ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ

ਅੰਮ੍ਰਿਤਸਰ: ਕੇਂਦਰੀ ਜੇਲ੍ਹ ਵਿਚ ਬੀਤੀ ਸ਼ਾਮ ਲਈ ਗਈ ਤਲਾਸ਼ੀ ਦੌਰਾਨ 15 ਮੋਬਾਈਲ ਫੋਨ ਬਰਾਮਦ ਹੋਏ ਹਨ। ਇਨ੍ਹਾਂ ਵਿਚੋਂ 11 ਮੋਬਾਈਲ ਲਾਵਾਰਸ ਮਿਲੇ ਹਨ ਜਦੋਂਕਿ ਚਾਰ ਮੋਬਾਈਲ ਕੈਦੀਆਂ ਕੋਲੋਂ ਬਰਾਮਦ ਕੀਤੇ ਗਏ ਹਨ। ਇਸ ਸਬੰਧ ਵਿਚ ਜੇਲ੍ਹ ਅਧਿਕਾਰੀਆਂ ਨੇ ਇਸਲਾਮਾਬਾਦ ਪੁਲੀਸ ਥਾਣੇ ਵਿਚ ਚਾਰਾਂ ਵਿਰੁੱਧ ਕੇਸ ਦਰਜ ਕਰਾਇਆ ਹੈ। ਇਨ੍ਹਾਂ ਵਿਚ ਹਰਮਨਜੀਤ ਸਿੰਘ, ਮਨਪ੍ਰੀਤ ਸਿੰਘ, ਵਿਕਾਸ, ਧਰਮਜੀਤ ਸਿੰਘ ਉਰਫ ਧਰਮਾ ਸ਼ਾਮਲ ਹਨ। ਜੇਲ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਜੇਲ੍ਹ ਕੰਪਲੈਕਸ ਵਿਚ ਜੇਲ੍ਹ ਸਟਾਫ ਅਤੇ ਸਥਾਨਕ ਪੁਲੀਸ ਦੇ ਸਹਿਯੋਗ ਨਾਲ ਛਾਣਬੀਣ ਕੀਤੀ ਗਈ ਸੀ ਜਿਸ ਦੌਰਾਨ ਉਨ੍ਹਾਂ ਨੂੰ ਮੋਬਾਈਲ ਮਿਲੇ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All