ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ

ਨਿੱਜੀ ਪੱਤਰ ਪ੍ਰੇਰਕ ਜਲੰਧਰ, 25 ਮਈ ਜਲੰਧਰ ਵਿੱਚ ਅੱਜ ਕਰੋਨਾਵਾਇਰਸ ਦੇ 16 ਨਵੇਂ ਕੇਸ ਆਏ ਹਨ। ਇਨ੍ਹਾਂ ਵਿੱਚੋਂ ਪੰਜ ਮਰੀਜ਼ ਵਰੁਣ ਨਾਂ ਦੇ ਮਰੀਜ਼ ਦੇ ਸੰਪਰਕ ਵਿਚ ਆਏ ਸਨ ਤੇ ਉਨ੍ਹਾਂ ਨੂੰ ਉਥੋਂ ਹੀ ਇਹ ਲਾਗ ਲੱਗ ਗਈ ਸੀ। ਇਹ ਪੰਜੇ ਜਣੇ ਇਕੋ ਪਰਿਵਾਰ ਦੇ ਮੈਂਬਰ ਹਨ, ਜਿਹੜੇ ਕਿ ਬੀਐਸਐਫ ਚੌਕ ਨੇੜੇ ਦਾਦਾ ਕਲੋਨੀ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚ 8 ਅਤੇ 10 ਸਾਲ ਦੇ ਦੋ ਬੱਚੇ ਵੀ ਸ਼ਾਮਲ ਹਨ। ਛੇਵਾਂ ਮਰੀਜ਼ ਵੇਰਕਾ ਮਿਲਕ ਪਲਾਂਟ ਨੇੜੇ ਗੁਰੂ ਅਮਰਦਾਸ ਨਗਰ ਦਾ ਰਹਿਣ ਵਾਲਾ ਹੈ। 56 ਸਾਲਾ ਇਹ ਮਰੀਜ਼ ਕਿਸੇ ਦੇ ਵੀ ਸੰਪਰਕ ਵਿਚ ਨਹੀਂ ਸੀ ਆਇਆ। ਜਲੰਧਰ ਵਿਚ ਪਾਜ਼ੇਟਿਵ ਮਰੀਜ਼ ਦੀ ਗਿਣਤੀ 288 ਹੋ ਗਈ ਹੈ। ਸਿਵਲ ਹਸਪਤਾਲ ਵਿਚ 16 ਮਰੀਜ਼ ਦਾਖਲ ਹਨ। ਦੋ ਮਰੀਜ਼ ਲੁਧਿਆਣੇ ਤੇ ਤਿੰਨ ਮਰੀਜ਼ ਨਕੋਦਰ ਦਾਖਲ ਹਨ। ਸਿਵਲ ਹਸਪਤਾਲ ਵੱਲੋਂ 308 ਸੈਂਪਲਾਂ ਦੀਆਂ ਰਿਪੋਰਟਾਂ ਉਡੀਕੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਗੁਰੂ ਅਮਰਦਾਸ ਨਗਰ ਵਿੱਚ ਪੁਲੀਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All