ਗੰਦੇ ਨਾਲੇ ਉੱਤੇ ਕਬਜ਼ਿਆਂ ਖ਼ਿਲਾਫ਼ ਬੀਡੀਪੀਓ ਸਖ਼ਤ

ਪੰਚਾਇਤ ਤੋਂ ਜਾਣਕਾਰੀ ਹਾਸਲ ਕਰਦੀ ਹੋਈ ਬੀਡੀਪੀਓ ਹਰਿੰਦਰ ਕੌਰ।

ਬਲਵਿੰਦਰ ਰੈਤ ਨੂਰਪੁਰ ਬੇਦੀ, 16 ਜਨਵਰੀ ਸਥਾਨਕ ਬੀਡੀਪੀਓ ਹਰਿੰਦਰ ਕੌਰ ਨੇ ਜਗ੍ਹਾ-ਜਗ੍ਹਾ ਗੰਦਗੀ ਫੈਲਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਨੂਰਪੁਰ ਬੇਦੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ। ਇਸ ਦੌਰਾਨ ਸ਼ਹਿਰ ਦੇ ਗੰਦੇ ਨਾਲੇ ’ਤੇ ਵੱਖ-ਵੱਖ ਥਾਈਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਸਬੰਧੀ ਪਤਾ ਚੱਲਣ ’ਤੇ ਉਨ੍ਹਾਂ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਮੌਕੇ ’ਤੇ ਹੀ ਗ੍ਰਾਮ ਪੰਚਾਇਤ ਨੂਰਪੁਰ ਬੇਦੀ ਨੂੰ ਉਕਤ ਕਬਜ਼ੇ ਹਟਾਉਣ ਲਈ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਦੇ ਪੰਚਾਇਤ ਸੈਕਟਰੀ ਨੂੰ ਕਬਜ਼ਾਧਾਰਕਾਂ ਨੂੰ ਵਿਭਾਗੀ ਨੋਟਿਸ ਜਾਰੀ ਕਰਨ ਦੀ ਵੀ ਹਦਾਇਤ ਕੀਤੀ। ਸ਼ਹਿਰਵਾਸੀਆਂ ਨੇ ਮੀਂਹ ਦੇ ਦਿਨਾਂ ’ਚ ਸ਼ਹਿਰ ਦੀ ਮੁੱਖ ਗਲੀ ’ਚ ਪਾਣੀ ਦੇ ਨਾਲ-ਨਾਲ ਗੰਦਗੀ ਜਮ੍ਹਾਂ ਹੋਣ ਦੀ ਸ਼ਿਕਾਇਤ ਕਰਦਿਆਂ ਲੋੜੀਂਦੀ ਕਾਰਵਾਈ ਕਰਨ ਦੀ ਵਿਭਾਗ ਤੋਂ ਮੰਗ ਕੀਤੀ ਸੀ। ਅੱਜ ਬੀਡੀਪੀਓ ਹਰਿੰਦਰ ਕੌਰ ਨੇ ਸਭ ਤੋਂ ਪਹਿਲਾਂ ਪਿੰਡ ਦੀਆਂ ਗਲੀਆਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾ ਬਾਰੇ ਪੁੱਛਿਆ। ਮੌਕੇ ’ਤੇ ਮੌਜੂਦ ਪਿੰਡ ਦੀ ਸਰਪੰਚ ਮਨਜੀਤ ਕੌਰ, ਗੋਰਵ ਕਾਲੜਾ, ਰਾਜ ਕੁਮਾਰ ਕਾਕੂ, ਮਹਿੰਦਰ ਸ਼ਾਹ ਤੇ ਦਵਿੰਦਰ ਕਾਕਾ ਆਦਿ ਪੰਚਾਇਤ ਮੈਂਬਰਾਂ ਨੇ ਬੀਡੀਪੀਓ ਦੇ ਧਿਆਨ ’ਚ ਲਿਆਂਦਾ ਕਿ ਸ਼ਹਿਰ ਦੇ ਇਕਮਾਤਰ ਮੁੱਖ ਗੰਦੇ ਨਾਲੇ ’ਤੇ ਕਈ ਵਿਅਕਤੀਆਂ ਨੇ ਕਬਜ਼ੇ ਕੀਤੇ ਹੋਏ ਹਨ ਤੇ ਉਕਤ ਨਾਲੇ ਦੀ ਸਫ਼ਾਈ ਨਾ ਹੋਣ ਕਰ ਕੇ ਕਾਫ਼ੀ ਗੰਦਗੀ ਜਮ੍ਹਾਂ ਹੋ ਗਈ ਹੈ। ਪੰਚਾਇਤ ਨੇ ਦੱਸਿਆ ਕਿ ਇਸ ਨਾਲੇ ਦੇ ਕਈ ਸਥਾਨਾਂ ਤੋਂ ਨਾਜਾਇਜ਼ ਕਬਜ਼ਿਆਂ ਕਾਰਨ ਬੰਦ ਹੋਣ ਕਰ ਕੇ ਸਥਾਨਕ ਸਤ ਨਾਰਾਇਣ ਮੰਦਿਰ ਸਮੇਤ ਸ਼ਹਿਰ ਵਿਚ ਕਈ ਘਰਾਂ ’ਚ ਵੀ ਪਾਣੀ ਦਾਖਲ ਹੋ ਜਾਂਦਾ ਹੈ।

ਨੋਟਿਸ ਕੱਢਣ ਦੇ ਹੁਕਮ

ਪੰਚਾਇਤ ਨੇ ਬੀਡੀਪੀਓ ਦੇ ਧਿਆਨ ’ਚ ਲਿਆਂਦਾ ਕਿ ਗੰਦੇ ਨਾਲੇ ’ਤੇ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਲਈ ਕੋਰਟ ਤੋਂ ਆਦੇਸ਼ ਵੀ ਪ੍ਰਾਪਤ ਹੋ ਚੁੱਕੇ ਹਨ। ਇਸ ’ਤੇ ਬੀਡੀਪੀਓ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਉਕਤ ਆਦੇਸ਼ ਹਨ ਤਾਂ ਠੀਕ ਹੈ ਨਹੀਂ ਤਾਂ ਪੰਚਾਇਤ ਮੁੜ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਦੇ ਦਫ਼ਤਰ ਤੋਂ ਉਕਤ ਆਦੇਸ਼ਾਂ ਦੀ ਕਾਪੀ ਹਾਸਲ ਕਰ ਕੇ ਕਾਰਵਾਈ ਅਮਲ ’ਚ ਲਿਆਵੇ। ਉਨ੍ਹਾਂ ਪੰਚਾਇਤ ਦੇ ਸੈਕਟਰੀ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਕਬਜ਼ਾਧਾਰਕਾਂ ਨੂੰ ਨੋਟਿਸ ਕੱਢੇ ਅਤੇ ਸਮੁੱਚੀ ਅਦਾਲਤੀ ਪ੍ਰਕਿਰਿਆ ਅਪਣਾਏ।

ਜੁਰਮਾਨੇ ਦੀ ਵਿਵਸਥਾ ਕਰਨ ਦੀ ਹਦਾਇਤ

ਬੀ.ਡੀ.ਪੀ.ਓ. ਹਰਿੰਦਰ ਕੌਰ ਨੇ ਕੁਝ ਵਿਅਕਤੀਆਂ ਵੱਲੋਂ ਅਪਣੇ ਵਪਾਰਕ ਸਥਾਨਾਂ ਦੀ ਨਿਰਮਾਣ ਸਮੱਗਰੀ ਉਕਤ ਨਾਲੇ ’ਚ ਸੁੱਟੇ ਜਾਣ ਦਾ ਪਤਾ ਚੱਲਣ ’ਤੇ ਨਾ ਸਿਰਫ਼ ਉਨ੍ਹਾਂ ਨੂੰ ਝਾੜ ਪਾਈ ਬਲਕਿ ਉਨ੍ਹਾਂ ਨੂੰ ਉਕਤ ਸਮੱਗਰੀ ਚੁੱਕਣ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਪੰਚਾਇਤ ਨੂੰ ਹਦਾਇਤ ਕੀਤੀ ਕਿ ਉਹ ਨਾਲੇ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਲਗਾਏ ਤੇ ਨਾਲੇ ’ਚ ਗੰਦਗੀ ਸੁੱਟਣ ਵਾਲਿਆਂ ਲਈ ਘੱਟੋ-ਘੱਟੋ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ਦਾ ਪ੍ਰਬੰਧ ਕਰੇ। ਇਸ ਮੌਕੇ ਉਨ੍ਹਾਂ ਪੰਚਾਇਤ ਨੂੰ ਕਿਹਾ ਕਿ ਗੰਦਗੀ ਡੰਪ ਕਰਨ ਲਈ ਪੰਚਾਇਤ ਦੇ ਫੰਡ ’ਚੋਂ ਕੁਝ ਜ਼ਮੀਨ ਕਿਰਾਏ ’ਤੇ ਲਈ ਜਾਵੇ ਅਤੇ ਜ਼ਰੂਰਤ ਪੈਣ ’ਤੇ ਇਸ ਲਈ ਲੋੜੀਂਦੇ ਵਾਹਨਾਂ ਦੀ ਵੀ ਖਰੀਦ ਕੀਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਉਪ ਚੇਅਰਮੈਨ ਤੋਂ ਖੋਹ ਕੇ ਰੂਲ ਬੁੱਕ...

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ’ਚ ਕੀਤਾ ਟਵੀਟ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਕਈ ਮੁਲਕਾਂ ਨੇ ਅਮਰੀਕਾ ਦੇ ਕਦਮ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ

ਸ਼ਹਿਰ

View All