ਪੇਸ਼ੀਆਂ ’ਤੇ ਨਾ ਲਿਜਾਣ ’ਤੇ ਮਹਿਲਾ ਮੁਲਜ਼ਮ ਵੱਲੋਂ ਜੇਲ੍ਹ ’ਚ ਭੁੱਖ ਹੜਤਾਲ

ਸਰਬਜੀਤ ਸਿੰਘ ਭੰਗੂ ਪਟਿਆਲਾ, 6 ਦਸੰਬਰ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਮੁਹਾਲੀ ਪੁਲੀਸ ਵੱਲੋਂ ਦਰਜ ਕੀਤੇ ਕੇਸ ’ਚ ਗ੍ਰਿਫ਼ਤਾਰੀ ਮਗਰੋਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਅੰਮ੍ਰਿਤਪਾਲ ਕੌਰ ਨੇ ਮੁਹਾਲੀ ਪੁਲੀਸ ਵੱਲੋਂ ਉਸ ਨੂੰ ਪੇਸ਼ੀਆਂ ’ਤੇ ਨਾ ਲਿਜਾਣ ਦੇ ਰੋਸ ਵਜੋਂ ਅੱਜ ਪਟਿਆਲਾ ਜੇਲ੍ਹ ’ਚ ਭੁੱਖ ਹੜਤਾਲ ਕਰ ਦਿੱਤੀ। ਉਸ ਦਾ ਸ਼ਿਕਵਾ ਹੈ ਕਿ ਮੁਹਾਲੀ ਜ਼ਿਲ੍ਹੇ ਦੀ ਪੁਲੀਸ ਵੱੱਲੋਂ ਉਸ ਨੂੰ ਜੇਲ੍ਹ ਵਿਚੋਂ ਨਾ ਲਿਜਾਣ ਕਰਕੇ ਉਸ ਨੂੰ ਸੱਤ ਪੇਸ਼ੀਆਂ ’ਤੇ ਨਹੀਂ ਲਿਜਾਇਆ ਗਿਆ। ਇਸ ਕਾਰਨ ਉਸ ਦੇ ਕੇਸ ਦੀ ਸੁਣਵਾਈ ’ਚ ਦੇਰੀ ਹੋ ਰਹੀ ਹੈ। ਉਸ ਦਾ ਤਰਕ ਹੈ ਕਿ ਮੁਹਾਲੀ ਪੁਲੀਸ ਕਾਰਨ ਉਸ ਨੂੰ ਵੱਧ ਸਮਾਂ ਜੇਲ੍ਹ ਵਿਚ ਰਹਿਣਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਉਹ ਉਦੋਂ ਤੱਕ ਭੁੱਖ ਹੜਤਾਲ ਕਰੇਗੀ, ਜਦੋਂ ਤੱਕ ਉਸ ਨੂੰ ਅਦਾਲਤੀ ਪੇਸ਼ੀ ਭੁਗਤਾਉਣ ਲਈ ਜੇਲ੍ਹ ਤੋਂ ਮੁਹਾਲੀ ਅਦਾਲਤ ਵਿਚ ਨਹੀਂ ਲਿਜਾਇਆ ਜਾਂਦਾ। ਉਂਜ ਅਗਲੀ ਪੇਸ਼ੀ 20 ਦਸੰਬਰ ਦੀ ਹੈ। ਇਸ ਤੋਂ ਪਹਿਲਾਂ 3 ਦਸੰਬਰ ਨੂੰ ਜੇਲ੍ਹ ਦੇ ਦੌਰੇ ’ਤੇ ਆਏ ਪਟਿਆਲਾ ਦੇ ਇਕ ਜੱਜ ਕੋਲ ਵੀ ਉਸ ਨੇ ਜੇਲ੍ਹ ਅਧਿਕਾਰੀਆਂ ਰਾਹੀਂ ਇਹ ਮਾਮਲਾ ਪਹੁੰਚਾਇਆ ਸੀ। ਇਸੇ ਦੌਰਾਨ ਅੱਜ ਜੇਲ੍ਹ ਅਧਿਕਾਰੀਆਂ ਨੇ ਮੁਹਾਲੀ ਪੁਲੀਸ ਨਾਲ ਗੱਲ ਵੀ ਕੀਤੀ, ਜਿਨ੍ਹਾਂ ਨੇ ਅੰਮ੍ਰਿਤਪਾਲ ਕੌਰ ਨੂੰ ਲਿਜਾਣ ਲਈ ਲੋੜੀਂਦੀ ਗਾਰਦ ਦੀ ਤੋਟ ਹੋਣ ਦਾ ਤਰਕ ਦਿੱਤਾ। ਇਸੇ ਦੌਰਾਨ ਜੇਲ੍ਹ ਅਧਿਕਾਰੀਆਂ ਵੱਲੋਂ ਅੰਮ੍ਰਿਤਪਾਲ ਕੌਰ ਦੀ ਭੁੱਖ ਹੜਤਾਲ ਖੁਲ੍ਹਵਾਉਣ ਲਈ ਉਸ ਨਾਲ ਕੀਤੀ ਗੱਲਬਾਤ ਬੇਸਿੱਟਾ ਰਹੀ। ਇਸ ਸਬੰਧੀ ਸੰਪਰਕ ਕਰਨ ’ਤੇ ਪਟਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਅੰਮ੍ਰਿਤਪਾਲ ਕੌਰ ਵੱਲੋਂ ਭੁੱਖ ਹੜਤਾਲ ਕਰਨ ਦੀ ਪੁਸ਼ਟੀ ਕੀਤੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ