ਕੌਮਾਂਤਰੀ ਟੀਮ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਦੀਆਂ ਨਰਸਾਂ ਨੂੰ ਪ੍ਰਸ਼ੰਸਾ ਪੱਤਰ

ਮੈਟਰਨਿਟੀ ਫਾਊਂਡੇਸ਼ਨ ਦੇ ਮੈਂਬਰ ਸਿਹਤ ਅਧਿਕਾਰੀ ਨਾਲ ਲੇਬਰ ਰੂਮ ਦਾ ਦੌਰਾ ਕਰਦੇ ਹੋਏ।

ਸਰਬਜੀਤ ਸਿੰਘ ਭੰਗੂ ਪਟਿਆਲਾ, 15 ਜਨਵਰੀ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਪਟਿਆਲਾ ਵਿਚ ਸੁਰੱਖਿਅਤ ਜਣੇਪੇ ਲਈ ਬਣਾਈ ਸੇਫ਼ ਡਿਲੀਵਰੀ ਐਪ ਦਾ ਨਿਰੀਖਣ ਕਰਨ ਲਈ ਅੱਜ ਡੈੱਨਮਾਰਕ ਅਤੇ ਇਥੋਪੀਆ ਦੇ ਮੈਟਰਨਿਟੀ ਫਾਊਂਡੇਸ਼ਨ ਦੇ ਵਫ਼ਦ ਨੇ ਇਸ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਸਟੇਟ ਪ੍ਰੋਗਰਾਮ ਅਫ਼ਸਰ ਐੱਮ.ਸੀ.ਐੱਚ ਡਾ. ਇੰਦਰਵੀਰ ਕੌਰ ਨਾਲ ਆਈ ਟੀਮ ਨੇ ਸੇਫ ਡਿਲੀਵਰੀ ਐਪ ਤਹਿਤ ਬਣਾਈਆਂ ਚੈਂਪੀਅਨ ਸਟਾਫ ਨਰਸਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਅਤੇ ਬੈਜ ਲਗਾਏ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਸੁਰੱਖਿਅਤ ਜਣੇਪੇ ਲਈ ਲੇਬਰ ਰੂਮ ਵਿਚ ਕੰਮ ਕਰਦੀਆਂ ਸਾਰੀਆਂ ਸਟਾਫ ਨਰਸਾਂ ਨੂੰ ‘ਸੇਫ ਡਿਲੀਵਰੀ ਐਪ’ ਸਬੰਧੀ ਟਰੇਨਿੰਗ ਦਿੱਤੀ ਗਈ ਸੀ। ਡਾ. ਇੰਦਰਵੀਰ ਨੇ ਕਿਹਾ ਕਿ ਇਸ ਐਪ ਦੀ ਸਹਾਇਤਾ ਨਾਲ ਜੱਚਾ ਬੱਚਾ ਮੌਤ ਦਰ ਨੂੰ ਹੋਰ ਘਟਾਇਆ ਜਾ ਸਕਦਾ ਹੈ। ਮੈਟਰਨਿਟੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਲੇਬਰ ਰੂਮ ਦਾ ਦੌਰਾ ਕੀਤਾ ਤੇ ਜਣੇਪਾ ਕਰਵਾਉਣ ਆਈਆਂ ਮਾਵਾਂ ਕੋਲੋਂ ਜਾਣਕਾਰੀ ਹਾਸਲ ਕੀਤੀ। ਇਸ ਵਫ਼ਦ ਵਿਚ ਡੈੱਨਮਾਰਕ ਦੇ ਮੈਟਰਨਿਟੀ ਫਾਊਂਡੇਸ਼ਨ ਦੀ ਚੀਫ਼ ਐਗਜ਼ੈਕਟਿਵ ਅਫ਼ਸਰ ਐਨਾ ਫੈਲਸਨ ਅਤੇ ਇਥੋਪੀਆ ਦੀ ਮੈਟਰਨਿਟੀ ਫਾਊਂਡੇਸ਼ਨ ਦੀ ਕੰਟਰੀ ਹੈੱਡ ਹਿਵੋਥ ਅਤੇ ਭਾਰਤ ਦੇ ਮੈਟਰਨਿਟੀ ਫਾਊਂਡੇਸ਼ਨ ਦੇ ਕੰਟਰੀ ਡਾਇਰੈਕਟਰ ਡਾ. ਤਰੁਣ ਸਿੰਘ ਸ਼ਾਮਲ ਸਨ।

ਸਿੱਧੂ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸਰਬੱਤ ਸਿਹਤ ਬੀਮਾ ਯੋਜਨਾ (ਐੱਸਐੱਸਬੀਵਾਈ) ਦੇ ਹਰੇਕ ਯੋਗ ਲਾਭਪਾਤਰੀ ਲਈ ਇਲਾਜ ਅਤੇ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖੁਰਾਕ ਅਤੇ ਸਪਲਾਈ, ਆਬਕਾਰੀ ਅਤੇ ਕਰ, ਕਿਰਤ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸਿਹਤ ਮੰਤਰੀ ਨੇ ਲਾਭਪਾਤਰੀਆਂ ਨੂੰ ਸਮਾਂਬੱਧ ਢੰਗ ਨਾਲ ਸ਼ਾਮਲ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਸਬੰਧਤ ਵਿਭਾਗਾਂ ਦੇ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਆਸਾਨੀ ਨਾਲ ਸੂਚੀਬੱਧ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਮਿਲ ਸਕਣ। ਉਨ੍ਹਾਂ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਆਈਈਸੀ ਗਤੀਵਿਧੀਆਂ ਵਿਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All