ਥਾਂ-ਥਾਂ ਫੈਲੀ ਗੰਦਗੀ ਕਾਰਨ ਮੁਹੱਲਾ ਵਾਲੀ ਪ੍ਰੇਸ਼ਾਨ

ਵਾਰਡ ਨੰਬਰ 8 ’ਚ ਬੰਦ ਪਈ ਨਾਲੀ ਦਿਖਾਉਂਦੇ ਹੋਏ ਵਾਰਡ ਵਾਸੀ।

ਰਾਕੇਸ਼ ਸੈਣੀ ਨੰਗਲ, 8 ਦਸੰਬਰ ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 8 ਦੇ ਵਸਨੀਕ ਮੁਹੱਲੇ ’ਚ ਥਾਂ-ਥਾਂ ਫੈਲੀ ਹੋਈ ਗੰਦਗੀ ਕਾਰਨ ਭਾਰੀ ਸੰਤਾਪ ਹੰਢਾ ਰਹੇ ਹਨ। ਵਾਰਡ ਵਾਸੀ ਸੰਜੀਵ ਕੁਮਾਰ, ਵਿਜੇ ਕੁਮਾਰ, ਯਸ਼ਪਾਲ, ਹੈਪੀ, ਸੁਮਨ, ਪੂਨਮ, ਰੇਨੂ, ਕਾਲਾ, ਮਲਕੀਤ ਕੌਰ, ਗੁਰਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਗਲੀਆਂ ਦੀਆਂ ਨਾਲੀਆਂ ਬੰਦ ਪਈਆਂ ਹੋਈਆਂ ਹਨ, ਜਿਸਦੇ ਚਲਦਿਆਂ ਨਾਲੀਆਂ ਦਾ ਪਾਣੀ ਗਲੀ ਵਿਚ ਫੈ਼ਲਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਘਰੋਂ ਅੰਦਰ ਬਾਹਰ ਜਾਉਣਾ ਔਖਾ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਉਹ ਆਪਣੇ ਖਰਚੇ ’ਤੇ ਕਈ ਵਾਰ ਸਫਾਈ ਕਰਵਾ ਚੁੱਕੇ ਹਨ, ਪਰ ਕੋਈ ਪੱਕਾ ਹੱਲ ਨਾ ਹੋਣ ਕਾਰਨ ਨਾਲੀ ਮੁੜ ਬੰਦ ਹੋ ਜਾਂਦੀ ਹੈ, ਜਿਸਦੇ ਕਾਰਨ ਹਰ ਸਮੇਂ ਕੋਈ ਨਾ ਕੋਈ ਭਿਆਨਕ ਬਿਮਾਰੀ ਫੈ਼ਲਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਾਰਡ ਕੌਂਸਲਰ ਨੂੰ ਬਹੁਤ ਵਾਰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ, ਪਰ ਕੋਈ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਤੋਂ ਮੰਗ ਕੀਤੀ ਹੈ ਕਿ ਸਮੱਸਿਆਵਾਂ ਦਾ ਸਮੇਂ ਰਹਿੰਦੇ ਹੱਲ ਨਹੀਂ ਕਰਵਾ ਸਕਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਗਰ ਕੌਂਸਲ ਨੰਗਲ ਦੇ ਕਾਰਜਸਾਧਕ ਅਫ਼ਸਰ ਨੇ ਗਲਬਾਤ ਦੌਰਾਨ ਕਿਹਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਚੁੱਕਾ ਹੈ ਤੇ ਜਲਦੀ ਹੀ ਇਸ ਸਮੱਸਿਆ ਦਾ ਢੁੱਕਵਾਂ ਹੱਲ ਕਰਵਾ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All