ਖੁਸ਼ਪ੍ਰੀਤ ਕੌਰ ਤੇ ਰਾਮਪ੍ਰੀਤ ਸਿੰਘ ਬਿਹਤਰੀਨ ਖਿਡਾਰੀ ਐਲਾਨੇ

ਜੇਤੂ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ।

ਸੰਜੀਵ ਬੱਬੀ ਚਮਕੌਰ ਸਾਹਿਬ, 8 ਦਸੰਬਰ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੰਡ ਸਾਹਿਬ ਵਿਚ ਪ੍ਰਿੰਸੀਪਲ ਸਰਬਜੀਤ ਕੌਰ ਦੀ ਅਗਵਾਈ ਅਤੇ ਡੀਪੀਈ ਜਸਵੰਤ ਸਿੰਘ ਦੀ ਦੇਖ-ਰੇਖ ਹੇਠ ਦੋ ਰੋਜ਼ਾ ਅਥਲੈਟਿਕ ਮੀਟ ਕਰਵਾਈ ਗਈ, ਜਿਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡੀਪੀਈ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਸਕੂਲ ਵਿਚ ਬਣੇ ਦੋ ਗਰੁੱਪਾਂ ਔਡ ਤੇ ਈਵਨ ਦੇ ਵਿਚਕਾਰ ਕਰਵਾਏ ਗਏ, ਜਿਸ ਦੌਰਾਨ ਔਡ ਗਰੁੱਪ ਨੇ 131 ਅੰਕ ਪ੍ਰਾਪਤ ਕਰਕੇ ਪਹਿਲਾ ਅਤੇ ਈਵਨ ਗਰੁੱਪ ਨੇ 121 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਛੋਟੇ ਬੱਚਿਆਂ ਦੀਆਂ ਵੱਖ-ਵੱਖ ਖੇਡਾਂ ਜਿਵੇਂ ਕਿ 30 ਮੀਟਰ ਦੌੜ, 50 ਮੀਟਰ ਦੌੜ, ਫਰੋਗ ਦੌੜ, ਇੱਕ ਲੱਤ ਦੌੜ, ਚਮਚਾ ਦੌੜ ਦੇ ਮੁਕਾਬਲੇ ਕਰਵਾਏ ਗਏ। ਵੱਡੇ ਬੱਚਿਆਂ ਦੇ 100 ਮੀਟਰ ਦੌੜ, 200 ਮੀਟਰ ਦੌੜ, ਲੰਮੀ ਛਾਲ, ਸ਼ਾਟਪੁੱਟ, ਰੱਸਾ-ਕੱਸੀ ਤੇ ਕਬੱਡੀ ਦੇ ਮੁਕਾਬਲੇ ਕਰਵਾਏ। ਰੱਸਾਕਸ਼ੀ ਤੇ ਕਬੱਡੀ ਦੇ ਮੁਕਾਬਲੇ ਅੰਡਰ-11, 14 ਤੇ 19 ਵਿਚਕਾਰ ਕਰਵਾਏ। ਇਨ੍ਹਾਂ ਖੇਡ ਮੁਕਾਬਲਿਆਂ ਦੀ ਸਮਾਪਤੀ ਸਮੇਂ ਪਹਿਲੀ ਤੇ ਦੂਜੀ ਜਮਾਤ ਦੀਆਂ ਲੜਕੀਆਂ ਨੇ ਸ਼ਾਨਦਾਰ ਗਿੱਧਾ ਪਾਇਆ, ਜਿਸ ਦੌਰਾਨ ਬੋਲੀਆਂ ਚੌਥੀ ਜਮਾਤ ਦੀਆਂ ਲੜਕੀਆਂ ਨੇ ਪਾਈਆਂ। ਅਧਿਆਪਕਾਂ ਦੇ ਵੀ ਰੱਸਾਕਸ਼ੀ ਮੁਕਾਬਲੇ ਕਰਵਾਏ। ਬੈਸਟ ਐਥਲੀਟ ਖੁਸ਼ਪ੍ਰੀਤ ਕੌਰ ਜਮਾਤ ਸੱਤਵੀਂ ਤੇ ਰਾਮਪ੍ਰੀਤ ਸਿੰਘ ਕਲਾਸ ਬਾਰ੍ਹਵੀਂ ਨੂੰ ਐਲਾਨਿਆ ਗਿਆ। ਪ੍ਰਿੰਸੀਪਲ ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਖੇਡ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਜੇਤੂ ਰਹੇ ਵਿਦਿਆਰਥੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All