸਾਲ 2011 ਲਈ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰੀ ਐਵਾਰਡ ਮਿਲੇਗਾ। ਅਮਰਜੀਤ ਗੁਰਦਾਸਪੁਰੀ ਨੂੰ ਸਾਲ 2010 ਲਈ ਸ਼੍ਰੋਮਣੀ ਪੰਜਾਬੀ ਗਾਇਕ ਦਾ ਐਵਾਰਡ ਜਦੋਂ ਕਿ ਮਰਹੂਮ ਪੰਜਾਬੀ ਗਾਇਕ ਕੁਲਦੀਪ ਮਾਣਕ ਨੂੰ ਸਾਲ 2011 ਲਈ ਮਰਨ ਉਪਰੰਤ ਸ਼੍ਰੋਮਣੀ ਗਾਇਕ ਐਵਾਰਡ ਮਿਲੇਗਾ। ਮਲੂਕਾ ਨੇ ਦੱਸਿਆ ਕਿ ਸ਼ਿਵ ਕੁਮਾਰ ਭਾਰਦਵਾਜ (ਦੇਹਰਾਦੂਨ) ਅਤੇ ਡਾ.ਮਹੇਸ਼ ਚੰਦਰ ਗੌਤਮ ਨੂੰ ਸ਼੍ਰੋਮਣੀ ਸੰਸਕ੍ਰਿਤ ਐਵਾਰਡ ਦਿੱਤੇ ਜਾਣਗੇ। ਸੁਰਿੰਦਰ ਗਿੱਲ ਨੂੰ ਸਾਲ 2010 ਅਤੇ ਸੁਰਜੀਤ ਜੱਜ ਨੂੰ ਸਾਲ 2011 ਲਈ ਸ਼੍ਰੋਮਣੀ ਪੰਜਾਬੀ ਕਵੀ ਦਾ ਐਵਾਰਡ ਮਿਲੇਗਾ। ਹਰਭਜਨ ਸਿੰਘ ਭਾਟੀਆ ਨੂੰ ਸਾਲ 2010 ਅਤੇ ਸਰੂਪ ਸਿੰਘ ਅਲੱਗ ਨੂੰ ਸਾਲ 2011 ਲਈ ਸ਼੍ਰੋਮਣੀ ਪੰਜਾਬੀ ਆਲੋਚਕ/ਗਿਆਨ ਸਾਹਿਤ ਦਾ ਐਵਾਰਡ ਮਿਲੇਗਾ। ਵੀਨਾ ਸ਼ਰਮਾ ਨੂੰ ਸਾਲ 2010 ਅਤੇ ਜਰਨੈਲ ਸਿੰਘ ਟਰਾਂਟੋ ਨੂੰ ਸਾਲ 2011 ਲਈ ਸ਼੍ਰੋਮਣੀ ਪੰਜਾਬੀ ਪਰਵਾਸੀ ਸਾਹਿਤਕਾਰ ਦਾ ਪੁਰਸਕਾਰ ਮਿਲੇਗਾ। ਇਸ ਤੋਂ ਇਲਾਵਾ ਦਰਸ਼ਨ ਸਿੰਘ ਭਾਊ ਨੂੰ ਸਾਲ 2010 ਅਤੇ ਹਰਭਜਨ ਸਿੰਘ ਕੋਮਲ ਨੂੰ ਸਾਲ 2011 ਲਈ ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਦਾ ਪੁਰਸਕਾਰ ਮਿਲੇਗਾ। ਸੁਖਦੇਵ ਸਿੰਘ ਗਰੇਵਾਲ ਨੂੰ ਸਾਲ 2010 ਅਤੇ ਕਮਲਜੀਤ ਨੀਲੋਂ ਨੂੰ ਸਾਲ 2011 ਲਈ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਦਾ ਪੁਰਸਕਾਰ ਮਿਲੇਗਾ। ਜੋਗਾ ਸਿੰਘ ਜੋਗੀ ਨੂੰ ਸਾਲ 2010 ਅਤੇ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਸਾਲ 2011 ਲਈ ਸ਼੍ਰੋਮਣੀ ਢਾਡੀ/ਰਾਗੀ/ਕਵੀਸ਼ਰ ਐਵਾਰਡ ਦਿੱਤਾ ਜਾਵੇਗਾ। ਜਤਿੰਦਰ ਕੌਰ ਨੂੰ ਸਾਲ 2010 ਅਤੇ ਕੇਸਰ ਸਿੰਘ ਨੂੰ ਸਾਲ 2011 ਲਈ ਸ਼੍ਰੋਮਣੀ ਪੰਜਾਬੀ ਟੀ.ਵੀ./ਰੇਡੀਓ ਐਵਾਰਡ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਹਰਵਿੰਦਰ ਸਿੰਘ ਖ਼ਾਲਸਾ ਅਤੇ ਗੁਲਜ਼ਾਰ ਸਿੰਘ ਸ਼ੌਕੀ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸਰਵੋਤਮ ਪੁਸਤਕ ਪੁਰਸਕਾਰ (2011) ਵੀ ਮੌਕੇ ’ਤੇ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All