ਗੁਰਦੁਆਰਾ ਖ਼ਾਲਸਾ ਦਰਬਾਰ ਪੰਜੋਲੀ ਕਲਾਂ ਦੇ ਦਫ਼ਤਰ ਦਾ ਉਦਘਾਟਨ

ਉਦਘਾਟਨ ਮੌਕੇ ਮੈਨੇਜਰ ਸਤਨਾਮ ਸਿੰਘ ਨੂੰ ਸੇਵਾਵਾਂ ਸੌਂਪਦੇ ਹੋਏ ਜਥੇਦਾਰ ਕਰਨੈਲ ਸਿੰਘ ਪੰਜੋਲੀ ਤੇ ਹੋਰ।

ਦਰਸ਼ਨ ਸਿੰਘ ਮਿੱਠਾ ਫਤਹਿਗੜ੍ਹ ਸਾਹਿਬ, 13 ਜਨਵਰੀ ਅੱਜ ਗੁਰਦੁਆਰਾ ਸ੍ਰੀ ਖ਼ਾਲਸਾ ਦਰਬਾਰ ਪੰਜੋਲੀ ਕਲਾਂ ਦੇ ਪ੍ਰਬੰਧ ਨੂੰ ਸੁਚਾਰੂ ਤੇ ਉਸਾਰੂ ਤਰੀਕੇ ਨਾਲ ਚਲਾਉਣ ਲਈ ਗੁਰਦੁਆਰਾ ਸਾਹਿਬ ਦੇ ਦਫ਼ਤਰ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਨਗਰ ਦੇ ਨੌਜਵਾਨ ਸਤਨਾਮ ਸਿੰਘ ਬਾਠ ਨੂੰ ਬਤੌਰ ਮੈਨੇਜਰ ਤੇ ਗੁਰਪ੍ਰੀਤ ਸਿੰਘ ਗਿੱਲ ਨੂੰ ਸੀਨੀਅਰ ਮੀਤ ਮੈਨੇਜਰ ਦੀ ਜ਼ਿੰਮੇਵਾਰੀ ਸੌਂਪੀ ਗਈ, ਜਿਨ੍ਹਾਂ ਨੇ ਗੁਰਦੁਆਰਾ ਖ਼ਾਲਸਾ ਦਰਬਾਰ ਪੰਜੋਲੀ ਕਲਾਂ ਦੀ ਕਮੇਟੀ ਅਤੇ ਨਗਰ ਨਿਵਾਸੀਆਂ ਨੂੰ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ ਪਿੰਡ ਵਿੱਚ ਜਿੱਥੇ ਮੁੱਢਲੀਆਂ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉੱਥੇ ਵਿਕਾਸ ਕਾਰਜਾਂ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਗਈ।ਉਨ੍ਹਾਂ ਨੇ ਕਿਹਾ ਕਿ ਪੰਜੋਲੀ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਇਲਾਕੇ ਭਰ ਦੀ ਸੰਗਤ ਵੱਲੋਂ ਖ਼ੁਸ਼ੀ/ਗ਼ਮੀ ਦੇ ਸਮਾਗਮ ਕਰਨਾ, ਨਗਰ ਦੇ ਬਹੁਪੱਖੀ ਵਿਕਾਸ ਤੇ ਪ੍ਰਤੱਖ ਮੋਹਰ ਲਗਾਉਂਦੀ ਹੈ। ਇਸ ਮੌਕੇ ਗੁਰਦੁਆਰਾ ਖ਼ਾਲਸਾ ਦਰਬਾਰ ਪੰਜੋਲੀ ਕਲਾਂ ਦੇ ਪ੍ਰਧਾਨ ਨੰਬਰਦਾਰ ਸੁਖਦੇਵ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਨੇ ਆਖਿਆ ਕਿ ਜਥੇਦਾਰ ਪੰਜੋਲੀ ਦਾ ਹੋਇਆ ਜਗਾਇਆ ਹੋਇਆ ਵਿਕਾਸ ਰੂਪੀ ਚਿਰਾਗ਼ ਸਾਜਸ਼ੀ ਲੋਕਾਂ ਦੀਆਂ ਫੂਕਾਂ ਨਾਲ ਅਸੀਂ ਬੁੱਝਣ ਨਹੀਂ ਦੇਵਾਂਗੇ। ਇਸ ਮੌਕੇ ਪੰਚ ਮਨਪ੍ਰੀਤ ਸਿੰਘ ਸੋਨੀ, ਪੰਚ ਗੁਰਮੀਤ ਸਿੰਘ, ਪੰਚ ਸੰਦੀਪ ਸਿੰਘ ਸੋਨਾ, ਨੰਬਰਦਾਰ ਜਤਿੰਦਰ ਸਿੰਘ ਲਾਡੀ, ਨੰਬਰਦਾਰ ਕਰਮ ਸਿੰਘ ਫ਼ੌਜੀ, ਆਲਰਾਊਂਡਰ ਗਿਆਨ ਸਿੰਘ ਧਾਲੀਵਾਲ , ਜੋਧ ਸਿੰਘ, ਸੁਰਜੀਤ ਸਿੰਘ, ਸਵਰਨ ਸਿੰਘ ਗਿੱਲ,ਲਵਪ੍ਰੀਤ ਸਿੰਘ ਪੰਜੋਲੀ, ਕਲੱਬ ਖ਼ਜ਼ਾਨਚੀ ਹਰਪ੍ਰੀਤ ਸਿੰਘ ਹੈਪੀ, ਮਲਕੀਤ ਸਿੰਘ, ਜਗਪਾਲ ਸਿੰਘ (ਜੱਗਾ ਚੌਕੀਦਾਰ), ਮਿਸਤਰੀ ਹਰਜਿੰਦਰ ਸਿੰਘ,ਮੋਹਨ ਸਿੰਘ, ਗੁਰਪ੍ਰੀਤ ਸ਼ਰਮਾ, ਦੇਸ ਰਾਜ, ਐਸ਼ ਬਹਾਦਰ, ਮਨਜੀਤ ਸਿੰਘ ਗੋਲੂ, ਅਮਨਪ੍ਰੀਤ ਸਿੰਘ ਅਮਨਾ, ਜਸ਼ਨਪ੍ਰੀਤ ਸਿੰਘ ਪੰਜੋਲੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All