ਦਿੱਲੀ ਚੋਣਾਂ ਨੂੰ ਲੈ ਕੇ ‘ਆਪ’ ਵਰਕਰਾਂ ’ਚ ਉਤਸ਼ਾਹ: ਰਾਣਾ

ਮੇਨ ਮਾਟਕੀਟ ਵਿੱਚ ‘ਆਪ’ ਦੀ ਮੀਟਿੰਗ ਦੌਰਾਨ ਹਾਜ਼ਰ ਆਗੂ।

ਰਾਕੇਸ਼ ਸੈਣੀ ਨੰਗਲ, 17 ਜਨਵਰੀ ਦਿੱਲੀ ਵਿਚ ਫਰਵਰੀ ਮਹੀਨੇ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਦੇ ਬਣੇ ਪ੍ਰਧਾਨ ਸੰਜੀਵ ਰਾਣਾ ਦੀ ਅਗਵਾਈ ਵਿੱਚ ਮੇਨ ਮਾਰਕੀਟ ਵਿਚ ਹੋਈ। ਇਸ ਮੀਟਿੰਗ ਵਿਚ ਚੋਣਾਂ ਬਾਰੇ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਸੰਜੀਵ ਰਾਣਾ ਨੇ ਕਿਹਾ ਕਿ ਕਿਸੇ ਕਾਮਯਾਬ ਅਤੇ ਵਿਕਸਿਤ ਸੂਬੇ ਨੂੰ ਸਸਤੀ ਬਿਜਲੀ, ਸਸਤੀ ਸਿੱਖਿਆ ਅਤੇ ਸਸਤੇ ਇਲਾਜ ਤੋਂ ਇਲਾਵਾ ਹੋਰ ਕੀ ਚਾਹੀਦਾ ਹੈ। ਉਨ੍ਹਾਂ ਕਿਹਾ ਸ੍ਰੀ ਕੇਜਰੀਵਾਲ ਦੇ ਯਤਨਾਂ ਸਦਕਾ ਇਹ ਸਭ ਕੁਝ ਦਿੱਲੀ ਦੇ ਲੋਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ’ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਕੰਮ ਬੋਲ ਰਹੇ ਹਨ, ਜਿਸ ਦੇ ਚਲਦਿਆਂ ਹੀ ਵੱਖ ਵੱਖ ਐਗਜ਼ਿਟ ਪੋਲ ਮੁੜ ਕੇਜਰੀਵਾਲ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ। ਸੰਜੀਵ ਰਾਣਾ ਨੇ ਕਿਹਾ ਕਿ ਦਿੱਲੀ ’ਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਹਲਕੇ ਦੇ ‘ਆਪ’ ਵਰਕਰਾਂ ’ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਜਿਵੇਂ ਦਿੱਲੀ ਵਿਚ ‘ਆਪ’ ਵਰਕਰਾਂ ਨੇ ਕੰਮ ਕਰਕੇ ਪਾਰਟੀ ਦਾ ਮਿਆਰਾ ਉੱਚਾ ਚੁੱਕਿਆ ਹੈ, ਉਸੇ ਤਰ੍ਹਾਂ ਪੰਜਾਬ ਵਿਚ ਵੀ ਪਾਰਟੀ ਵਰਕਰਾਂ ਵੱਲੋਂ ਵੱਧ ਤੋਂ ਵੱਧ ਮਿਹਨਤ ਕਰਕੇ ਸੂਬੇ ਵਿਚ ‘ਆਪ’ ਦਾ ਮਿਆਰ ਉੱਚਾ ਚੁੱਕਆ ਜਾਵੇਗਾ। ਇਸ ਮੌਕੇ ਮਨਜੋਤ ਸਿੰਘ, ਸਤੀਸ਼ ਚੋਪੜਾ, ਜਸਵੰਤ ਸਿੰਘ, ਮੋਤੀ ਲਾਲ, ਬਿਸ਼ਨ ਦਾਸ, ਗਰੀਬ ਦਾਸ, ਗਿਆਨ ਚੰਦ, ਬੀਸੀ ਸਿੰਘ, ਮਲਕੀਤ ਸਿੰਘ, ਜਗਵਿੰਦਰ ਸਿੰਘ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਬੀਰ ਸਿੰਘ, ਜਸਵੀਰ ਜੱਸੂ, ਠੇਕੇਦਾਰ ਜੱਗੀ, ਕਰਮ ਚੰਦ, ਗਗਨਦੀਪ, ਸੰਦੀਪ ਧਵਨ ਤੇ ਸੰਜੇ ਜੰਬਲ ਸਮੇਤ ਹੋਰ ਵਰਕਰ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All