ਕਰਤਾਰਪੁਰ ਲਾਂਘੇ ਲਈ ਸਿਰ ਵੀ ਕਲਮ ਕਰਾਉਣ ਨੂੰ ਤਿਆਰ ਹਾਂ: ਬਲਦੇਵ ਕੁਮਾਰ

ਪਾਕਿਸਤਾਨ ਜਾਣ ਤੋਂ ਤੌਬਾ ਕਰਦੇ ਹੋਏ ਬਲਦੇਵ ਕੁਮਾਰ।

ਧਰਮਿੰਦਰ ਸਿੰਘ ਵਿੱਕੀ ਖੰਨਾ, 10 ਸਤੰਬਰ ਪਾਕਿਸਤਾਨ ਤੋਂ ਆਪਣੀ ਜਾਨ ਬਚਾ ਕੇ ਪੰਜਾਬ ਦੇ ਖੰਨਾ ਸ਼ਹਿਰ ਆਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਥੀ ਤੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਮੰਗਲਵਾਰ ਨੂੰ ਅਤਿਵਾਦ ਸਮਰਥਕ ਮੁਲਕ ’ਚ ਜ਼ੁਲਮਾਂ ਦੀ ਇੰਤਹਾ ਸੁਣਾ ਕੇ ਰੌਂਗਟੇ ਖੜ੍ਹੇ ਕਰ ਦਿੱਤੇ। ਬਲਦੇਵ ਦੀਆਂ ਹੱਡਬੀਤੀਆਂ ਨੇ ਇੱਕ ਵਾਰ ਫਿਰ ਪਾਕਿਸਤਾਨ ’ਚ ਘੱਟ ਗਿਣਤੀ ਵਰਗ ਦੇ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਦੀ ਸਚਾਈ ਬਿਆਨ ਕਰਨ ਦੇ ਨਾਲ ਭਾਰਤ ਦੇ ਦੁਸ਼ਮਣ ਇਸ ਮੁਲਕ ਦਾ ਦੁਨੀਆਂ ਸਾਹਮਣੇ ਚਿਹਰਾ ਬੇਨਕਾਬ ਕਰ ਦਿੱਤਾ। ਸਿੱਖਾਂ ਨੂੰ ਜਬਰਦਸਤੀ ਮੁਸਲਮਾਨ ਬਣਾਉਣ ਤੇ ਉਨ੍ਹਾਂ ’ਤੇ ਹੋ ਰਹੇ ਜ਼ੁਲਮਾਂ ਦੀ ਦਾਸਤਾਨ ਬਿਆਨ ਕਰਦੇ ਬਲਦੇਵ ਭਾਵੁਕ ਵੀ ਹੋਏ ਤੇ ਉਨ੍ਹਾਂ ਸਹੁੰ ਚੁੱਕਦਿਆਂ ਐਲਾਨ ਕੀਤਾ ਕਿ ਜੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਲਾਂਘੇ ਲਈ ਉਨ੍ਹਾਂ ਨੂੰ ਸਿਰ ਵੀ ਕਲਮ ਕਰਾਉਣਾ ਪਿਆ ਤਾਂ ਪਿੱਛੇ ਨਹੀਂ ਹਟਣਗੇ। ਦੁਬਾਰਾ ਪਾਕਿਸਤਾਨ ਜਾਣ ਜਾਂ ਉਥੇ ਰਹਿੰਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਿਲਣ ਦੇ ਸਵਾਲ ’ਤੇ ਬਲਦੇਵ ਨੇ ਹੱਥ ਜੋੜ ਕੇ ਕਿਹਾ ਕਿ ਉਹ ਸੁਫ਼ਨੇ ’ਚ ਵੀ ਪਾਕਿਸਤਾਨ ਜਾਣ ਬਾਰੇ ਨਹੀਂ ਸੋਚ ਸਕਦਾ। ਉੱਥੋਂ ਦੇ ਜ਼ਾਲਮ ਹੁਣ ਉਸਨੂੰ ਤੇ ਉਸਦੇ ਪਰਿਵਾਰ ਨੂੰ ਜ਼ਿੰਦਾ ਨਹੀਂ ਛੱਡਣਗੇ। ਬਲਦੇਵ ਦੀ 11 ਸਾਲਾ ਬੇਟੀ ਰੀਆ ਨੇ ਸਕੂਲਾਂ ’ਚ ਜਬਰਦਸਤੀ ਮੁਸਲਿਮ ਧਰਮ ਅਪਨਾਉਣ ਲਈ ਮਜਬੂਰ ਕਰਨ ਦਾ ਖੁਲਾਸਾ ਕਰਦਿਆਂ ਕਿਹਾ ਕਿ ਜਦੋਂ ਵੀ ਉਹ ਸਕੂਲ ਪੜ੍ਹਨ ਜਾਂਦੇ ਸੀ ਤਾਂ ਮੁਸਲਮਾਨ ਭਾਈਚਾਰੇ ਦੇ ਵੱਡੇ ਬੱਚੇ ਉਨ੍ਹਾਂ ਨੂੰ ਮੁਸਲਮਾਨ ਬਣਨ ਦੀ ਗੱਲ ਆਖਦੇ ਸੀ। ਉਧਰ, ਬਲਦੇਵ ਕੁਮਾਰ ਨੇ ਆਪਣੇ ਸਹੁਰੇ ਘਰ ਕੋਲ ਰਹਿਣ ਲਈ ਕਿਰਾਏ ਦਾ ਮਕਾਨ ਲੈ ਲਿਆ ਹੈ। ਬਲਦੇਵ ਕੁਮਾਰ ਨੇ ਸਦਾ ਲਈ ਪਾਕਿਸਤਾਨ ਛੱਡਣ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਹਾਲੇ ਵੀ ਉਸਦੇ ਬੱਚੇ ਵਟਸਐਪ ਰਾਹੀਂ ਪੜ੍ਹਾਈ ਕਰ ਰਹੇ ਹਨ।

ਸਿੱਧੂ ਦੀ ਬਾਜਵਾ ਨਾਲ ਜੱਫੀ ਨੂੰ ਸਿਆਸੀ ਸਟੰਟ ਦੱਸਿਆ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੌਰੇ ਦੌਰਾਨ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਨਾਲ ਜੱਫੀ ਪਾਉਣ ਦੇ ਮਸਲੇ ਬਾਰੇ ਬਲਦੇਵ ਨੇ ਕਿਹਾ ਕਿ ਇਹ ਸਾਰਾ ਸਿਆਸੀ ਸਟੰਟ ਸੀ।

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਰਾਹੀਂ ਦਿੱਲੀ ਉੱਠੇਗਾ ਮੁੱਦਾ

ਬਲਦੇਵ ਕੁਮਾਰ ਨੂੰ ਭਾਰਤ ’ਚ ਸ਼ਰਨ ਤੇ ਨਾਗਰਿਕਤਾ ਦਾ ਮੁੱਦਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਰਾਹੀਂ ਦਿੱਲੀ ਉਠਾਇਆ ਜਾਵੇਗਾ। ਇਸ ਮਸਲੇ ਨੂੰ ਲੈ ਕੇ ਬੁੱਧਵਾਰ ਨੂੰ ਭਾਜਪਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਅਨੁਜ ਛਾਹੜੀਆ ਸੋਮ ਪ੍ਰਕਾਸ਼ ਨੂੰ ਮਿਲਣਗੇ।

ਖੁਫੀਆ ਏਜੰਸੀਆਂ ਨੇ ਲਾਏ ਖੰਨਾ ’ਚ ਡੇਰੇ

ਪਾਕਿਸਤਾਨ ਦੇ ਸਾਬਕਾ ਵਿਧਾਇਕ ਵੱਲੋਂ ਹੁਣ ਖੰਨਾ ਵਿੱਚ ਹੀ ਆਪਣੇ ਸਹੁਰੇ ਪਰਿਵਾਰ ਕੋਲ ਰਹਿਣ ਦੇ ਐਲਾਨ ਮਗਰੋਂ ਦੇਸ਼ ਦੀਆਂ ਖੁਫੀਆ ਏਜੰਸੀਆਂ ਨੇ ਵੀ ਇਥੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਲੁਧਿਆਣਾ ਤੋਂ ਇਲਾਵਾ ਕਈ ਹੋਰ ਜ਼ਿਲ੍ਹਿਆਂ ਤੋਂ ਇਨਵੈਸਟੀਗੇਸ਼ਨ ਬਿਊਰੋ (ਆਈਬੀ) ਦੇ ਅਧਿਕਾਰੀਆਂ ਦੀ ਵਿਸ਼ੇਸ਼ ਡਿਊਟੀ ਲਾਈ ਗਈ ਹੈ, ਜੋ ਬਲਦੇਵ ਦੀਆਂ ਗਤੀਵਿਧੀਆਂ ਤੋਂ ਇਲਾਵਾ ਉਸਨੂੰ ਮਿਲਣ ਵਾਲਿਆਂ ’ਤੇ ਵੀ ਨਜ਼ਰ ਰੱਖਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਪਿਸ਼ਾਵਰ ਦੀ ਮਸ਼ਹੂਰ ‘ਕਪੂਰ ਹਵੇਲੀ’ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

ਪਿਸ਼ਾਵਰ ਦੀ ਮਸ਼ਹੂਰ ‘ਕਪੂਰ ਹਵੇਲੀ’ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

ਬੌਲੀਵੁੱਡ ਦੇ ਕਪੂਰ ਪਰਿਵਾਰ ਦੀ ਜੱਦੀ ਵਿਰਾਸਤ ਹੈ ਇਤਿਹਾਸਕ ਇਮਾਰਤ

ਸ਼ਹਿਰ

View All