ਡਾ. ਪਰਲਪ੍ਰੀਤ ਕੌਰ ਮਿਸਿਜ਼ ਪੰਜਾਬ ਯੂਨੀਵਰਸ ਬਣੀ

ਮਿਸਿਜ਼ ਪੰਜਾਬ ਯੂਨੀਵਰਸ ਬਣਨ ਵਾਲੀ ਡਾ. ਪਰਲਪ੍ਰੀਤ ਕੌਰ ਖੁਸ਼ੀ ਭਰੇ ਅੰਦਾਜ਼ ’ਚ।

ਖੇਤਰੀ ਪ੍ਰਤੀਨਿਧ ਲੁਧਿਆਣਾ, 6 ਦਸੰਬਰ ਨਾਈਨ ਟੂ ਨਾਈਨ ਐਂਟਰਟੇਨਮੈਂਟ ਵੱਲੋਂ ‘ਮਿਸਿਜ਼ ਪੰਜਾਬ ਯੂਨੀਵਰਸ’ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਚੁਣੀਆਂ ਗਈਆਂ 30 ਫਾਈਨਲਿਸਟ ਮੁਟਿਆਰਾਂ ਨੇ ਭਾਗ ਲਿਆ। ਇਨ੍ਹਾਂ ਵਿਚੋਂ ਲੁਧਿਆਣਾ ਦੀ ਡਾ. ਪਰਲਪ੍ਰੀਤ ਕੌਰ ਨੇ ਪਹਿਲੇ ਸਥਾਨ ’ਤੇ ਰਹਿ ਕੇ ‘ਮਿਸਿਜ਼ ਪੰਜਾਬ ਯੂਨੀਵਰਸ’ ਦਾ ਖ਼ਿਤਾਬ ਹਾਸਲ ਕੀਤਾ ਹੈ। ਗੱਲਬਾਤ ਦੌਰਾਨ ਪਰਲਪ੍ਰੀਤ ਕੌਰ ਨੇ ਕਿਹਾ ਕਿ ਉਹ ਪੇਸ਼ੇ ਵਜੋਂ ਦੰਦਾਂ ਦੀ ਡਾਕਟਰ ਹੈ। ਉਹ ਅਦਾਕਾਰੀ ਵੀ ਕਰ ਲੈਂਦੀ ਹੈ ਤੇ ਭੰਗੜਾ-ਗਿੱਧਾ ਪਾਉਣਾ ਅਤੇ ਐਂਕਰਿੰਗ ਤੇ ਪੇਂਟਿੰਗ ਕਰਨਾ ਉਸ ਦਾ ਸ਼ੌਕ ਹੈ। ਉਸ ਨੇ ਲਘੂ ਫਿਲਮ ‘ਚੂਲਾ-ਇਕ ਬੂੰਦ ਅੰਮ੍ਰਿਤ ਦੀ’ ਵਿੱਚ ਲੀਡ ਰੋਲ ਕਰ ਕੇ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਜਿੱਤਣਾ ਉਸ ਦੇ ਪਰਿਵਾਰ ਕਾਰਨ ਸੰਭਵ ਹੋ ਸਕਿਆ ਹੈ। ਉਸ ਦੀ ਮਾਂ ਹਰਦੀਪ ਕੌਰ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਕੰਟਰੋਲਰ ਇਕਬਾਲ ਸਿੰਘ ਹਨ। ਉਸ ਦੇ ਪਤੀ ਦਮਨਪ੍ਰੀਤ ਸਿੰਘ ਉਦਯੋਗਪਤੀ ਹਨ। ਉਸ ਨੇ ਨਾਈਨ ਟੂ ਨਾਈਨ ਐਂਟਰਟੇਨਮੈਂਟ ਦੇ ਸੰਚਾਲਕ ਪਰਮਿੰਦਰ ਸਿੰਘ, ਹਰਪ੍ਰੀਤ ਕੌਰ, ਸਮਿਰਤੀ ਉਬਰਾਏ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਬੈਂਸ ਭਰਾ ਤੇ ਹਮਾਇਤੀ ਘੱਗਰ ਦਰਿਆ ਦੇ ਪੁਲ ਹੇਠ ਧਰਨੇ ’ਤੇ ਬੈਠੇ

ਸ਼ਹਿਰ

View All