ਡੇਰਾ ਭਨਿਆਰਾਂਵਾਲਾ: ਬਾਬਾ ਸਤਨਾਮ ਸਿੰਘ ਨੂੰ ਮੁਖੀ ਥਾਪਿਆ

ਪੱਤਰ ਪ੍ਰੇਰਕ ਨੂਰਪੁਰ ਬੇਦੀ, 12 ਜਨਵਰੀ ਪਿੰਡ ਧਮਾਣਾ ਸਥਿਤ ਧਰਮ ਕਲਾਂ ਅਸਥਾਨ ਡੇਰਾ ਭਨਿਆਰਾਂਵਾਲਾ ਵਿਖੇ ਬਾਬਾ ਸਤਨਾਮ ਸਿੰਘ ਨੂੰ ਡੇਰੇ ਦਾ ਅਗਲਾ ਮੁਖੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾ ਬਾਬਾ ਪਿਆਰਾ ਸਿੰਘ ਡੇਰੇ ਦੇ ਮੁਖੀ ਸਨ, ਜਿਨ੍ਹਾਂ ਦਾ 30 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿੱਤ ਅੱਜ ਸਹਿਜ ਪਾਠ ਦੇ ਭੋਗ ਪਾਏ ਗਏ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬਾਬਾ ਪਿਆਰਾ ਸਿੰਘ ਦਲ ਦੇ ਪ੍ਰਧਾਨ ਕਮਲ ਸਿੰਘ ਨੇ ਸੰਗਤਾਂ ਦੀ ਹਾਜ਼ਰੀ ਵਿੱਚ ਬਾਬੇ ਦੇ ਵੱਡੇ ਪੁੱਤਰ ਬਾਬਾ ਸਤਨਾਮ ਸਿੰਘ ਨੂੰ ਡੇਰੇ ਦਾ ਮੁਖੀ ਥਾਪਿਆ ਗਿਆ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਉਹ ਡੇਰੇ ’ਚ ਬਣੇ ਇਤਿਹਾਸਗੜ੍ਹ ਸਾਹਿਬ ਵਿਚ ਬਾਬਾ ਪਿਆਰਾ ਸਿੰਘ ਦੀ ਯਾਦਗਾਰ ਸਥਾਪਤ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All