ਦੇਹ ਵਪਾਰ ’ਚ ਸ਼ਾਮਲ ਦੋ ਏਐੱਸਆਈ ਬਰਖ਼ਾਸਤ

ਮਹਿੰਦਰ ਸਿੰਘ ਰੱਤੀਆਂ ਮੋਗਾ, 21 ਮਈ ਦੇਹ ਵਪਾਰ ਤੇ ਬਲੈਕਮੇਲ ਕਰਨ ਵਾਲੇ ਗਰੋਹ ’ਚ ਸ਼ਾਮਲ ਦੋ ਸਹਾਇਕ ਥਾਣੇਦਾਰਾਂ (ਏਐੱਸਆਈਜ਼) ਨੂੰ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਨੇ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਡੀਐੱਸਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੋਵਾਂ ਪੁਲੀਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗਰੋਹ ’ਚ ਸ਼ਾਮਲ ਦੋਵੇਂ ਪੁਲੀਸ ਮੁਲਾਜ਼ਮਾਂ, ਇਕ ਜੋੜੇ ਤੇ ਇਕ ਔਰਤ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਨਿਹਾਲ ਸਿੰਘ ਵਾਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੰਜਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ। ਵੇਰਵਿਆਂ ਅਨੁਸਾਰ ਨਿਹਾਲ ਸਿੰਘ ਵਾਲਾ ਵਿਚ ਇਕ ਜੋੜਾ, ਕੁਝ ਪੁਲੀਸ ਮੁਲਾਜ਼ਮਾਂ ਤੇ ਔਰਤਾਂ ਨਾਲ ਮਿਲ ਕੇ ਦੇਹ ਵਪਾਰ ਤੇ ਬਲੈਕਮੇਲਿੰਗ ਕਰਦੇ ਸਨ। ਇਹ ਗਰੋਹ ਲੋਕਾਂ ਨੂੰ ਜਾਲ ’ਚ ਫਸਾਉਣ ਮਗਰੋਂ ਮੋਟੀਆਂ ਰਕਮਾਂ ਵਸੂਲਦਾ ਸੀ। ਇਸ ਗਰੋਹ ਦਾ ਭਾਂਡਾ ਉਦੋਂ ਭੱਜਾ ਜਦੋਂ ਗਰੋਹ ’ਚ ਸ਼ਾਮਲ ਇਕ ਔਰਤ ਨੇ ਪੁਲੀਸ ਅਧਿਕਾਰੀਆਂ ਅੱਗੇ ਪੇਸ਼ ਹੋ ਕੇ ਨਿਹਾਲ ਸਿੰਘ ਵਾਲਾ ਦੇ ਕੁਝ ਪੁਲੀਸ ਮੁਲਾਜ਼ਮਾਂ ’ਤੇ ਧੰਦੇ ’ਚ ਲੱਖਾਂ ਰੁਪਏ ਲੈ ਕੇ ਉਸ ਦਾ ਬਣਦਾ ਹਿੱਸਾ ਨਾ ਦੇਣ ਦਾ ਦੋਸ਼ ਲਾਇਆ। ਉਸ ਨੇ ਇਲੈਕਟ੍ਰਾਨਿਕ ਮੀਡੀਆ ਅੱਗੇ ਵੀ ਖੁਲਾਸਾ ਕੀਤਾ। ਇਸ ਮਗਰੋਂ ਗਰੋਹ ਦਾ ਸ਼ਿਕਾਰ ਹੋਏ ਸੁਭਾਸ਼ ਚੰਦਰ ਉਰਫ਼ ਕਾਲੀ ਪਿੰਡ ਮਾਣੂੰਕੇ ਦੀ ਸ਼ਿਕਾਇਤ ਉੱਤੇ ਖ਼ੁਲਾਸਾ ਕਰਨ ਵਾਲੀ ਔਰਤ, ਹਰਜਿੰਦਰ ਸਿੰਘ ਤੇ ਉਸ ਦੀ ਪਤਨੀ ਅਤੇ ਦੋ ਸਹਾਇਕ ਥਾਣੇਦਾਰਾਂ (ਏਐੱਸਆਈ) ਚਮਕੌਰ ਸਿੰਘ ਤੇ ਦਰਸ਼ਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਪੀੜਤਾਂ ਦੀ ਕੁਲ ਗਿਣਤੀ 2,26,770 ਹੋਈ, 6348 ਦੀ ਜਾ ਚੁੱਕੀ ਹੈ ਜਾਨ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਲਿੰਗ ਜਾਂਚ ਕਰਨ ਦੀ ਮਿਲੀ ਸੀ ਸ਼ਿਕਾਇਤ

ਕੇਰਲ ਸਾਈਬਰ ਵਾਰੀਅਰਜ਼ ਵੱਲੋਂ ਮੇਨਕਾ ਗਾਂਧੀ ਦੀ ਪੀਪਲ ਫਾਰ ਐਨੀਮਲਜ਼ ਵੈੱਬਸਾਈਟ ਹੈਕ

ਕੇਰਲ ਸਾਈਬਰ ਵਾਰੀਅਰਜ਼ ਵੱਲੋਂ ਮੇਨਕਾ ਗਾਂਧੀ ਦੀ ਪੀਪਲ ਫਾਰ ਐਨੀਮਲਜ਼ ਵੈੱਬਸਾਈਟ ਹੈਕ

ਗਰਭਵਤੀ ਮਾਦਾ ਹਾਥੀ ਦੀ ਮੌਤ ਦੇ ਮਾਮਲੇ ’ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ

ਸ਼ਹਿਰ

View All