ਨਿੰਦਰ ਘੁਗਿਆਣਵੀ ਤੇ ਮੋਹਨਜੀਤ ਨੂੰ ਪੁਰਸਕਾਰ ਦੇਣ ਦਾ ਐਲਾਨ

ਨਿੰਦਰ ਘੁਗਿਆਣਵੀ

ਟ੍ਰਿਬਿਊਨ ਨਿਊਜ਼ ਸਰਵਿਸ

ਡਾ. ਮੋਹਨਜੀਤ

ਚੰਡੀਗੜ੍ਹ, 25 ਅਕਤੂਬਰ ਪੰਜਾਬੀ ਦੇ ਸਾਹਿਤਕ ਰਸਾਲੇ ‘ਹੁਣ’ ਵੱਲੋਂ ਹਰ ਸਾਲ ਦਿੱਤੇ ਜਾਂਦੇ ਦੋ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪੁਰਸਕਾਰ ਰਸਾਲੇ ਦੇ ਬਾਨੀ ਸੰਪਾਦਕ ਅਤੇ ਕਵੀ ਅਤਵਾਰ ਜੰਡਿਆਲਵੀ ਦੀ ਯਾਦ ਵਿਚ ਦਿੱਤੇ ਜਾਂਦੇ ਹਨ। ਪੁਰਸਕਾਰਾਂ ਦਾ ਐਲਾਨ ਕਰਦਿਆਂ ਰਸਾਲੇ ਦੇ ਸੰਪਾਦਕ ਸੁਸ਼ੀਲ ਦੁਸਾਂਝ, ਪ੍ਰਬੰਧਕੀ ਸੰਪਾਦਕ ਰਵਿੰਦਰ ਸਹਿਰਾਅ, ਸਰਪ੍ਰਸਤ ਸਵਰਨਜੀਤ ਕੌਰ ਜੌਹਲ, ਸੰਪਾਦਕੀ ਮੰਡਲ ਦੇ ਮੈਂਬਰ ਕਿਰਤਮੀਤ, ਕਮਲ ਦੁਸਾਂਝ ਤੇ ਸੁਰਿੰਦਰ ਸੋਹਲ ਨੇ ਦੱਸਿਆ ਕਿ ਇਸ ਵਾਰ ਇਹ ਸਨਮਾਨ ਪੰਜਾਬੀ ਦੇ ਸਿਰਮੌਰ ਕਵੀ ਡਾ. ਮੋਹਨਜੀਤ ਅਤੇ ਲੇਖਕ ਨਿੰਦਰ ਘੁਗਿਆਣਵੀ ਨੂੰ ਦਿੱਤਾ ਜਾਵੇਗਾ। ਪੁਰਸਕਾਰ ਦੇਣ ਲਈ ਅਦਾਰਾ ‘ਹੁਣ’ ਦਾ ਪੰਜਵਾਂ ਸਮਾਗਮ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਚ 4 ਨਵੰਬਰ ਨੂੰ ਸ਼ਾਮ ਵੇਲੇ ਕਰਵਾਇਆ ਜਾਵੇਗਾ। ਇਸ ਦੌਰਾਨ ਦੇਸ਼ ਦੇ ਪ੍ਰਸਿੱਧ ਲੇਖਕ ਤੇ ਲੋਕ ਪੱਤਰਕਾਰ ਪੰਕਜ ਵਿਸ਼ਟ (ਦਿੱਲੀ) ‘ਵਰਤਮਾਨ ਸਮਾਂ ਅਤੇ ਬੁੱਧੀਜੀਵੀ ਦੀ ਭੂਮਿਕਾ’ ਵਿਸ਼ੇ ’ਤੇ ਭਾਸ਼ਨ ਦੇਣਗੇ। ਇਸ ਦੌਰਾਨ ‘ਆਰਮਰੀ ਆਰਟਸ ਜਲਾਲਾਬਾਦ’ ਤੇ ‘ਚੰਡੀਗੜ੍ਹ ਸਕੂਲ ਆਫ਼ ਡਰਾਮਾ’ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਦੀਪਤੀ ਬਬੂਟਾ ਦਾ ਨਾਟਕ ‘ਛੱਤ’ ਖੇਡਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All