ਦਸਹਿਰਾ ਰੇਲ ਹਾਦਸਾ: ਜੀਆਰਪੀ ਦੀ ਜਾਂਚ ਰਿਪੋਰਟ ਤਿਆਰ

ਗੁਰਨਾਮ ਸਿੰਘ ਅਕੀਦਾ ਪਟਿਆਲਾ, 15 ਜਨਵਰੀ ਸਾਲ 2018 ’ਚ ਦਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿੱਚ ਹੋਏ ਰੇਲ ਹਾਦਸੇ ਸਬੰਧੀ ਬਣਾਈ ਗਈ ‘ਸਿਟ’ ਵੱਲੋਂ ਤਿਆਰ ਕੀਤੀ ਰਿਪੋਰਟ ਵਿੱਚ ਜੌੜਾ ਫਾਟਕ ਦੇ ਗੇਟਮੈਨ ਅਤੇ ਦਸਹਿਰਾ ਕਮੇਟੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪਟਿਆਲਾ ਵਿੱਚ ਸਥਿਤ ਜੀਆਰਪੀ ਦੇ ਸੂਬਾ ਪੱਧਰੀ ਦਫ਼ਤਰ ਵਿੱਚੋਂ ਜਾਣਕਾਰੀ ਅਨੁਸਾਰ ਸਿਟ ਵੱਲੋਂ ਰਿਪੋਰਟ ਲਗਪਗ ਤਿਆਰ ਕਰ ਲਈ ਗਈ ਹੈ, ਜਿਸ ਨੂੰ ਨਸ਼ਰ ਕਰਨ ਤੋਂ ਅਜੇ ਜੀਆਰਪੀ ਦੀ ਟੀਮ ਥੋੜ੍ਹਾ ਝਿਜਕ ਰਹੀ ਹੈ। ਇਹ ਟੀਮ ਪਟਿਆਲਾ ਦਫ਼ਤਰ ਦੇ ਏਆਈਜੀ ਦਲਜੀਤ ਸਿੰਘ ਰਾਣਾ ਦੀ ਅਗਵਾਈ ’ਚ ਬਣੀ ਹੈ। ਰਿਪੋਰਟ ਅਨੁਸਾਰ ਲੋਕਾਂ ਵੱਲੋਂ ਦੋਸ਼ ਲਗਾਏ ਗਏ ਕਿ ਰੇਲ ਗੱਡੀ ਦੀ ਸਪੀਡ ਕਾਫ਼ੀ ਜ਼ਿਆਦਾ ਸੀ। ਇਹ ਦੱਸਿਆ ਗਿਆ ਕਿ ਸਮਾਗਮ ਵਾਲੀ ਥਾਂ ਤੋਂ ਅਨਾਊਂਸਮੈਂਟ ਰਾਹੀਂ ਲੋਕਾਂ ਨੂੰ ਰੇਲਵੇ ਟਰੈਕ ’ਤੇ ਰੇਲ ਗੱਡੀਆਂ ਆਉਣ ਬਾਰੇ ਵੀ ਸੁਚੇਤ ਕੀਤਾ ਜਾ ਰਿਹਾ ਸੀ ਪਰ ਦਸਹਿਰਾ ਕਮੇਟੀ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ ਫਾਟਕ ਨੰਬਰ ਬੀ-27 (ਜੌੜਾ ਫਾਟਕ ਜੋ ਉਥੋਂ ਸਿਰਫ 250-300 ਮੀਟਰ ਦੀ ਦੂਰੀ ’ਤੇ ਹੈ) ਦੇ ਗੇਟਮੈਨ ਨੂੰ ਵੀ ਕਥਿਤ ਦੋਸ਼ੀਆਂ ਦੇ ਖਾਨੇ ਵਿੱਚ ਪਾਇਆ ਜਾ ਰਿਹਾ ਹੈ। ਜਾਂਚ ਟੀਮ ਦੇ ਇੱਕ ਮੈਂਬਰ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜਾਂਚ ਰਿਪੋਰਟ ’ਚ ਕਈ ਤੱਥ ਸਾਹਮਣੇ ਆਏ ਹਨ ਜਿਸ ਅਨੁਸਾਰ ਦਸਹਿਰਾ ਕਮੇਟੀ ਮੈਂਬਰ ਵੀ ਕਸੂਰਵਾਰ ਹਨ। ਸਿਟ ਦੇ ਚੇਅਰਮੈਨ ਦਲਜੀਤ ਸਿੰਘ ਰਾਣਾ ਨੇ ਕਿਹਾ ਕਿ ਰਿਪੋਰਟ ਵਿੱਚ ਕੁਝ ਪੱਖ ਦੋਸ਼ੀ ਵੀ ਪਾਏ ਗਏ ਹਨ ਪਰ ਡਾ. ਨਵਜੋਤ ਕੌਰ ਸਿੱਧੂ ਦਾ ਇਸ ਵਿੱਚ ਕੋਈ ਦੋਸ਼ ਨਹੀਂ ਹੈ। ਜਾਂਚ ਪੂਰੀ ਹੋਣ ਮਗਰੋਂ ਰਿਪੋਰਟ ਪੇਸ਼ ਕਰ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All