ਜੇਲ੍ਹ ਅੰਦਰ ਤੰਬਾਕੂ ਅਤੇ ਫੋਨ ਸੁੱਟਣ ਦਾ ਰੁਝਾਨ ਜਾਰੀ

ਖੇਤਰੀ ਪ੍ਰਤੀਧਿਨ ਪਟਿਆਲਾ, 13 ਜਨਵਰੀ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਰੱਖਿਆ ਕਰਮਚਾਰੀਆਂ ਨੇ ਗਸ਼ਤ ਦੌਰਾਨ ਜ਼ਰਦੇ ਦੀਆਂ ਪੁੜੀਆਂ ਦਾ ਪੈਕੇਟ ਅਤੇ ਨੋਕੀਆ ਕੰਪਨੀ ਦਾ ਮੋਬਾਈਲ ਬਰਾਮਦ ਕੀਤਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਤੇਜਾ ਸਿੰਘ ਨੇ ਇਸ ਸਬੰਧੀ ਕਾਰਵਾਈ ਲਈ ਪੱਤਰ ਲਿਖਿਆ ਹੈ। ਇਸ ਸਬੰਧੀ ਥਾਣਾ ਤ੍ਰਿਪੜੀ ਦੇ ਐੱਸਐੱਚਓ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਤ੍ਰਿਪੜੀ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵੀ ਲਗਾਤਾਰ ਤਿੰਨ ਦਿਨ ਇਸੇ ਤਰ੍ਹਾਂ ਜੇਲ੍ਹ ਦੇ ਬਾਹਰੋਂ ਕੋਈ ਵਿਅਕਤੀ ਜ਼ਰਦੇ ਦੀਆਂ ਪੁੜੀਆਂ ਦੇ ਪੈਕੇਟ ਜੇਲ੍ਹ ਅੰਦਰ ਸੁੱਟਦਾ ਰਿਹਾ ਹੈ ਪਰ ਤਿੰਨੋਂ ਦਿਨ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਨੇ ਇਹ ਪੈਕੇਟ ਬਰਾਮਦ ਕਰ ਲਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All