ਕਿਸਾਨਾਂ ਨੂੰ ਫ਼ਲਾਂ ਦੇ ਬਾਗ ਲਾਉਣ ਲਈ ਜਾਗਰੂਕ ਕੀਤਾ

ਨਵਾਂ ਨੰਗਲ ਵਿਚ ਸਤਲੁਜ ਦਰਿਆ ਕੰਢੇ ਐੱਨਐੱਫਐੱਲ ਦਾ ਲੀਚੀਆਂ ਦਾ ਬਾਗ।

ਰਾਕੇਸ਼ ਸੈਣੀ ਨੰਗਲ, 11 ਜੂਨ ਸਮਾਜ ਸੇਵੀ ਸੰਸਥਾ ਅਰਪਨ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਕਿਹਾ ਕਿ ਜੇ ਸਮੇਂ ਰਹਿੰਦੇ ਹੋਏ ਵਾਤਾਵਰਨ ਅਤੇ ਪੀਣ ਵਾਲੇ ਪਾਣੀ ਨੂੰ ਬਚਾਇਆ ਨਾ ਗਿਆ ਤਾ ਭਵਿੱਖ ’ਚ ਸਾਡੇ ਬੱਚੇ ਸਾਫ਼ ਸੁਥਰੇ ਵਾਤਾਵਰਨ ਅਤੇ ਪੀਣ ਵਾਲੇ ਪਾਣੀ ਲਈ ਤਰਸਣਗੇ ਕਿੳਂਕਿ ਦੇਸ਼ ਦੇ ਜ਼ਿਆਦਤਰ ਕਿਸਾਨ ਰਵਾਇਤੀ ਫ਼ਸਲਾਂ ਵਿਚ ਹੀ ਉਲਝੇ ਹੋਏ ਹਨ। ਇਸ ਕਾਰਨ ਧਰਤੀ ਅੰਦਰਲੇ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਡਾਇਰੈਕਟਰ ਕੁਲਦੀਪ ਚੰਦ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ। ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਚੱਕਰਾਂ ’ਚੋਂ ਕੱਢ ਕੇ ਉਹ ਫ਼ਸਲਾਂ ਜਾਂ ਫ਼ਲਾਂ ਦੇ ਬਾਗ ਲਗਾਉਣ ਲਈ ਉਤਸਾਹਿਤ ਕਰਨ, ਜਿਨ੍ਹਾਂ ’ਤੇ ਘੱਟ ਲਾਗਤ ਤੇ ਆਮਦਨ ਜ਼ਿਆਦਾ ਮਿਲਦੀ ਹੋਵੇ। ਉਨ੍ਹਾਂ ਕਿਹਾ ਕਿ ਫ਼ਲਾਂ ਦੇ ਬਾਗ ਲਗਾ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕਦਾ ਹੈ। ਪੰਜਾਬ ਦੇ ਕੁਝ ਇਲਾਕੇ ਜਿਵੇਂ ਪਠਾਨਕੋਟ ਬੈਲਟ ਲੀਚੀ ਅਤੇ ਅੰਬ ਦੇ ਬਾਗਾਂ ਲਈ ਮਸ਼ਹੂਰ ਹੈ, ਉਸੇ ਤਰ੍ਹਾਂ ਸਤਲੁਜ ਦਰਿਆ ਦੇ ਕੰਢੇ ’ਤੇ ਵਸੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਲੀਚੀ, ਅੰਬ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਫਲਾਂ ਦੇ ਬਾਗ ਲਗਾਉਣ ਲਈ ਉਤਸਾਹਿਤ ਕੀਤਾ ਜਾ ਸਕਦਾ ਹੈ।

ਗੁਰੂ ਨਾਨਕ ਪਵਿੱਤਰ ਜੰਗਲ ਤਿਆਰ ਕਰਨ ਲਈ 600 ਬੂਟੇ ਲਗਾਏ ਫ਼ਤਹਿਗੜ੍ਹ ਸਾਹਿਬ (ਦਰਸ਼ਨ ਸਿੰਘ ਮਿੱਠਾ): ਜ਼ਿਲ੍ਹੇ ਦੇ ਪਿੰਡ ਚਨਾਰਥਲ ਕਲਾਂ ਵਿਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਪਵਿੱਤਰ ਜੰਗਲ ਤਿਆਰ ਕੀਤਾ ਜਾ ਰਿਹਾ ਹੈ। ਇਸੇ ਤਹਿਤ ਈਕੋ ਸਿੱਖ ਸੰਸਥਾ ਅਤੇ ਮਾਧਵ ਹੈਲਪਿੰਗ ਹੈਂਡ ਸੰਸਥਾ ਦੇ ਸਹਿਯੋਗ ਨਾਲ ਪਿੰਡ ਚਨਾਰਥਲ ਕਲਾਂ ਵਿਚ ਗੁਰੂ ਨਾਨਕ ਪਵਿੱਤਰ ਜੰਗਲ ਤਿਆਰ ਕਰਨ ਲਈ ਬੂਟੇ ਲਾਉਣ ਦਾ ਕੰਮ ਮੁਕੰਮਲ ਕੀਤਾ ਗਿਆ। ਇਸ ਪ੍ਰਾਜੈਕਟ ਤਹਿਤ 25 ਕਿਸਮਾਂ ਦੇ 600 ਬੂਟੇ ਲਾਏ ਗਏ ਹਨ। ਇਹ ਬੂਟੇ ਅਜਿਹੀ ਤਕਨੀਕ ਨਾਲ ਲਾਏ ਗਏ ਹਨ ਕਿ ਇਨ੍ਹਾਂ ਨੂੰ ਪਹਿਲੇ ਸਾਲ ਪਾਣੀ ਦੇਣ ਦੀ ਲੋੜ ਪਵੇਗੀ, ਉਸ ਮਗਰੋਂ ਇਹ ਜੰਗਲ ਆਪਣੇ ਆਪ ਹੀ ਵਧਦਾ ਫੁੱਲਦਾ ਰਹੇਗਾ ਤੇ ਬੂਟਿਆਂ ਦੇ ਵਧਣ ਅਤੇ ਜੰਗਲ ਦੇ ਸੰਘਣੇ ਹੋਣ ਦੀ ਰਫ਼ਤਾਰ ਵੀ ਆਮ ਨਾਲੋਂ ਕਿਤੇ ਵੱਧ ਹੋਵੇਗੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਨ ਦੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਸਬੰਧੀ ਹਰ ਪਿੰਡ ਵਿਚ ਜਿੱਥੇ 550 ਬੂਟੇ ਲਾਏ ਜਾ ਰਹੇ ਹਨ, ਉੱਥੇ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਬੂਟੇ ਲਾਉਣ ਦੇ ਹੋਰ ਪ੍ਰਾਜੈਕਟ ਵੀ ਚਲਾਏ ਜਾ ਰਹੇ ਹਨ। ਇਸ ਮੌਕੇ ਮਾਧਵ ਹੈਲਪਿੰਗ ਹੈਂਡ ਫਾਊਂਡੇਸ਼ਨ ਭਗਵਾਨਪੁਰ ਦੇ ਕਾਰਜਕਾਰੀ ਡਾਇਰੈਕਟਰ ਰਾਜੇਸ਼ ਜਿੰਦਲ, ਜਗਦੀਪ ਸਿੰਘ ਸਰਪੰਚ, ਲਖਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਪਾਲ ਸਿੰਘ, ਈਕੋ ਸਿੱਖ ਸੰਸਥਾ ਤੋਂ ਕੁਲਵੀਰ ਸਿੰਘ, ਪਵਿੱਤਰ ਸਿੰਘ, ਪਵਨੀਤ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All