ਕੀਰਤਪੁਰ ਸਾਹਿਬ ’ਚ ਐੱਲਈਡੀ ਲਾਈਟਾਂ ਦਾ ਉਦਘਾਟਨ

ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਦੇ ਹੋਏ ਸਪੀਕਰ ਰਾਣਾ ਕੇਪੀ ਸਿੰਘ।

ਬੀ.ਐੱਸ. ਚਾਨਾ ਕੀਰਤਪੁਰ ਸਾਹਿਬ, 4 ਦਸੰਬਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ 2026 ਵਿੱਚ ਹੋਣ ਵਾਲੇ ਕੀਰਤਪੁਰ ਸਾਹਿਬ ਦੇ ਸਥਾਪਨਾ ਦਿਵਸ ਸਮਾਗਮਾਂ ਤੋਂ ਪਹਿਲਾਂ ਨਗਰ ਦਾ ਕੋਨਾ-ਕੋਨਾ ਚਮਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਧਾਰਮਿਕ ਆਗੂਆ ਤੇ ਇਲਾਕੇ ਦੇ ਬੁਧੀਜੀਵੀਆਂ ਨਾਲ ਰਾਏ ਮਸ਼ਵਰਾ ਕਰਕੇ ਵਿਕਾਸ ਲਈ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ। ਅੱਜ ਰਾਣਾ ਕੇ ਪੀ ਸਿੰਘ ਕੀਰਤਪੁਰ ਸਾਹਿਬ ਵਿੱਚ ਕਰੋੜਾ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕਰ ਰਹੇ ਸਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੀਰਤਪੁਰ ਸਾਹਿਬ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਕਾਰਨ ਸੰਸਾਰ ਭਰ ਦੇ ਹਜ਼ਾਰ ਲੋਕ ਰੋਜ਼ਾਨਾ ਇਸ ਸਥਾਨ ’ਤੇ ਨਤਮਸਤਕ ਹੋਣ ਲਈ ਪੁੱਜਦੇ ਹਨ। ਇਸ ਤੋਂ ਪਹਿਲਾਂ ਰਾਣਾ ਕੇਪੀ ਸਿੰਘ ਨੇ ਅੱਜ ਕੀਰਤਪੁਰ ਸਾਹਿਬ ਦੇ ਬਾਜ਼ਾਰਾਂ ਵਿਚ ਬਣਾਈਆਂ ਗਲੀਆਂ ਦਾ ਉਦਘਾਟਨ ਕੀਤਾ ਤੇ ਨਾਲ ਹੀ ਵੱਖ ਵੱਖ ਗਲੀਆਂ ਵਿਚ ਐੱਲਈਡੀ ਲਾਈਟਾਂ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਬਹੁਮੰਤਵੀ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਅਤੇ ਮੁੱਖ ਮਾਰਗ ਤੋਂ ਰੇਲਵੇ ਕਰਾਸਿੰਗ ਤੱਕ ਲਿੰਕ ਸੜਕ ਦੇ ਨਿਰਮਾਣ, ਗੁਰਦੁਆਰਾ ਪਤਾਲਪੁਰੀ ਸਾਹਿਬ ਦੀ ਪਾਰਕਿੰਗ ਤੇ ਗੁਰਦੁਆਰਾ ਚਰਨ ਕਵਲ ਸਾਹਿਬ ਨੇੜੇ ਨਾਲੇ ਨੂੰ ਪੱਕਾ ਕਰਕੇ ਉਥੇ ਪਾਰਕਿੰਗ ਦੀ ਉਸਾਰੀ ਦੇ ਨੀਹ ਪੱਥਰ ਵੀ ਰੱਖੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All