ਤਿਵਾੜੀ ਵੱਲੋਂ ਐੱਨਐੱਸਜੀ ਦਾ ਕੇਂਦਰ ਰੂਪਨਗਰ ਵਿੱਚ ਸਥਾਪਿਤ ਕਰਨ ਦਾ ਸੁਝਾਅ

ਪੱਤਰ ਪ੍ਰੇਰਕ ਰੂਪਨਗਰ, 14 ਫਰਵਰੀ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦਾ ਖੇਤਰੀ ਕੇਂਦਰ ਸਥਾਪਤ ਕਰਨ ਲਈ ਪਠਾਨਕੋਟ ਵਿੱਚ ਉਚਿਤ ਥਾਂ ਨਾ ਉਪਲੱਬਧ ਹੋਣ ’ਤੇ ਉਸ ਨੂੰ ਰੂਪਨਗਰ ਵਿੱਚ ਬਣਾਏ ਜਾਣ ਦਾ ਸੁਝਾਅ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪਠਾਨਕੋਟ ਵਿੱਚ ਅੱਨਐੱਸਜੀ ਦਾ ਖੇਤਰੀ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਮੰਤਵ ਲਈ ਉੱਥੇ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਹੈ। ਸ੍ਰੀ ਤਿਵਾੜੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਉਹ ਇਸ ਪ੍ਰਾਜੈਕਟ ਨੂੰ ਪਠਾਨਕੋਟ ਜ਼ਿਲ੍ਹੇ ਵਿੱਚ ਲਗਾਏ ਜਾਣ ਦੇ ਵਿੱਰੁਧ ਨਹੀਂ ਹਨ ਪ੍ਰੰਤੂ ਉਨ੍ਹਾਂ ਦਾ ਇਹ ਸੁਝਾਅ ਹੈ ਕਿ ਜੇਕਰ ਉੱਥੇ ਇਸ ਮੰਤਵ ਲਈ ਲੋੜੀਂਦੀ ਜ਼ਮੀਨ ਨਹੀਂ ਮਿਲਦੀ ਤਾਂ ਸਰਕਾਰ ਇਸ ਨੂੰ ਰੂਪਨਗਰ ਵਿੱਚ ਸਥਾਪਤ ਕਰਨ ਵਾਸਤੇ ਪਹਿਲਾਂ ਤੋਂ ਮੌਜੂਦ ਥਾਂ ’ਤੇ ਵਿਚਾਰ ਕਰ ਸਕਦੀ ਹੈ। ਉਨ੍ਹਾਂ ਰੂਪਨਗਰ ਵਿੱਚ ਪਹਿਲਾਂ ਹੀ ਰੱਖਿਆ ਮੰਤਰਾਲੇ ਵੱਲੋਂ ਫੌਜ ਦਾ ਸਿਲੈਕਸ਼ਨ ਸੈਂਟਰ (ਉੱਤਰ) ਸਥਾਪਤ ਕਰਨ ਦੀ ਯੋਜਨਾ ਸੀ ਅਤੇ ਸੂਬਾ ਸਰਕਾਰ ਨੇ ਸਿਲੈਕਸ਼ਨ ਸੈਂਟਰ ਲਈ ਨੇੜੇ ਆਈਆਈਟੀ ਰੋਪੜ ਦੇ ਕੈਂਪਸ ਨੇੜੇ 203 ਏਕੜ ਜ਼ਮੀਨ ਫੌਜ ਨੂੰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਪ੍ਰਸਤਾਵਿਤ ਸਿਲੈਕਸ਼ਨ ਸੈਂਟਰ ਵਾਸਤੇ ਕੋਈ ਫੈਸਲਾ ਨਾ ਲਏ ਜਾਣ ਕਾਰਨ ਇਹ ਜ਼ਮੀਨ ਖਾਲੀ ਹੈ ਅਤੇ ਇਸ ਦਾ ਇਸਤੇਮਾਲ ਪ੍ਰਸਤਾਵਿਤ ਐੱਨਐੱਸਜੀ ਕੇਂਦਰ ਲਈ ਹੋ ਸਕਦਾ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All