ਪੰਜਾਬੀ ’ਵਰਸਿਟੀ ਕਰਮਚਾਰੀਆਂ ਦਾ ਪੁਰਾਣਾ ਐੱਚਆਰਏ ਬਹਾਲ

ਰਵੇਲ ਸਿੰਘ ਭਿੰਡਰ ਪਟਿਆਲਾ, 12 ਜੂਨ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਤਲਵੰਡੀ ਸਾਬੋ ਕੈਂਪਸ ਦੇ ਕਰਮਚਾਰੀਆਂ ਦੇ ਮਕਾਨ ਕਿਰਾਏ ਭੱਤੇ (ਐੱਚ.ਆਰ.ਏ) ਨੂੰ ਫ਼ਿਲਹਾਲ ਪਹਿਲਾਂ ਵਾਲੀ ਦਰ ’ਤੇ ਹੀ ਬਣਾਈ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਮਾਮਲੇ ਵਿਚ ਹੁਣ ਕੋਈ ਤਬਦੀਲੀ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਲਏ ਫ਼ੈਸਲੇ ਮਗਰੋਂ ਹੀ ਸੰਭਵ ਹੋ ਸਕੇਗੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇਹ ਕਿਰਾਇਆ ਭੱਤਾ 20 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰ ਦਿੱਤਾ ਗਿਆ ਸੀ। ਇਸ ’ਤੇ ਪੰਜਾਬੀ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ (ਪੂਟਾ) ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ੀ ਰੁਖ਼ ਅਖ਼ਤਿਆਰ ਕਰ ਲਿਆ ਸੀ। ਪੂਟਾ ਵੱਲੋਂ ਲਏ ਗੰਭੀਰ ਨੋਟਿਸ ਮਗਰੋਂ ਹੁਣ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣਾ ਫ਼ੈਸਲਾ ਵਾਪਸ ਲਿਆ ਹੈ। ਪੂਟਾ ਦਾ ਤਰਕ ਸੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤਲਵੰਡੀ ਸਾਬੋ ਕੈਂਪਸ ਦੇ ਕਰਮਚਾਰੀਆਂ ਦੇ ਮਕਾਨ ਕਿਰਾਏ ਭੱਤੇ ’ਤੇ ਕਟੌਤੀ ਕਰਨ ਦਾ ਫ਼ੈਸਲਾ ਨਾਜਾਇਜ਼ ਹੈ। ਪੂਟਾ ਦੇ ਸਕੱਤਰ ਡਾ. ਜਸਦੀਪ ਸਿੰਘ ਤੂਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਇਸ ਮਾਮਲੇ ਦੀ ਜਾਂਚ ਕਰਨ ਅਤੇ ਇਸ ਦਾ ਹੱਲ ਲੱਭਣ ਲਈ ਉੱਚ ਪੱਧਰੀ ਕਮੇਟੀ ਬਣਾਈ ਸੀ। ਇਸ ਕਮੇਟੀ ਦੀ ਬੈਠਕ ਵਿਚ ਪੂਟਾ ਵੱਲੋਂ ਡਾ. ਭੁਪਿੰਦਰ ਸਿੰਘ ਵਿਰਕ (ਪ੍ਰਧਾਨ), ਡਾ. ਜਸਦੀਪ ਸਿੰਘ ਤੂਰ (ਸਕੱਤਰ) ਅਤੇ ਤਲਵੰਡੀ ਸਾਬੋ ਕੈਂਪਸ ਦੇ ਮੁਲਾਜ਼ਮਾਂ ਦੇ ਨੁਮਾਇੰਦੇ ਡਾ. ਹਜ਼ੂਰ ਸਿੰਘ ਅਤੇ ਡਾ. ਸੁਸ਼ੀਲ ਕੁਮਾਰ ਸ਼ਾਮਲ ਹੋਏ ਸਨ। ਮੀਟਿੰਗ ਵਿਚ ਪੂਟਾ ਦੇ ਪ੍ਰਤੀਨਿਧਾਂ ਨੇ ਤਲਵੰਡੀ ਸਾਬੋ ਕੈਂਪਸ ਦੇ ਕਰਮਚਾਰੀਆਂ ਦਾ ਐੱਚਆਰਏ ਕੱਟਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਇਹ ਫ਼ੈਸਲਾ ਜਲਦਬਾਜ਼ੀ ਵਿਚ ਲਿਆ ਗਿਆ ਹੈ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਉਨ੍ਹਾਂ ਕੱਟਿਆ ਐੱਚਆਰਏ ਕਰਮਚਾਰੀਆਂ ਦੇ ਖਾਤਿਆਂ ਵਿਚ ਤੁਰੰਤ ਜਮ੍ਹਾਂ ਕਰਵਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਤਲਵੰਡੀ ਸਾਬੋ ਕੈਂਪਸ ਦੇ ਕਰਮਚਾਰੀਆਂ ਦਾ ਐੱਚਆਰਏ ਘਟਾਉਣ ਲਈ ਅਥਾਰਿਟੀ ਵੱਲੋਂ ਦਿਖਾਈ ਗਈ ਅਣਉੱਚਿਤ ਜਲਦਬਾਜ਼ੀ ਦਾ ਵੀ ਨੋਟਿਸ ਲਿਆ। ਇਸ ਪਿੱਛੋਂ ਕਮੇਟੀ ਨੇ ਫ਼ੈਸਲਾ ਲਿਆ ਕਿ ਇਸ ਮਾਮਲੇ ਨੂੰ ਅੰਤਿਮ ਫ਼ੈਸਲਾ ਅਤੇ ਮਨਜ਼ੂਰੀ ਲੈਣ ਲਈ ਯੂਨੀਵਰਸਿਟੀ ਦੇ ਸਿੰਡੀਕੇਟ ਦੇ ਸਾਹਮਣੇ ਰੱਖਿਆ ਜਾਵੇਗਾ। ਪੂਟਾ ਨੁਮਾਇੰਦਿਆਂ ਨੇ ਆਖਿਆ ਕਿ ਤਲਵੰਡੀ ਸਾਬੋ ਕੈਂਪਸ ਦੇ ਕਰਮਚਾਰੀਆਂ ਨੂੰ ਯੂਨੀਵਰਸਿਟੀ ਦੇ ਸਿੰਡੀਕੇਟ ਦੁਆਰਾ ਪਹਿਲਾਂ ਹੀ 20 ਫ਼ੀਸਦੀ ਐੱਚਆਰਏ ਦੇਣ ਦੇ ਫ਼ੈਸਲੇ ਨੂੰ ਜਾਰੀ ਰੱਖਣਾ ਚਾਹੀਦਾ ਹੈ। ਕਮੇਟੀ ਨੇ ਇਸ ਮੰਗ ’ਤੇ ਸਹਿਮਤੀ ਪ੍ਰਗਟਾਈ ਅਤੇ ਸਿਫ਼ਾਰਸ਼ ਕੀਤੀ ਕਿ ਜਦੋਂ ਤਕ ਯੂਨੀਵਰਸਿਟੀ ਦੀ ਸਿੰਡੀਕੇਟ ਇਸ ਮਾਮਲੇ ਉੱਤੇ ਫ਼ੈਸਲਾ ਨਹੀਂ ਕਰਦੀ, ਪਹਿਲਾਂ ਵਾਲੀ ਸਥਿਤੀ ਨੂੰ ਬਹਾਲ ਰੱਖਿਆ ਜਾਵੇਗਾ। ਇਹ ਵੀ ਫ਼ੈਸਲਾ ਹੋਇਆ ਕਿ ਕੱਟੇ ਐੱਚਆਰਏ ਦੇ ਬਕਾਏ ਨੂੰ ਵੀ ਛੇਤੀ ਜਾਰੀ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All