ਡਾ. ਗੁਰਿੰਦਰਪਾਲ ਬਿੱਲਾ ਵਾਈਸ ਚੇਅਰਮੈਨ ਬਣੇ

ਪੱਤਰ ਪ੍ਰੇਰਕ ਰੂਪਨਗਰ, 15 ਜਨਵਰੀ ਪੰਜਾਬ ਸਰਕਾਰ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਕਾਂਗਰਸੀ ਆਗੂ ਡਾ. ਗਰਿੰਦਰਪਾਲ ਸਿੰਘ ਬਿੱਲਾ ਨੂੰ ਪੰਜਾਬ ਰਾਜ ਪੱਛੜੀਆਂ ਸ੍ਰੇਣੀਆਂ ਕਮਿਸ਼ਨ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਡਾ. ਬਿੱਲਾ ਰੂਪਨਗਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਹੇ ਮਰਹੂਮ ਸੇਵਾ ਸਿੰਘ ਦੇ ਪੁੱਤਰ ਹਨ ਤੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜ ਕੇ ਪਾਰਟੀ ਦੇ ਹੋਰ ਪੱਛੜੀਆਂ ਸ੍ਰੇਣੀਆਂ ਵਿਭਾਗ ਦੇ ਪ੍ਰਦੇਸ਼ ਚੇਅਰਮੈਨ ਵਜੋਂ ਪਾਰਟੀ ਲਈ ਕੰਮ ਕਰ ਰਹੇ ਹਨ। ਕਾਂਗਰਸ ਪਾਰਟੀ ਲਈ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ. ਬਿੱਲਾ ਨੂੰ ਇਸ ਅਹੁਦੇ ’ਤੇ ਨਿਵਾਜਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All